ਕੋਰੋਨਾ ਸਭ ਤੋਂ ਵੱਡੀ ਸਿਹਤ ਐਮਰਜੈਸੀ, ਅਰਥਵਿਵਸਥਾ ''ਤੇ ਪਵੇਗਾ ਅਸਰ: ਜਿਨਪਿੰਗ

Monday, Feb 24, 2020 - 10:31 AM (IST)

ਕੋਰੋਨਾ ਸਭ ਤੋਂ ਵੱਡੀ ਸਿਹਤ ਐਮਰਜੈਸੀ, ਅਰਥਵਿਵਸਥਾ ''ਤੇ ਪਵੇਗਾ ਅਸਰ: ਜਿਨਪਿੰਗ

ਬੀਜਿੰਗ (ਬਿਊਰੋ): ਚੀਨ ਵਿਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਸਥਿਤੀ 'ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਤਵਾਰ ਨੂੰ ਵੱਡਾ ਬਿਆਨ ਦਿੱਤਾ।ਪਹਿਲੀ ਵਾਰ ਇਸ ਮਹਾਮਾਰੀ 'ਤੇ ਖੁੱਲ੍ਹ ਕੇ ਗੱਲ ਕਰਦਿਆਂ ਚੀਨੀ ਰਾਸ਼ਟਰਪਤੀ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਭਿਆਨਕ ਵਾਇਰਸ ਦੱਸਿਆ। ਉਹਨਾਂ ਨੇ ਕਿਹਾ,''ਕੋਰੋਨਾਵਾਇਰਸ ਕਮਿਊਨਿਸਟ ਚੀਨ ਦੀ ਸਭ ਤੋਂ ਵੱਡੀ ਸਿਹਤ ਐਮਰਜੈਂਸੀ ਹੈ।'' ਜਿਨਪਿੰਗ ਨੇ ਮੰਨਿਆ ਕਿ ਇਹ ਦੇਸ਼ ਦੀ ਅਰਥਵਿਵਸਥਾ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰੇਗਾ।

ਕੋਵਿਡ-19 ਨੂੰ ਕੰਟਰੋਲ ਅਤੇ ਰੋਕਥਾਮ ਦੀ ਕੋਸ਼ਿਸ਼ ਨੂੰ ਦੁੱਗਣਾ ਕਰਨ ਨੂੰ ਲੈ ਕੇ ਹੋਈ ਬੈਠਕ ਦੌਰਾਨ ਜਿਨਪਿੰਗ ਨੇ ਕਿਹਾ,''ਮਹਾਮਾਰੀ ਤੇਜ਼ੀ ਨਾਲ ਫੈਲ ਰਹੀ ਹੈ, ਇਨਫੈਕਸ਼ਨ ਵੱਡਾ ਹੈ ਅਤੇ ਇਸ 'ਤੇ ਕੰਟਰੋਲ ਅਤੇ ਰੋਕਥਾਮ ਚੁਣੌਤੀ ਦਾ ਕੰਮ ਹੈ।'' ਸਟੇਟ ਮੀਡੀਆ ਸੀ.ਸੀ.ਟੀ.ਵੀ. ਮੁਤਾਬਕ ਜਿਨਪਿੰਗ ਨੇ ਕਿਹਾ,''ਇਹ ਸਾਡੇ ਲਈ ਵੱਡੀ ਪ੍ਰੀਖਿਆ ਹੈ। ਇਹ ਦੇਸ਼ ਦੀ ਸਭ ਤੋਂ ਵੱਡੀ ਸਿਹਤ ਐਮਰਜੈਂਸੀ ਹੈ।'' ਮੀਟਿੰਗ ਟੈਲੀਕਾਨਫ੍ਰੈਂਸਿੰਗ ਜ਼ਰੀਏ ਹੋ ਰਹੀ ਸੀ, ਜਿਸ ਦੀ ਪ੍ਰਧਾਨਗੀ ਪ੍ਰੀਮੀਅਰ ਲੀ ਕੇਕਿਯਾਂਗ ਕਰ ਰਹੇ ਸਨ। ਇਸ ਦੌਰਾਨ ਜਿਨਪਿੰਗ ਨੇ ਮੰਨਿਆ ਕਿ ਇਹ ਦੇਸ਼ ਦੀ ਅਰਥਵਿਵਸਥਾ ਅਤੇ ਸਮਾਜ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰੇਗਾ। ਭਾਵੇਂਕਿ ਉਹਨਾਂ ਨੇ ਮੰਨਿਆ ਕਿ ਇਹ ਸਥਿਤੀ ਥੋੜ੍ਹੇ ਸਮੇਂ ਲਈ ਰਹੇਗੀ ਅਤੇ ਉਸ 'ਤੇ ਕਾਬੂ ਪਾ ਲਿਆ ਜਾਵੇਗਾ। 

ਬੀਤੇ ਸ਼ਨੀਵਾਰ ਨੂੰ ਵੀ ਉਹਨਾਂ ਨੇ ਇਸ ਮਹਾਮਾਰੀ 'ਤੇ ਵੱਡਾ ਬਿਆਨ ਦਿੱਤਾ ਸੀ। ਜਿਨਪਿੰਗ ਨੇ ਕਿਹਾ ਸੀ ਕਿ ਹਾਲੇ ਇਸ ਜਾਨਲੇਵਾ ਬੀਮਾਰੀ ਦਾ ਭਿਆਨਕ ਰੂਪ ਸਾਹਮਣੇ ਆਉਣਾ ਬਾਕੀ ਹੈ।ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਨੇ ਦੁਨੀਆ ਦੀ ਦੂਜੀ ਵੱਡੀ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ।ਉੱਧਰ ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਦਾ ਇਲਾਜ ਲੱਭਣ ਵਿਚ ਜੁਟੇ ਹੋਏ ਹਨ।

ਕੋਰੋਨਾਵਾਇਰਸ ਹੁਣ ਤੱਕ ਚੀਨ ਵਿਚ ਨਹੀਂ ਸਗੋਂ ਦੁਨੀਆ ਦੇ 25 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਟਲੀ ਵਿਚ ਵੀ ਇਸ ਵਾਇਰਸ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇੱਥੇ 100 ਲੋਕ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਚੀਨ ਵਿਚ ਇਸ ਮਹਾਮਾਰੀ ਨਾਲ ਹੁਣ ਤੱਕ 2,592 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਲੱਗਭਗ 77,000 ਤੋਂ ਜ਼ਿਆਦਾ ਲੋਕ ਇਨਫੈਕਟਿਡ ਦੱਸੇ ਜਾ ਰਹੇ ਹਨ।


author

Vandana

Content Editor

Related News