ਚੀਨ : ਰਸਾਇਨ ਫਾਈਬਰ ਪਲਾਂਟ 'ਚ ਗੈਸ ਲੀਕ, 5 ਲੋਕਾਂ ਦੀ ਮੌਤ

Sunday, Feb 28, 2021 - 12:39 PM (IST)

ਚੀਨ : ਰਸਾਇਨ ਫਾਈਬਰ ਪਲਾਂਟ 'ਚ ਗੈਸ ਲੀਕ, 5 ਲੋਕਾਂ ਦੀ ਮੌਤ

ਬੀਜਿੰਗ (ਭਾਸ਼ਾ): ਚੀਨ ਦੇ ਪੂਰਬੀ ਉੱਤਰੀ ਜਿਲਿੰਗ ਸੂਬੇ ਵਿਚ ਰਸਾਇਣ ਫਾਈਬਰ ਪਲਾਂਟ ਵਿਚ ਜ਼ਹਿਰੀਲੀ ਗੈਸ ਲੀਕ ਹੋ ਗਈ। ਗੈਸ ਫੈਲਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 8 ਲੋਕ ਬੀਮਾਰ ਪੈ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

PunjabKesari

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ ਤਿੰਨ ਲੋਕਾਂ ਦਾ ਗੋਲੀ ਮਾਰ ਕੇ ਕਤਲ

ਸਰਕਾਰੀ ਸਮਾਚਾਰ ਕਮੇਟੀ ਸ਼ਿਨਹੂਆ ਨੇ ਆਪਣੀ ਇਕ ਖ਼ਬਰ ਵਿਚ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਹ ਘਟਨਾ ਜਿਲਿੰਗ ਸ਼ਹਿਰ ਵਿਚ ਸ਼ਨੀਵਾਰ ਦੇਰ ਰਾਤ ਵਾਪਰੀ। ਹਸਪਤਾਲ ਵਿਚ ਦਾਖ਼ਲ ਲੋਕਾਂ ਦੀ ਹਾਲਤ ਸਥਿਰ ਹੈ।


author

Vandana

Content Editor

Related News