ਅਜਬ-ਗਜ਼ਬ : 2000 ਸਾਲ ਪੁਰਾਣੀ ਡਰਾਉਣੀ ਮਮੀ ਦੀਆਂ ਨਾੜੀਆਂ ’ਚ ਖੂਨ!, ਵਿਗਿਆਨੀ ਵੀ ਹੈਰਾਨ
Sunday, May 28, 2023 - 11:39 PM (IST)
ਇੰਟਰਨੈਸ਼ਨਲ ਡੈਸਕ : ਆਮ ਤੌਰ 'ਤੇ ਜਦੋਂ ਵੀ ਅਸੀਂ ਕਿਸੇ ਮਮੀ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ 'ਚ ਇਕ ਗਲ਼ੇ-ਸੜੇ ਮਨੁੱਖੀ ਸਰੀਰ ਖਿਆਲ ਆਉਂਦਾ ਹੈ, ਜਿਸ ਨੂੰ ਪਛਾਣਿਆ ਨਹੀਂ ਜਾ ਸਕਦਾ। ਹਾਲਾਂਕਿ, ਚੀਨ ’ਚ ਮਿਲੀ 2000 ਸਾਲ ਪੁਰਾਣੀ ਮਮੀ ਨੂੰ ਦੇਖ ਕੇ ਵਿਗਿਆਨੀ ਵੀ ਹੈਰਾਨ ਹਨ। ਮਰੀ ਹੋਈ ਔਰਤ ਦੀ ਇਸ ਮਮੀ ਦੇ ਅੰਗ ਇੰਨੇ ਸਾਲਾਂ ਬਾਅਦ ਵੀ ਲਗਭਗ ਠੀਕ ਹਨ। ਚੀਨੀ ਔਰਤ ਦਾ ਨਾਂ ‘ਦਿ ਲੇਡੀ ਆਫ਼ ਦਾਈ’ ਜਾਂ 'ਸ਼ਿਨ ਝੂਈ' ਦੱਸਿਆ ਗਿਆ ਹੈ। ਇਸ ਔਰਤ ਦੀ ਮੌਤ 178 ਅਤੇ 145 ਬੀ.ਸੀ. ਸਾਲ ਪਹਿਲਾਂ ਹੋਈ ਸੀ। 1971 ’ਚ ਅਚਾਨਕ ਇਸ ਔਰਤ ਦੀ ਕਬਰ ਦਾ ਪਤਾ ਲੱਗਣ ’ਤੇ ਵਿਗਿਆਨੀ ਹੈਰਾਨ ਰਹਿ ਗਏ ਸਨ।
ਇਹ ਵੀ ਪੜ੍ਹੋ : PM ਮੋਦੀ ਉੱਤਰ-ਪੂਰਬ ਨੂੰ ਦੇਣਗੇ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਦਾ ਤੋਹਫ਼ਾ, ਭਲਕੇ ਦਿਖਾਉਣਗੇ ਹਰੀ ਝੰਡੀ
ਵਿਗਿਆਨੀਆਂ ਨੇ ਦੇਖਿਆ ਕਿ ਮ੍ਰਿਤਕ ਔਰਤ ਦੀਆਂ ਅੱਖਾਂ ਵੀ ਜੁੜੀਆਂ ਹੋਈਆਂ ਸਨ ਤੇ ਉਸ ਦੀਆਂ ਨਾੜਾਂ 'ਚ ਅਜੇ ਵੀ ਖੂਨ ਬਣਿਆ ਹੋਇਆ ਸੀ, ਚਮੜੀ 'ਚ ਵੀ ਅਜੇ ਨਮੀ ਹੈ। ਵਿਗਿਆਨੀਆਂ ਨੂੰ ਇਹ ਵਿਸ਼ਵਾਸ ਨਹੀਂ ਹੀ ਹੋਇਆ ਕਿ ਔਰਤ ਦੇ ਅੰਗ ਅਜੇ ਵੀ ਸਲਾਮਤ ਹਨ। ਕਬਰ ਦੇ ਕੋਲ ਰੱਖੀਆਂ ਚੀਜ਼ਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮ੍ਰਿਤਕ ਔਰਤ ਕਿਸੇ ਬਹੁਤ ਹੀ ਖੁਸ਼ਹਾਲ ਪਰਿਵਾਰ ਨਾਲ ਸਬੰਧ ਰੱਖਦੀ ਹੋਵੇਗੀ। ਇਸ ਨੂੰ ਹੁਣ ਤੱਕ ਮਿਲੀ ਸਭ ਤੋਂ ਸੁਰੱਖਿਅਤ ਮਮੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਜਾਣੋ ਦੇਸ਼ 'ਚ ਕਦੋਂ ਹੋਵੇਗੀ ਮਰਦਮਸ਼ੁਮਾਰੀ, ਕੀ ਹੈ ਮੋਦੀ ਸਰਕਾਰ ਦੀ ਯੋਜਨਾ?, ਪੁੱਛੇ ਜਾਣਗੇ ਇਹ ਸਵਾਲ
ਵਿਗਿਆਨੀਆਂ ਨੂੰ ਮ੍ਰਿਤਕ ਔਰਤ ਦੇ ਪੇਟ ਤੇ ਅੰਤੜੀਆਂ 'ਚੋਂ ਤਰਬੂਜ ਦੇ ਬੀਜ ਮਿਲੇ ਹਨ। ਅਜਿਹੇ ’ਚ ਉਨ੍ਹਾਂ ਅੰਦਾਜ਼ਾ ਲਗਾਇਆ ਕਿ ਔਰਤ ਨੇ ਮੌਤ ਤੋਂ ਠੀਕ ਪਹਿਲਾਂ ਤਰਬੂਜ ਖਾਧਾ ਹੋਵੇਗਾ। ਵਿਗਿਆਨੀ ਇਸ ਰਹੱਸ ਨੂੰ ਸੁਲਝਾਉਣ ਲਈ ਕੰਮ ਕਰ ਰਹੇ ਹਨ ਕਿ 2000 ਸਾਲ ਬਾਅਦ ਵੀ ਔਰਤ ਦੇ ਸਰੀਰ ਨੂੰ ਕਿਵੇਂ ਸੁਰੱਖਿਅਤ ਰੱਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਤਰਬੂਜ਼ ਖਾਣ ਤੋਂ ਬਾਅਦ ਚੀਨੀ ਔਰਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਔਰਤ ਦੀਆਂ ਨਾੜਾਂ 'ਚ ਖੂਨ ਦਾ ਥੱਕਾ ਅਜੇ ਵੀ ਮੌਜੂਦ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਮੌਤ ਦੇ ਸਮੇਂ ਇਸ ਔਰਤ ਦੀ ਉਮਰ 50 ਸਾਲ ਰਹੀ ਹੋਵੇਗੀ। ਔਰਤ ਦਾ ਭਾਰ ਜ਼ਿਆਦਾ ਸੀ ਤੇ ਉਸ ਨੂੰ ਸ਼ੂਗਰ ਵੀ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।