ਚੀਨ ''ਚ 5 ਵਿਅਕਤੀਆਂ ਨੂੰ ਬਰਡ ਫਲੂ ਹੋਣ ਦੇ ਮਾਮਲੇ ਆਏ ਸਾਹਮਣੇ
Sunday, Jan 08, 2017 - 05:54 PM (IST)

ਬੀਜਿੰਗ— ਪੂਰਬੀ ਚੀਨ ਦੇ ਸ਼ਾਨਦੋਂਗ ਅਤੇ ਜਿਆਂਗਝੀ ਸੂਬਿਆਂ ਅਤੇ ਮੱਧ ਹੁਨਾਨ ਸੂਬੇ ''ਚ 5 ਵਿਅਕਤੀਆਂ ਨੂੰ ਬਰਫ ਫਲੂ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਇਸ ਵਾਇਰਸ ਤੋਂ ਪੀੜਤ ਸ਼ਾਨਦੋਂਗ ਦੀ ਲਾਈਵੁ ਸਿਟੀ ਤੋਂ 53 ਸਾਲਾ ਇਕ ਮਰੀਜ਼ ਦਾ ਜਿਨਾਨ ਦੀ ਸੂਬਾਈ ਰਾਜਧਾਨੀ ''ਚ ਇਲਾਜ ਚੱਲ ਰਿਹਾ ਹੈ।
ਸਥਾਨਕ ਸਿਹਤ ਖੇਤਰ ਨੇ ਇਸ ਬੀਮਾਰੀ ਦੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਾਂਚ ਕੀਤੀ। ਉੱਥੇ ਹੀ ਜਿਆਂਗਝੀ ''ਚ ਤਿੰਨ ਮਰੀਜ਼ਾਂ— ਦੋ ਔਰਤਾਂ ਅਤੇ ਇਕ ਪੁਰਸ਼ ਨੂੰ ਹਸਪਤਾਲ ''ਚ ਭਰਤੀ ਕੀਤਾ ਗਿਆ ਹੈ। ਇਕ ਰਿਪੋਰਟ ਮੁਤਾਬਕ ਸਥਾਨਕ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੋ ਔਰਤਾਂ ਦੀ ਹਾਲਤ ਗੰਭੀਰ ਹੈ।