ਚੀਨ ਦੀ ਵੱਡੀ ਤਿਆਰੀ, LAC ''ਤੇ ਤਾਇਨਾਤ ਕਰ ਰਿਹਾ ਮਿਜ਼ਾਈਲ, ਰਾਕੇਟ ਅਤੇ ਤੋਪਾਂ : ਰਿਪੋਰਟ

Monday, Feb 08, 2021 - 05:58 PM (IST)

ਚੀਨ ਦੀ ਵੱਡੀ ਤਿਆਰੀ, LAC ''ਤੇ ਤਾਇਨਾਤ ਕਰ ਰਿਹਾ ਮਿਜ਼ਾਈਲ, ਰਾਕੇਟ ਅਤੇ ਤੋਪਾਂ : ਰਿਪੋਰਟ

ਨਵੀਂ ਦਿੱਲੀ (ਬਿਊਰੋ): ਪੂਰਬੀ ਲੱਦਾਖ ਵਿਚ ਚੀਨ ਅਤੇ ਭਾਰਤੀ ਸੈਨਾ ਵਿਚਾਲੇ ਹੋਈ ਹਿੰਸਕ ਝੜਪ ਮਗਰੋਂ ਦੋਹਾਂ ਦੇਸ਼ਾਂ ਵਿਚਕਾਰ ਸਰਹੱਦੀ ਵਿਵਾਦ ਵੱਧ ਗਿਆ ਹੈ। ਪੂਰਬੀ ਲੱਦਾਖ ਇਲਾਕੇ ਵਿਚ ਤਾਇਨਾਤ ਸੈਨਾ ਨੂੰ ਪਿੱਛੇ ਹਟਾਉਣ ਸਬੰਧੀ ਭਾਰਤ ਅਤੇ ਚੀਨ ਦਰਮਿਆਨ 9 ਦੌਰ ਦੀ ਵਾਰਤਾ ਹੋ ਚੁੱਕੀ ਹੈ ਪਰ ਚੀਨੀ ਸੈਨਾ 3,488 ਕਿਲੋਮੀਟਰ ਲੰਬੀ ਵਾਸਤਵਿਕ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਤਣਾਅ ਘੱਟ ਕਰਨ ਦਾ ਕੋਈ ਸੰਕੇਤ ਨਹੀਂ ਦੇ ਰਹੀ ਹੈ। 

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੇ ਸਰੱਹਦ 'ਤੇ ਤਣਾਅ ਨੂੰ ਦੇਖਦੇ ਹੋਏ ਤਿੱਬਤ ਵਿਚ ਆਰਟਿਲਰੀ ਗਨ ਮਤਲਬ ਤੋਪਖਾਨਾ ਬੰਦੂਕ, ਆਟੋਮੈਟਿਕ ਹਾਵਿਟਜ਼ਰ ਅਤੇ ਸਰਫੇਸ ਟੂ-ਏਅਰ ਮਿਜ਼ਾਇਲ ਇਕਾਈਆਂ ਦੀ ਤਾਇਨਾਤੀ ਵਧਾ ਦਿੱਤੀ ਹੈ। ਇੰਡੀਅਨ ਨੈਸ਼ਨਲ ਸਿਕਓਰਿਟੀ ਪਲਾਨਰਜ਼ ਮੁਤਾਬਕ, ਚੀਨੀ ਸੈਨਾ ਤਿੰਨੇ ਸੈਕਟਰਾਂ ਵਿਚ ਨਵੀਂ ਤਾਇਨਾਤੀ ਕਰ ਰਹੀਆਂ ਹਨ ਅਤੇ ਸੈਨਿਕਾਂ ਦੇ ਨਾਲ ਹੀ ਭਾਰੀ ਮਿਲਟਰੀ ਉਪਕਰਨਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਚੀਨ ਪੈਂਗੋਂਗ ਤਸੋ ਦੇ ਫਿੰਗਰ ਖੇਤਰਾਂ ਵਿਚ ਨਵਾਂ ਨਿਰਮਾਣ ਕਰ ਕੇ ਭਾਰਤ ਨੂੰ ਉਕਸਾਉਣ ਦੀ ਹਰਕਤ ਕਰ ਰਿਹਾ ਹੈ।ਇਹੀ ਨਹੀਂ ਚੀਨ ਦਾ ਸੈਂਟਰਲ ਮਿਲਟਰੀ ਕਮਿਸ਼ਨ ਪੂਰਬੀ ਲੱਦਾਖ ਤੋਂ ਲੈ ਕੇ ਅਰੂਣਾਚਲ ਪ੍ਰਦੇਸ਼ ਤੱਕ ਐੱਲ.ਏ.ਸੀ. 'ਤੇ ਤਾਇਨਾਤ ਸੈਨਿਕਾਂ ਨੂੰ ਨਿਰਦੇਸ਼ ਦੇ ਰਿਹਾ ਹੈ ਅਤੇ ਮਿਲਟਰੀ ਸਾਮਾਨ ਦੀ ਸਪਲਾਈ ਦੀ ਨਿਗਰਾਨੀ ਕਰ ਰਿਹਾ ਹੈ।

ਭਾਰਤੀ ਸੈਨਾ ਨੂੰ ਅਜਿਹੇ ਸਬੂਤ ਮਿਲੇ ਹਨ ਕਿ ਜਿਸ ਤੋਂ ਪਤਾ ਚੱਲਦਾ ਹੈ ਕਿ ਸਾਊਥ ਬਲਾਕ ਵਿਚ ਚੀਨ ਸੈਨਿਕਾਂ ਦੀ ਨਵੀਂ ਤਾਇਨਾਤੀ ਕਰ ਰਿਹਾ ਹੈ, ਜਿਸ ਵਿਚ 35 ਭਾਰੀ ਆਰਮੀ ਗੱਡੀਆਂ ਹਨ, ਚਾਰ 155 ਐੱਮ.ਐੱਸ. ਦੇ ਪੀ.ਐੱਲ.ਜੈੱਡ 83 ਆਟੋਮੈਟਿਕ ਹੋਵਿਟਜ਼ਰ ਸ਼ਾਮਲ ਹਨ। ਇਹ ਸਾਰੀਆਂ ਤਬਦੀਲੀਆਂ ਪੀ.ਐੱਲ.ਕੇ. ਕੈਂਪ ਵਿਚ ਕੀਤੀਆਂ ਗਈਆਂ ਹਨ। ਇੱਥੇ ਦੱਸ ਦਈਏ ਕਿ ਇਹ ਕੈਂਪ ਕੰਟਰੋਲ ਰੇਖਾ ਤੋਂ ਸਿਰਫ 82 ਕਿਲੋਮੀਟਰ ਦੀ ਦੂਰੀ 'ਤੇ ਹਨ ਜੋ ਕਿ ਚੂਮਾਰ ਪੂਰਬੀ ਲੱਦਾਖ ਵਿਚ ਹਨ। ਇੱਥੇ ਦੱਸ ਦਈਏ ਕਿ ਇਕ ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਨਾਲ ਚੀਨ ਸੈਨਾ ਦੇ ਕੈਂਪ ਵਿਚ ਤਬਦੀਲੀਆਂ ਕੀਤੀਆਂ ਗਈਆਂ ਸਨ। ਇਹ ਤਬਦੀਲੀਆਂ ਰੂਡੋਕ ਨਿਗਰਾਨੀ ਸਹੂਲਤ ਨੇੜੇ ਅਤੇ ਐੱਲ.ਏ.ਸੀ. ਤੋਂ 90 ਕਿਲੋਮੀਟਰ ਦੂਰ ਮੌਜਦ ਸਨ। ਇਸ ਦੌਰਾਨ ਸੈਨਿਕਾਂ ਲਈ ਇੱਥੇ ਚਾਰ ਨਵੇਂ ਵੱਡੇ ਸ਼ੈਡ ਅਤੇ ਸੈਨਿਕ ਕਵਾਟਰਾਂ ਦਾ ਨਿਰਮਾਣ ਕੀਤਾ ਗਿਆ ਸੀ।

ਨੋਟ- ਚੀਨ ਵੱਲੋਂ LAC 'ਤੇ ਜੰਗੀ ਹਥਿਆਰ ਤਾਇਨਾਤ ਕਰਨ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News