ਚੀਨ ਨੇ ''ਵਾਸ਼ਿੰਗਟਨ ਪੋਸਟ ਤੇ ਗਾਰਡੀਅਨ'' ''ਤੇ ਲਗਾਈ ਪਾਬੰਦੀ

06/13/2019 12:34:06 PM

ਬੀਜਿੰਗ (ਬਿਊਰੋ)— ਚੀਨ ਨੇ ਆਪਣੇ ਦੇਸ਼ ਦੇ ਇੰਟਰਨੈੱਟ 'ਤੇ ਪ੍ਰਦਰਸ਼ਿਤ ਹੋਣ ਵਾਲੇ ਵਾਸ਼ਿੰਗਟਨ ਪੋਸਟ ਅਤੇ ਗਾਰਡੀਅਨ ਦੇ ਲੇਖਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਭਾਵੇਂਕਿ ਬੀਤੇ ਹਫਤੇ ਤੱਕ ਇਹ ਸਾਈਟ ਚੀਨੀ ਲੋਕਾਂ ਦੀ ਪਹੁੰਚ ਵਿਚ ਸੀ। ਇਸ ਤੋਂ ਪਹਿਲਾਂ ਚੀਨ ਵਿਚ ਬਲੂਮਬਰਗ, ਨਿਊਯਾਰਕ ਟਾਈਮਸ, ਰਾਈਟਰਸ ਅਤੇ ਦੀ ਵਾਲਸਟ੍ਰੀਟ ਜਨਰਲ 'ਤੇ ਵੀ ਪਾਬੰਦੀ ਲਗਾਈ ਜਾ ਚੁੱਕੀ ਹੈ। ਚੀਨ ਕਿਸੇ ਵੀ ਤਰ੍ਹਾਂ ਦੇ ਸਿਆਸੀ ਸੰਕਟ ਤੋਂ ਬਚਣ ਲਈ ਅਜਿਹੇ ਕਦਮ ਚੁੱਕ ਰਿਹਾ ਹੈ। 

ਚੀਨ ਨਹੀਂ ਚਾਹੁੰਦਾ ਕਿ ਉਸ ਦੇ ਨਾਗਰਿਕ ਇਹ ਜਾਣਨ ਕਿ ਦੁਨੀਆ ਉਨ੍ਹਾਂ ਦੇ ਦੇਸ਼ ਵਿਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਕੀ ਸੋਚਦੀ ਹੈ। ਹਾਲ ਹੀ ਵਿਚ 4 ਜੂਨ ਨੂੰ ਤਿਆਨਮੇਨ ਕਤਲੇਆਮ ਦੀ 30ਵੀਂ ਵਰ੍ਹੇਗੰਢ ਮਨਾਈ ਗਈ ਸੀ। ਇਸ ਦੌਰਾਨ ਚੀਨ ਨੇ ਇਸ ਨਾਲ ਸਬੰਧਤ ਕੀਵਰਡ ਅਤੇ ਤਸਵੀਰਾਂ ਸੋਸ਼ਲ ਮੀਡੀਆ ਸਾਈਟ ਵੀ-ਚੈਟ ਤੋਂ ਡਿਲੀਟ ਕਰ ਦਿੱਤੀਆਂ ਸਨ।


Vandana

Content Editor

Related News