ਚੀਨ 'ਚ ਵਿਅਕਤੀ ਨੇ ਚਾਕੂ ਮਾਰ ਕੇ 8 ਬੱਚਿਆਂ ਦੀ ਕੀਤੀ ਹੱਤਿਆ, ਹੋਇਆ ਗ੍ਰਿਫਤਾਰ

Tuesday, Sep 03, 2019 - 01:44 PM (IST)

ਚੀਨ 'ਚ ਵਿਅਕਤੀ ਨੇ ਚਾਕੂ ਮਾਰ ਕੇ 8 ਬੱਚਿਆਂ ਦੀ ਕੀਤੀ ਹੱਤਿਆ, ਹੋਇਆ ਗ੍ਰਿਫਤਾਰ

ਬੀਜਿੰਗ (ਬਿਊਰੋ)— ਮੱਧ ਚੀਨ ਦੇ ਇਕ ਸਕੂਲ ਵਿਚ ਬੱਚਿਆਂ 'ਤੇ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਘੱਟੋ-ਘੱਟ 8 ਬੱਚਿਆਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਨਾਲ ਜ਼ਖਮੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ 40 ਸਾਲ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿਚ ਇਕ ਵਿੱਦਿਅਕ ਅਦਾਰੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਇਹ ਸਭ ਤੋਂ ਤਾਜ਼ਾ ਹਮਲਾ ਹੈ। ਭਾਵੇਂਕਿ ਚੀਨ ਵਿਚ ਚਾਕੂਬਾਜ਼ੀ ਦੀਆਂ ਘਟਨਾਵਾਂ ਅਕਸਰ ਦੇਖਣ ਨੂੰ ਮਿਲੀਆਂ ਹਨ ਅਤੇ ਵਿੱਦਿਅਕ ਅਦਾਰਿਆਂ ਵਿਚ ਕੀਤੇ ਜਾਣ ਹਮਲਿਆਂ ਦੀ ਗਿਣਤੀ ਵੱਧ ਰਹੀ ਹੈ।

ਹੁਵੇਈ ਸੂਬੇ ਦਾ ਚਾਓਯਾਂਗਪੋ ਪਿੰਡ ਵਿਚ ਸੋਮਵਾਰ ਦੀ ਘਟਨਾ ਦੇ ਬਾਅਦ ਪੁਲਸ ਵੱਲੋਂ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਬਿਆਨ ਵਿਚ ਕਿਹਾ ਗਿਆ ਕਿ ਸਥਾਨਕ ਸਰਕਾਰ ਮਨੋਵਿਗਿਆਨਕ ਸਲਾਹ ਸਮੇਤ ਜ਼ਖਮੀਆਂ ਦੇ ਪੁਨਰਵਾਸ ਅਤੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਵਿਦਿਆਰਥੀਆਂ ਨੂੰ ਕਿਵੇਂ ਮਾਰਾਆ ਗਿਆ ਪਰ ਚੀਨ ਵਿਚ ਹਾਲ ਹੀ ਦੇ ਸਾਲਾਂ ਵਿਚ ਚਾਕੂਬਾਜ਼ੀ ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। 

ਲਿਹਾਜਾ ਅਧਿਕਾਰੀ ਸੁਰੱਖਿਆ ਵਧਾਉਣ ਲਈ ਮਜਬੂਰ ਹੋ ਗਏ ਹਨ। ਅਪ੍ਰੈਲ ਵਿਚ ਮੱਧ ਹੁਨਾਨ ਸੂਬੇ ਦੇ ਇਕ ਪ੍ਰਾਇਮਰੀ ਸਕੂਲ ਵਿਚ ਹਮਲਾਵਰ ਨੇ ਚਾਕੂ ਮਾਰ ਕੇ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਦੋ ਵਿਦਿਆਰਥੀਆਂ ਨੂੰ ਜ਼ਖਮੀ ਕਰ ਦਿੱਤਾ ਸੀ।


author

Vandana

Content Editor

Related News