ਚੀਨ ’ਚ ਫਿਰ ਕੋਰੋਨਾ ਦਾ ਕਹਿਰ, ਤਿੰਨ ਦਿਨਾਂ ’ਚ ਬਣੇਗਾ 3 ਹਜ਼ਾਰ ਬੈੱਡਾਂ ਵਾਲਾ ‘ਹਸਪਤਾਲ’
Saturday, Jan 16, 2021 - 12:31 AM (IST)

ਬੀਜਿੰਗ-ਕੋਰੋਨਾ ਵਾਇਰਸ ਦੇ ਗੜ੍ਹ ਰਹੇ ਚੀਨ ’ਚ ਇਕ ਵਾਰ ਫਿਰ ਤੋਂ ਬਹੁਤ ਤੇਜ਼ੀ ਨਾਲ ਕੋਵਿਡ-19 ਦਾ ਕਹਿਰ ਵਧਣ ਲੱਗਿਆ ਹੈ। ਚੀਨ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਿਡ 1,000 ਤੋਂ ਵਧੇਰੇ ਲੋਕਾਂ ਦਾ ਇਲਾਜ ਹਸਪਤਾਲਾਂ ’ਚ ਚੱਲ ਰਿਹਾ ਹੈ। ਦੇਸ਼ ਦੇ ਉੱਤਰੀ ਹਿੱਸੇ ’ਚ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਵਾਰ ਕੋਰੋਨਾ ਦਾ ਨਵਾਂ ਗੜ੍ਹ ਹੁਬੇਈ ਸੂਬਾ ਬਣਿਆ ਹੈ ਅਤੇ ਉੱਥੇ ਕੋਰੋਨਾ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਚੀਨ ਤਿੰਨ ਦਿਨਾਂ ’ਚ ਤਿੰਨ ਹਜ਼ਾਰ ਲੋਕਾਂ ਲਈ ਕੁਆਰੰਟਾਈਨ ਸੈਂਟਰ ਬਣਾਉਣ ’ਚ ਜੁੱਟ ਗਿਆ ਹੈ।
ਇਹ ਵੀ ਪੜ੍ਹੋ -ਘਪਲੇ ਦੇ ਦੋਸ਼ਾਂ ਹੇਠ ਘਿਰੀ ਨੀਦਰਲੈਂਡ ਸਰਕਾਰ, ਦਿੱਤਾ ਅਸਤੀਫਾ
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਨਫੈਕਟਿਡ 1001 ਮਰੀਜ਼ਾਂ ਨੂੰ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ’ਚੋਂ 26 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਪਿਛਲੇ 24 ਘੰਟਿਆਂ ’ਚ ਕੁੱਲ 144 ਨਵੇਂ ਮਾਮਲੇ ਸਾਹਮਣੇ ਆਏ ਹਨ। ਬੀਜਿੰਗ ਦੇ ਗੁਆਂਢ ’ਚ ਸਥਿਤ ਹੁਬੇਈ ਸੂਬੇ ’ਚ ਸਭ ਤੋਂ ਜ਼ਿਆਦਾ ਇਨਫੈਕਸ਼ਨ ਦੇ 90 ਮਾਮਲੇ ਸਾਹਮਣੇ ਆਏ ਜਦਕਿ ਹੋਲੋਂਗਜੀਆਂਗ ਸੂਬੇ ’ਚ 48 ਨਵੇਂ ਮਾਮਲੇ ਆਏ। ਦੇਸ਼ ਦੇ ਬਾਹਰ ਤੋਂ ਆਏ 9 ਲੋਕਾਂ ’ਚ ਇਨਫੈਕਸ਼ਨ ਦੀ ਪੁਸ਼ਟੀ ਹੋਈ।
ਇਹ ਵੀ ਪੜ੍ਹੋ -ਚੀਨੀ ਟੀਕਾ ਬ੍ਰਾਜ਼ੀਲ 'ਚ ਹੋਇਆ ਫੇਲ, ਸੀਰਮ ਤੇ ਭਾਰਤ ਬਾਇਓਟੈੱਕ ਦੀ ਚਾਂਦੀ
WHO ਦੇ ਮਾਹਰ ਮਹਾਮਾਰੀ ਦੇ ਸ਼ੁਰੂਆਤੀ ਸਥਾਨ ਨੂੰ ਲੈ ਕੇ ਕਰਨਗੇ ਜਾਂਚ
ਆਈਸੋਲੇਸ਼ਨ ਨੀਤੀ ਦਾ ਸਖਤੀ ਨਾਲ ਪਾਲਣ ਕਰਵਾਉਣ, ਯਾਤਰਾ ਸੰਬੰਧੀ ਪਾਬੰਦੀਆਂ ਅਤੇ ਇਲੈਕਟ੍ਰਾਨਿਕ ਪ੍ਰਣਾਲੀ ਨਾਲ ਲੋਕਾਂ ਦੀ ਨਿਗਰਾਨੀ ਦੇ ਬਾਵਜੂਦ ਦੱਖਣ ’ਚ ਸਥਿਤੀ ਗੁਆਂਕਸੀ ਖੇਤਰ ਅਤੇ ਉੱਤਰੀ ਸੂਬੇ ਸ਼ਾਂਕਸੀ ’ਚ ਵੀ ਸਥਾਨਕ ਪੱਧਰ ’ਤੇ ਇਨਫੈਕਸ਼ਨ ਦੇ ਮਾਮਲੇ ਆਏ ਹਨ। ਚੀਨ ’ਚ ਇਨਫੈਕਸ਼ਨ ਦੇ ਕੁੱਲ ਮਿਲਾ ਕੇ ਹੁਣ ਤੱਕ 87,988 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 4635 ਮਰੀਜ਼ਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ -ਬਾਈਡੇਨ ਨੇ FDA ਦੇ ਸਾਬਕਾ ਮੁਖੀ ਕੇਸਲਰ ਨੂੰ ਟੀਕਾ ਮਾਹਰ ਦੀ ਅਗਵਾਈ ਕਰਨ ਲਈ ਚੁਣਿਆ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।