ਚੀਨ : ਪ੍ਰਾਇਮਰੀ ਸਕੂਲ ''ਚ 40 ਵਿਦਿਆਰਥੀਆਂ ਅਤੇ ਅਧਿਆਪਕਾਂ ''ਤੇ ਚਾਕੂ ਨਾਲ ਹਮਲਾ

06/04/2020 7:00:45 PM

ਬੀਜਿੰਗ (ਭਾਸ਼ਾ): ਚੀਨ ਦੇ ਇਕ ਪ੍ਰਾਇਮਰੀ ਸਕੂਲ ਦੇ ਲੱਗਭਗ 40 ਵਿਦਿਆਰਥੀਆਂ ਅਤੇ ਅਧਿਆਪਕ ਅਮਲੇ ਨੂੰ ਸੁਰੱਖਿਆ ਗਾਰਡ ਨੇ ਚਾਕੂ ਮਾਰ ਦਿੱਤਾ। ਅਧਿਕਾਰਤ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਚਾਈਨਾ ਡੇਲੀ ਨੇ ਆਪਣੀ ਇਕ ਸੰਖੇਪ ਰਿਪਰੋਟ ਵਿਚ ਦੱਸਿਆ ਕਿ ਇਹ ਘਟਨਾ ਗੁਆਂਗਸ਼ੀ ਸੂਬੇ ਦੇ ਸਕੂਲ ਵਿਚ ਵਾਪਰੀ। ਫ਼ਿਲਹਾਲ ਹਮਲੇ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਆਉਣ ਦਾ ਇੰਤਜ਼ਾਰ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਵਿਰੋਧ ਪ੍ਰਦਰਸ਼ਨਾਂ 'ਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਪਹੁੰਚਿਆ ਨੁਕਸਾਨ

ਗੌਰਤਲਬ ਹੈ ਕਿ ਬੀਤੇ ਕੁਝ ਸਾਲਾਂ ਵਿਚ ਚੀਨ ਦੇ ਵਿਭਿੰਨ ਹਿੱਸਿਆਂ ਵਿਚ ਨਾਰਾਜ਼ ਲੋਕਾਂ ਵੱਲੋਂ ਚਾਕੂ ਮਾਰੇ ਜਾਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹਨ। ਹਮਲਾਵਰਾਂ ਨੇ ਆਪਣਾ ਗੁੱਸਾ ਕੱਢਣ ਲਈ ਜਨਤਕ ਆਵਾਜਾਈ ਦੇ ਇਲਾਵਾ ਮੁੱਖ ਰੂਪ ਨਾਲ ਕਿੰਡਰਗਾਟਰਨ ਅਤੇ ਪ੍ਰਾਇਮਰੀ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਹੈ।


Vandana

Content Editor

Related News