ਚੀਨ ਦਾ ਅਮਰੀਕਾ ''ਤੇ ਪਲਟਵਾਰ, US ਅਧਿਕਾਰੀਆਂ ਨੂੰ ਵੀਜ਼ਾ ਦੇਣ ''ਤੇ ਲਾਈ ਰੋਕ

Wednesday, Dec 23, 2020 - 06:06 PM (IST)

ਚੀਨ ਦਾ ਅਮਰੀਕਾ ''ਤੇ ਪਲਟਵਾਰ, US ਅਧਿਕਾਰੀਆਂ ਨੂੰ ਵੀਜ਼ਾ ਦੇਣ ''ਤੇ ਲਾਈ ਰੋਕ

ਬੀਜਿੰਗ (ਬਿਊਰੋ): ਅਮਰੀਕਾ ਨੇ ਬੀਤੇ ਦਿਨ ਸੰਸਦ ਵਿਚ ਬਿੱਲ ਪਾਸ ਕਰ ਕੇ ਤਿੱਬਤ ਦੇ ਦਲਾਈ ਲਾਮਾ ਦੇ ਅਗਲੇ ਉਤਰਾਧਿਕਾਰੀ ਨੂੰ ਚੁਣਨ ਦਾ ਰਾਹ ਸਾਫ ਕਰ ਦਿੱਤਾ। ਚੀਨ ਉਤਰਾਧਿਕਾਰੀ ਚੁਣਨ ਦੇ ਮਾਮਲੇ ਵਿਚ ਅੜਿੰਗਾ ਲਾ ਰਿਹਾ ਸੀ। ਅਮਰੀਕਾ ਦੀ ਸੰਸਦ ਨੇ ਤਿੱਬਤ ਪਾਲਿਸੀ ਐਂਡ ਸਪੋਰਟ ਐਕਟ 2020 ਨੂੰ ਪਾਸ ਕਰ ਦਿੱਤਾ। ਇਸ ਕਾਨੂੰਨ ਦੇ ਬਣਨ ਨਾਲ ਚੀਨ ਅਤੇ ਅਮਰੀਕਾ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬਦਲੇ ਵਿਚ ਉਹਨਾਂ ਅਮਰੀਕੀ ਅਧਿਕਾਰੀਆਂ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਖਿਲਾਫ਼ ਕਦਮ ਚੁੱਕੇਗਾ ਜਿਹਨਾਂ ਦਾ ਤਿੱਬਤ 'ਤੇ ਅਮਰੀਕੀ ਕਾਂਗਰਸ ਨਾਲ ਕਾਨੂੰਨ ਪਾਸ ਕਰਾਉਣ ਵਿਚ ਹੱਥ ਹੈ। 

ਚੀਨ ਨੇ ਕਿਹਾ ਕਿ ਉਸ ਨੂੰ ਆਪਣੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਹੈ। ਸਰਕਾਰੀ ਗੱਲਬਾਤ ਕਮੇਟੀ ਸ਼ਿਨਹੂਆ ਦੇ ਮੁਤਾਬਕ, ਅਮਰੀਕੀ ਕਾਂਗਰਸ ਨੇ ਸੋਮਵਾਰ ਨੂੰ 900 ਅਰਬ ਡਾਲਰ ਦੀ ਕੋਵਿਡ-19 ਰਾਹਤ ਪੈਕੇਜ ਅਤੇ 1400 ਅਰਬ ਡਾਲਰ ਦੇ ਨਿਯਮਿਤ ਸਰਕਾਰੀ ਵਿੱਤਪੋਸ਼ਣ ਨੂੰ ਮਨਜ਼ੂਰੀ ਦਿੱਤੀ ਸੀ। ਵਿੱਤਪੋਸ਼ਣ ਵਿਚ ਤਿੱਬਤ ਅਤੇ ਤਾਇਵਾਨ 'ਤੇ ਕੁਝ ਕਾਨੂੰਨ ਅਤੇ 'ਹਾਂਗਕਾਂਗ ਸਪੈਸ਼ਲ ਐਡਮਿਨਿਸਟ੍ਰੇਸ਼ਨ ਰੀਜ਼ਨ' 'ਤੇ ਕੁਝ ਪ੍ਰਬੰਧ ਸ਼ਾਮਲ ਹਨ। ਇਹ ਕਾਨੂੰਨ ਅਮਰੀਕੀ ਸਰਕਾਰ ਨੂੰ ਉਸ ਕਿਸੇ ਵੀ ਚੀਨੀ ਅਧਿਕਾਰੀ 'ਤੇ ਆਰਥਿਕ ਅਤੇ ਵੀਜ਼ਾ ਪਾਬੰਦੀਆਂ ਲਗਾਉਣ ਦਾ ਨਿਰਦੇਸ਼ ਦਿੰਦੇ ਹਨ ਜੋ ਦਲਾਈ ਲਾਮਾ ਦੇ ਉਤਰਾਧਿਕਾਰੀ ਦੇ ਵਿਸ਼ੇ ਵਿਚ ਦਖਲ ਦਿੰਦਾ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਕੱਸਿਆ ਸ਼ਿਕੰਜਾ, ਲਿਆ ਇਹ ਫ਼ੈਸਲਾ

ਹਾਂਗਕਾਂਗ ਦੇ ਸਾਊਥ ਚਾਈਨਾ ਮੋਰਨਿੰਗ ਪੋਸਟ ਨੇ ਖ਼ਬਰ ਦਿੱਤੀ ਹੈ ਕਿ ਇਸ ਬਿੱਲ ਵਿਚ ਚੀਨ 'ਤੇ ਉਦੋਂ ਤੱਕ ਅਮਰੀਕਾ ਵਿਚ ਕੋਈ ਵੀ ਨਵਾਂ ਵਣਜ ਦੂਤਾਵਾਸ ਖੋਲ੍ਹਣ 'ਤੇ ਰੋਕ ਲਗਾਈ ਗਈ ਹੈ ਜਦੋਂ ਤੱਕ ਅਮਰੀਕਾ ਨੂੰ ਤਿੱਬਤ ਵਿਚ ਆਪਣਾ ਡਿਪਲੋਮੈਟਿਕ ਦਫਤਰ ਖੋਲ੍ਹਣ ਦੀ ਇਜਾਜ਼ਤ ਨਹੀਂ ਮਿਲ ਜਾਂਦੀ। ਤਿੱਬਤ 'ਤੇ ਨਵੇਂ ਕਾਨੂੰਨ 'ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਸ਼ਟਰਪਤੀ ਨੂੰ ਉਸ 'ਤੇ ਦਸਤਖ਼ਤ ਨਾ ਕਰਨ ਦੀ ਅਪੀਲ ਕੀਤੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ,''ਤਿੱਬਤ, ਤਾਇਵਾਨ ਅਤੇ ਹਾਂਗਕਾਂਗ ਦਾ ਵਿਸ਼ਾ ਚੀਨ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਨਾਲ ਜੁੜਿਆ ਹੈ।  ਇਹ ਉਸ ਦੇ ਅੰਦਰੂਨੀ ਵਿਸ਼ੇ ਹਨ ਜਿਸ ਵਿਚ ਉਹ ਵਿਦੇਸ਼ੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕਰੇਗਾ।'' 

ਨੋਟ- ਚੀਨ ਦਾ ਅਮਰੀਕਾ 'ਤੇ ਪਲਟਵਾਰ, US ਅਧਿਕਾਰੀਆਂ ਨੂੰ ਵੀਜ਼ਾ ਦੇਣ 'ਤੇ ਲਾਈ ਰੋਕ, ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News