ਅਮਰੀਕੀ ਚੀਜ਼ਾਂ ''ਤੇ ਟੈਰਿਫ ਲਾਉਣ ਨੂੰ ਲੈ ਕੇ ਚੀਨ ਨੇ ਕੀਤਾ ਨਵਾਂ ਐਲਾਨ

08/24/2019 1:15:01 AM

ਵਾਸ਼ਿੰਗਟਨ/ਬੀਜ਼ਿੰਗ - ਚੀਨ ਨੇ ਅਮਰੀਕਾ ਨੂੰ ਝਟਕਾ ਦਿੰਦੇ ਹੋਏ ਅਮਰੀਕਾ ਦੇ 75 ਬਿਲੀਅਨ ਡਾਲਰ ਦੇ ਆਯਾਤ 'ਤੇ ਚੀਨ ਨੇ ਨਵੇਂ ਟੈਰਿਫ ਲਾਉਣ ਦਾ ਐਲਾਨ ਕੀਤਾ ਹੈ। ਚੀਨੀ ਸਟੇਟ ਕਾਊਂਸਿਲ ਨੇ ਆਖਿਆ ਕਿ 75 ਬਿਲੀਅਨ ਅਮਰੀਕੀ ਮਾਲ 'ਤੇ 5 ਫੀਸਦੀ ਤੋਂ 10 ਫੀਸਦੀ ਤੱਕ ਟੈਰਿਫ ਲਾਉਣ ਦਾ ਫੈਸਲਾ ਲਿਆ ਗਿਆ ਹੈ। ਚੀਨ ਦੇ ਵਣਜ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਇਹ ਸੰਯੁਕਤ ਰਾਜ ਅਮਰੀਕਾ ਦੇ ਕੁਲ 5,078 ਉਤਪਾਦਾਂ 'ਤੇ 5 ਫੀਸਦੀ ਜਾਂ 10 ਫੀਸਦੀ ਦਾ ਹੋਰ ਸ਼ੁਲਕ ਲਾਵੇਗਾ, ਜਿਸ 'ਚ ਸੋਆਬੀਨ, ਕੱਚਾ ਤੇਲ ਅਤੇ ਛੋਟੇ ਜਹਾਜ਼ ਜਿਹੇ ਖੇਤੀਬਾੜੀ ਉਤਪਾਦ ਸ਼ਾਮਲ ਹਨ। ਚੀਨ ਸੰਯੁਕਤ ਰਾਜ ਅਮਰੀਕਾ ਤੋਂ ਆਯਾਤ ਹੋਣ ਵਾਲੀਆਂ ਕਾਰਾਂ ਅਤੇ ਉਨ੍ਹਾਂ ਦੇ ਪੁਰਜ਼ਿਆਂ 'ਤੇ ਸ਼ੁਲਕ ਵੀ ਬਹਾਲ ਕਰ ਰਿਹਾ ਹੈ।

ਚੀਨੀ ਮੰਤਰਾਲੇ ਦੇ ਇਕ ਬਿਆਨ 'ਚ ਆਖਿਆ ਕਿ ਹੋਰ ਟੈਰਿਫ ਨੂੰ ਲਾਗੂ ਕਰਨ ਦੇ ਫੈਸਲੇ ਨੂੰ ਅਮਰੀਕਾ ਦੇ ਇਕ ਪੱਖੀ ਅਤੇ ਸੁਰੱਖਿਆਵਾਦ ਵੱਲੋਂ ਮਜ਼ਬੂਰ ਕੀਤਾ ਗਿਆ ਸੀ। ਇਹ ਕਹਿੰਦੇ ਹੋਏ ਕਿ ਟੈਰਿਫ ਵੀ ਸੇਪਟ 1 ਅਤੇ 15 ਸਤੰਬਰ ਨੂੰ 2 ਪੜਾਵਾਂ 'ਚ ਲਾਗੂ ਹੋਣਗੇ। ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਫਾਕਸ ਬਿਜ਼ਨੈੱਸ ਨਿਊਜ਼ ਨੂੰ ਦੱਸਿਆ ਕਿ ਚੀਨ ਦੇ ਨਾਲ ਵਪਾਰ ਵਾਰਤਾ ਅਜੇ ਵੀ ਬੰਦ ਦਰਵਾਜ਼ਿਆਂ ਦੇ ਪਿੱਛੇ ਚਲੇਗੀ। ਅਮਰੀਕਾ ਦੇ ਵਪਾਰ ਨੁਮਾਇੰਦੇ ਦਫਤਰ ਨੇ ਚੀਨ ਦੀ ਟੈਰਿਫ ਐਲਾਨ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ।


Khushdeep Jassi

Content Editor

Related News