''ਜੰਗ'' ਦੀ ਆੜ ''ਚ ਚੀਨ ਦੀ ਭੁੱਖਮਰੀ ਲੁਕੋ ਰਿਹੇ ਜਿਨਪਿੰਗ, 1962 ''ਚ ਵੀ ਅਜਿਹੇ ਸਨ ਹਾਲਾਤ
Tuesday, Sep 01, 2020 - 05:29 PM (IST)

ਬੀਜਿੰਗ (ਬਿਊਰੋ): ਲੱਦਾਖ ਦੇ ਪੈਂਗੋਗ ਇਲਾਕੇ ਵਿਚ ਭਾਰਤ ਨਾਲ ਉਲਝਿਆ ਚੀਨ ਇਸ ਸਮੇਂ ਦਾਣੇ-ਦਾਣੇ ਲਈ ਤਰਸ ਰਿਹਾ ਹੈ। ਵਿਸਥਾਰਵਾਦੀ ਸੋਚ ਅਤੇ ਕੋਰੋਨਾ ਮਹਾਮਾਰੀ ਦੇ ਕਾਰਨ ਪੂਰੀ ਦੁਨੀਆ ਵਿਚ ਘਿਰੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੁਝ ਸਮਾਂ ਪਹਿਲਾਂ ਸੰਭਾਵਿਤ ਖਾਧ ਸੰਕਟ ਨਾਲ ਨਜਿੱਠਣ ਲਈ ਅਗਸਤ ਵਿਚ 'ਆਪਰੇਸ਼ਨ ਕਲੀਨ ਪਲੇਟ' ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ ਚੀਨ ਨੇ ਆਪਣੇ ਲੋਕਾਂ ਨੂੰ ਖਾਣੇ ਦੀ ਆਦਤਾਂ ਵਿਚ ਤਬਦੀਲੀਆਂ ਵੀ ਕੀਤੀਆਂ ਸਨ। ਪਰ ਮੰਨਿਆ ਜਾ ਰਿਹਾ ਹੈ ਕਿ ਡ੍ਰੈਗਨ ਆਪਣੀਆਂ ਘਰੇਲੂ ਪਰੇਸ਼ਾਨੀਆਂ ਨੂੰ ਲੁਕਾਉਣ ਅਤੇ ਉਸ ਤੋਂ ਧਿਆਨ ਭਟਕਾਉਣ ਲਈ ਲੱਦਾਖ ਅਤੇ ਦੱਖਣੀ ਚੀਨ ਸਾਗਰ ਵਿਚ ਹਮਲਾਵਰ ਰਵੱਈਆ ਅਪਨਾਏ ਹੋਏ ਹੈ। ਚੀਨ ਨੂੰ ਜਿਹੜੇ ਤਿੰਨ ਦੇਸ਼ਾਂ ਤੋਂ ਫੂਡ ਸਪਲਾਈ ਹੁੰਦੀ ਹੈ ਉਹਨਾਂ ਨਾਲ ਉਸ ਦੇ ਰਿਸ਼ਤੇ ਕਾਫੀ ਖਰਾਬ ਹੋ ਚੁੱਕੇ ਹਨ। ਇਹਨਾਂ ਦੇਸ਼ਾਂ ਵਿਚ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਸਾਮਲ ਹਨ।
ਖਾਣੇ ਦੀ ਕਮੀ ਨਾਲ ਜੂਝ ਰਿਹਾ ਚੀਨ, ਭਾਰਤ ਨਾਲ ਉਲਝ ਕੇ ਕੱਟੜਪੰਥੀ ਰਾਸ਼ਟਰਵਾਦ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਦੀ ਅਲਟ੍ਰਾ-ਨੈਸ਼ਨਲਿਸਟਿਕ ਵੁਲਫ ਵਾਰੀਅਰ ਡਿਪਲੋਮੇਸੀ ਅਤੇ ਲੱਦਾਖ ਵਿਚ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਹਮਲਾਵਰ ਰਵੱਈਆ ਠੀਕ ਸਾਲ 1962 ਵਾਂਗ ਹੈ ਜਦੋਂ ਉਸ ਸਮੇਂ ਦੇ ਨੇਤਾ ਮਾਓਤਸੇ ਤੁੰਗ ਨੇ ਅਸਫਲ ਰਹੇ ਗ੍ਰੇਟ ਲੀਪ ਫੌਰਵਰਡ ਮੂਵਮੈਂਟ ਦੀ ਅਸਫਲਤਾ ਨੂੰ ਲਕਾਉਣ ਲਈ ਭਾਰਤ ਦੀ ਸਰਹੱਦ 'ਤੇ ਹਮਲਾਵਰਤਾ ਦਿਖਾਈ ਸੀ। ਇਸ ਅੰਦੋਲਨ ਵਿਚ ਲੱਖਾਂ ਚੀਨੀਆਂ ਦੀ ਭੁੱਖ ਦੇ ਕਾਰਨ ਮੌਤ ਹੋ ਗਈ ਸੀ।
ਪਿਛਲੇ ਮਹੀਨੇ ਵੀ ਜਿਨਪਿੰਗ ਵੱਲੋਂ ਖਾਣੇ ਸਬੰਧੀ ਧਿਆਨ ਕੇਂਦਰਿਤ ਕਰਦਿਆਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਕਾਰਨ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਚੀਨੀ ਸਰਕਾਰ ਇਹ ਮੰਨਣ ਲੱਗੀ ਹੈ ਕਿ ਖਾਧ ਸਪਲਾਈ ਆਉਣ ਵਾਲੇ ਸਮੇਂ ਵਿਚ ਹੋਰ ਖਰਾਬ ਹੋਣ ਵਾਲੀ ਹੈ। ਮਈ ਮਹੀਨੇ ਵਿਚ ਲੀ ਕੇਕਿਯਾਂਗ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਵਿਚ ਇਕ ਖਾਧ ਸੁਰੱਖਿਆ ਯੋਜਨਾ ਬਣਾਉਣ ਦਾ ਵਾਅਦਾ ਕੀਤਾ ਸੀ। ਜਿਸ ਵਿਚ ਸੰਸਦ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਚੀਨ ਆਪਣੇ ਸਾਰੇ ਲੋਕਾਂ ਦੇ ਲਈ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਭੋਜਨ ਯਕੀਨੀ ਕਰ ਸਕਦਾ ਹੈ।
ਖੇਤੀਬਾੜੀ ਮੰਤਰੀ ਹਾਨ ਚਾਂਗਫੂ ਨੇ ਕਿਹਾ ਸੀ ਕਿ ਅਫਰੀਕੀ ਸਵਾਈਨ ਬੁਖਾਰ ਕਾਰਨ 10 ਕਰੋੜ ਤੋਂ ਵੱਧ ਸੂਰਾਂ ਨੂੰ ਮਾਰੇ ਜਾਣ ਦਾ ਖਤਰਾ ਹੈ। ਪਰ ਇਸ ਦੇ ਬਾਵਜੂਦ ਵੀ ਸੂਰ ਦੇ ਮਾਂਸ ਦੀ ਕੀਮਤ ਵਿਚ ਕੋਈ ਵਾਧਾ ਨਹੀਂ ਹੋਵੇਗਾ। ਭਾਵੇਂਕਿ ਅਧਿਕਾਰਤ ਅੰਕੜੇ ਸੰਕੇਤ ਦਿੰਦੇ ਹਨ ਕਿ ਜੁਲਾਈ ਵਿਚ ਖਾਦ ਵਸਤਾਂ ਦੀਆਂ ਕੀਮਤਾਂ ਵਿਚ ਇਕ ਸਾਲ ਦੀ ਤੁਲਨਾ ਵਿਚ 13 ਫੀਸਦੀ ਅਤੇ ਪੋਰਕ ਦੀ ਕੀਮਤ ਵਿਚ ਲੱਗਭਗ 85 ਫੀਸਦੀ ਦਾ ਵਾਧਾ ਹੋਇਆ ਹੈ।
ਚੀਨ ਦੇ ਜ਼ਿਆਦਾਤਰ ਚੌਲ ਦੇ ਸਰੋਤ ਯਾਂਗਤਜੀ ਨਦੀ ਵਿਚ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ। ਹੜ੍ਹ ਕਾਰਨ ਲੱਖਾਂ ਲੋਕ ਬੇਘਰ ਹੋ ਗਏ ਹਨ।ਚੀਨ ਦੇ ਸਧਾਰਨ ਪ੍ਰਸ਼ਾਸਨ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ ਵਿਚ ਜਨਵਰੀ ਤੋਂ ਜੁਲਾਈ ਦੇ ਵਿਚ ਚੀਨ ਦਾ ਅਨਾਜ਼ ਆਯਾਤ 22.7 ਫੀਸਦੀ (74.51 ਮਿਲੀਅਨ ਟਨ) ਵੱਧ ਗਿਆ ਸੀ। ਕਣਕ ਦੇ ਆਯਾਤ ਵਿਚ 910,000 ਟਨ ਦੇ ਨਾਲ 197 ਫੀਸਦੀ ਦਾ ਸਾਲਾਨਾ ਵਾਧਾ ਦੇਖਿਆ ਗਿਆ। ਮੱਕੀ ਦਾ ਆਯਾਤ ਵੀ ਵੱਧਦਾ ਰਿਹਾ ਅਤੇ 23 ਫੀਸਦੀ ਵੱਧ ਕੇ 880,000 ਟਨ ਹੋ ਗਇਆ। ਭਾਵੇਂਕਿ ਚੀਨ ਅਤੇ ਉਸ ਦੀਆਂ ਸਰਕਾਰੀ ਸੰਸਥਾਵਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਦੇਸ਼ ਵਿਚ ਘਰੇਲੂ ਖਾਧ ਅਨਾਜ਼ ਦੀ ਕਮੀ ਹੈ।