ਚੀਨ ਦੀ US ਨੂੰ ਅਪੀਲ- ''ਦੱਖਣੀ ਚੀਨ ਸਾਗਰ ''ਚ ਸ਼ਕਤੀ ਪ੍ਰਦਰਸ਼ਨ ਕਰੋ ਬੰਦ''

Monday, Nov 18, 2019 - 11:38 AM (IST)

ਚੀਨ ਦੀ US ਨੂੰ ਅਪੀਲ- ''ਦੱਖਣੀ ਚੀਨ ਸਾਗਰ ''ਚ ਸ਼ਕਤੀ ਪ੍ਰਦਰਸ਼ਨ ਕਰੋ ਬੰਦ''

ਬੈਂਕਾਕ— ਚੀਨ ਨੇ ਅਮਰੀਕਾ ਦੀ ਫੌਜ ਨੂੰ ਵਿਵਾਦਤ ਦੱਖਣੀ ਚੀਨ ਸਾਗਰ 'ਚ ਸ਼ਕਤੀ ਪ੍ਰਦਰਸ਼ਨ ਬੰਦ ਕਰਨ ਦੀ ਅਪੀਲ ਕੀਤੀ ਹੈ। ਚੀਨ ਦੇ ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਬੈਂਕਾਕ 'ਚ ਪੱਤਰਕਾਰਾਂ ਨੂੰ ਕਿਹਾ ਕਿ ਬੀਜਿੰਗ ਚਾਹੁੰਦਾ ਹੈ ਕਿ ਅਮਰੀਕਾ ਦੱਖਣੀ ਚੀਨ ਸਾਗਰ 'ਚ 'ਉਕਸਾਉਣ ਵਾਲੇ ਕੰਮ' ਬੰਦ ਕਰੇ।

ਚੀਨ ਦੇ ਰੱਖਿਆ ਮੰਤਰੀ ਜਨਰਲ ਵੀ ਫੇਂਗ ਨੇ ਏਸ਼ੀਆ ਦੇ ਰੱਖਿਆ ਅਧਿਕਾਰੀਆਂ ਦੀ ਬੈਠਕ ਤੋਂ ਇਲਾਵਾ ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਅਸਪਰ ਨਾਲ ਮੁਲਾਕਾਤ ਕੀਤੀ। ਇਸ ਦੇ ਬਾਅਦ ਬੁਲਾਰੇ ਕਰਨਲ ਵੂ ਕਿਆਨ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲ ਕੀਤੀ। ਚੀਨ ਦੇ ਰੱਖਿਆ ਮੰਤਰੀ ਨੂੰ ਮਿਲਣ ਮਗਰੋਂ ਅਸਪਰ ਨੇ ਕਿਹਾ ਕਿ ਗੱਲਬਾਤ 'ਚ ਤੇਜ਼ੀ ਹੋਈ ਹੈ ਅਤੇ ਦੋਵੇਂ ਹੀ ਪੱਖ ਲਗਾਤਾਰ ਗੱਲਬਾਤ ਜਾਰੀ ਰੱਖਣ 'ਤੇ ਸਹਿਮਤ ਹੋਏ ਹਨ।


Related News