ਗਿਲਗਿਤ-ਬਾਲਤਿਸਤਾਨ 'ਚ ਹੋ ਰਹੀਆਂ ਚੋਣਾਂ 'ਤੇ ਚੀਨ ਅਤੇ ISI ਦੀ ਨਜ਼ਰ

10/02/2020 7:10:53 PM

ਇੰਟਰਨੈਸ਼ਨਲ ਡੈਸਕ — ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਤਿਸਤਾਨ ਇਲਾਕੇ ਵਿਚ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਇਹ ਸਭ ਕੁਝ ਚੀਨ ਦੇ ਇਸ਼ਾਰੇ 'ਤੇ ਕੀਤਾ ਜਾ ਰਿਹਾ ਹੈ। 
ਹੁਣੇ ਜਿਹੇ ਖ਼ੁਫੀਆ ਰਿਪੋਰਟ ਵਿਚ ਖ਼ੁਲਾਸਾ ਹੋਇਆ ਸੀ ਕਿ ਚੀਨ, ਗਿਲਗਿਤ-ਬਾਲਤਿਸਤਾਨ 'ਚ ਪਾਕਿਸਤਾਨ ਏਜੰਸੀ ਆਈ.ਐਸ.ਆਈ ਅਤੇ ਪਾਕਿਸਤਾਨੀ ਫੌਜ ਦੀ ਸਹਾਇਤਾ ਕਰ ਰਿਹਾ ਹੈ। ਆਈ.ਐਸ.ਆਈ. 35 ਤੋਂ 40 ਲਸ਼ਕਰ ਅਤੇ ਜੈਸ਼ ਦੇ ਅੱਤਵਾਦੀਆਂ ਨੂੰ ਗਿਲਗਿਤ ਵਿਚ ਨਵੇਂ ਢੰਗ ਨਾਲ ਟ੍ਰੇਨਿੰਗ ਦੇ ਰਹੀ ਹੈ। ਚੀਨ ਦੇ ਉਕਸਾਉਣ 'ਤੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਗਿਲਗਿਤ-ਬਾਲਤਿਸਤਾਨ ਨੂੰ ਪਾਕਿਸਤਾਨ ਦੇ ਪੰਜਵੇਂ ਸੂਬੇ ਦੇ ਰੂਪ ਵਿਚ ਬਦਲਣ ਦਾ ਫ਼ੈਸਲਾ ਲਿਆ ਸੀ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਅਲੋਚਕਾਂ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਦੇ ਨਾਲ ਹੀ ਪਾਕਿਸਤਾਨ 'ਤੇ ਨਜ਼ਰ ਰੱਖਣ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਗਿਲਗਿਤ-ਬਾਲਤਿਸਤਾਨ ਸਥਿਤੀ ਦੇ ਬਦਲਾਅ ਲਈ ਇਮਰਾਨ ਖਾਨ ਅਤੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ 'ਤੇ ਚੀਨ ਦਾ ਭਾਰੀ ਦਬਾਅ ਹੈ। ਇਸ ਦੇ ਜ਼ਰੀਏ ਚੀਨ ਪਾਕਿਸਤਾਨ ਆਰਥਿਕ ਕੋਰੀਡੋਰ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ ਅਤੇ ਇਸ ਨੂੰ ਬੀਜਿੰਗ ਸ਼ੀ ਜਿਨਪਿੰਗ ਦੇ ਬੈਲਟ ਐਂਡ ਰੋਡ ਐਨਿਸ਼ਿਏਟਿਵ ਜਾਂ ਬੀ.ਆਰ.ਆਈ. ਤਹਿਤ ਵਧਾਉਣਾ ਚਾਹੁੰਦਾ ਹੈ। ਚੀਨ ਦੀ ਇਹ ਯੋਜਨਾ ਪਿਛਲੇ ਚਾਰ ਸਾਲਾਂ ਤੋਂ ਜਾਰੀ ਹੈ।


Harinder Kaur

Content Editor

Related News