ਚੀਨ ਨੇ ਫਿਲੀਪੀਨ ਦੇ ਜਹਾਜ਼ ’ਤੇ ਜਾਣ ਬੁਝ ਕੇ ਚੀਨੀ ਬੇੜੇ ਨੂੰ ਟੱਕਰ ਮਾਰਨ ਦਾ ਦੋਸ਼ ਲਾਇਆ

Saturday, Aug 31, 2024 - 07:20 PM (IST)

ਚੀਨ ਨੇ ਫਿਲੀਪੀਨ ਦੇ ਜਹਾਜ਼ ’ਤੇ ਜਾਣ ਬੁਝ ਕੇ ਚੀਨੀ ਬੇੜੇ ਨੂੰ ਟੱਕਰ ਮਾਰਨ ਦਾ ਦੋਸ਼ ਲਾਇਆ

ਤਾਇਪੇ- ਚੀਨ ਨੇ ਸ਼ਨੀਵਾਰ ਨੂੰ ਫਿਲੀਪੀਨ ਦੇ ਇਕ ਤੱਟ-ਰੱਖਿਅਕ ਜਹਾਜ਼ ’ਤੇ ਜਾਣ  ਬੁਝ ਕੇ ਚੀਨੀ ਜਹਾਜ਼ ਨੂੰ ਟੱਕਰ ਮਾਰਨ ਦਾ ਦੋਸ਼ ਲਾਇਆ ਜੋ ਦੱਖਣੀ ਚੀਨ ਸਾਗਰ ’ਚ ਵਿਵਾਦਤ ਜਲ ਖੇਤਰ ਨੂੰ ਲੈ ਕੇ ਤਣਾਅ ਦੀ ਤਾਜ਼ਾ ਘਟਨਾ ਹੈ। ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਇਕ ਬਿਆਨ ’ਚ ਚੀਨੀ ਤੱਟ-ਰੱਖਿਅਕ ਬਲ ਦੇ ਬੁਲਾਰੇ ਲਿਯੂ ਦੇਜੁਨ ਦੇ ਹਵਾਲੇ ਨਾਲ ਕੀਤਾ ਗਿਆ ਹੈ ਕਿ ਪਤਵਾਰ ਗਿਣਤੀ 9701 ਵਾਲਾ ਫਿਲੀਪੀਨ ਜਹਾਜ਼ ਸ਼ਨੀਵਾਰ ਦੁਪਹਿਰ ਲਗਭਗ 12 ਵਜ ਕੇ 6 ਮਿੰਟ ’ਤੇ ਚੀਨ ਦੇ ਜਹਾਜ਼-5205 ਨਾਲ ਟਕਰਾ ਗਿਆ। ਲਿਯੂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਫਿਲੀਪੀਨ ਦੇ ਜਹਾਜ਼ ਨੇ ਚੀਨੀ ਤੱਟ-ਰੱਖਿਅਕ ਜਹਾਜ਼ ਨੂੰ ‘‘ਖਤਰਨਾਕ ਢੰਗ ਨਾਲ ਜਾਣ ਬੁਝ ਕੇ ਟੱਕਰ ਮਾਰੀ।’’

ਪੜ੍ਹੋ ਇਹ ਅਹਿਮ ਖ਼ਬਰ-ISI ਗਰੁੱਪਾਂ ਨਾਲ ਪਾਕਿਸਤਾਨ ਦੀ ਮਿਲੀਭੁਗਤ

ਉਨ੍ਹਾਂ ਨੇ ਬਿਨਾਂ ਜ਼ਿਆਦਾ ਵੇਰਵੇ ਦਿੰਦਿਆਂ ਕਿਹਾ ਕਿ ਚੀਨੀ ਜਹਾਜ਼ ਨਿਯਮ ਅਨੁਸਾਰ ਸੰਚਾਲਿਤ ਹੋ ਰਿਹਾ ਸੀ। ਚੀਨ ਆਪਣੀ ਫੌਜ ਦਾ ਤੇਜ਼ੀ ਨਾਲ ਵਿਸਥਾਰ ਕਰ ਰਿਹਾ ਹੈ ਅਤੇ ਲਗਭਗ ਪੂਰੇ ਦੱਖਣੀ ਚੀਨ ਸਾਗਰ ’ਤੇ ਆਪਣਾ ਦਾਅਵਾ ਜਤਾਉਣ ’ਚ ਉਹ ਲਗਾਤਾਰ ਮੋਹਰੀ ਹੁੰਦਾ ਜਾ ਰਿਹਾ ਹੈ। ਇਹ ਜਲ ਖੇਤਰ ਕੌਮਾਂਤਰੀ ਵਪਾਰ ਲਈ ਮਹੱਤਵਪੂਰਨ ਹੈ। ਜਲ ਖੇਤਰ ’ਚ ਤਣਾਅ ਦੇ ਕਾਰਨ ਟਕਰਾਅ ਦੀਆਂ ਘਟਨਾਵਾਂ ਵਧ ਰਹੀਆਂ ਹਨ, ਖਾਸ ਕਰ ਕੇ ਫਿਲੀਪੀਨਜ਼ ਦੇ ਨਾਲ, ਜਿਸ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਮਰੀਕਾ ਸੰਧੀਬੱਧ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Sunaina

Content Editor

Related News