ਚੀਨੀ ਯੂਨੀਵਰਸਿਟੀ ਵੱਲੋਂ ਭਾਰਤੀ ਵਿਦਿਆਰਥੀ ਵਿਰੁੱਧ ਕਾਰਵਾਈ ਕਰਨ ਦੀ ਧਮਕੀ

Sunday, Jun 21, 2020 - 05:58 PM (IST)

ਚੀਨੀ ਯੂਨੀਵਰਸਿਟੀ ਵੱਲੋਂ ਭਾਰਤੀ ਵਿਦਿਆਰਥੀ ਵਿਰੁੱਧ ਕਾਰਵਾਈ ਕਰਨ ਦੀ ਧਮਕੀ

ਬੀਜਿੰਗ (ਬਿਊਰੋ): ਚੀਨ ਦੀ ਯੂਨੀਵਰਸਿਟੀ ਨੇ ਇਕ ਭਾਰਤੀ ਵਿਦਿਆਰਥੀ ਦੇ ਵਿਰੁੱਧ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਭਾਰਤੀ ਵਿਦਿਆਰਥੀ 'ਤੇ ਦੋਸ਼ ਹੈ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਚੀਨ ਦੇ ਵਿਰੁੱਧ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਇਕ ਸਥਾਨਕ ਮੀਡੀਆ ਰਿਪੋਰਟ ਨੇ ਦਿੱਤੀ ਹੈ। ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਭਾਰਤੀ ਨਾਗਰਿਕ ਕਡੁਕਸੇਰੀ ਪੂਰਬੀ ਚੀਨ ਦੇ ਜਿਆਂਗਸੁ ਸੂਬੇ ਵਿਚ ਸਥਿਤ ਜਿਆਂਗਸੁ ਯੂਨੀਵਰਸਿਟੀ (JSU)ਵਿਚ ਪੜ੍ਹਦਾ ਹੈ। ਉਸ ਨੇ ਚੀਨ ਨੂੰ ਲੈ ਕੇ ਜਿਹੜੀ ਟਿੱਪਣੀ ਕੀਤੀ ਉਹ ਚੀਨੀ ਟਵਿੱਟਰ ਪਲੇਟਫਾਰਮ ਸੀਨਾ ਵੀਬੋ 'ਤੇ ਵਾਇਰਲ ਹੋ ਗਈ ਸੀ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗਲੋਬਲ ਟਾਈਮਜ਼ ਚੀਨ ਦੀ ਕਮਿਊਨਿਸਟ ਪਾਰਟੀ ਦਾ ਮੁੱਖ ਅਖਬਾਰ ਹੈ। ਇਸ ਰਿਪੋਰਟ ਵਿਚ ਜੇ.ਐੱਸ.ਯੂ. ਦੇ ਅਧਿਕਾਰੀ ਵੂ ਦੇ ਹਵਾਲੇ ਨਾਲ ਕਿਹਾ ਗਿਆ ਹੈ,''ਯੂਨੀਵਰਸਿਟੀ ਅੱਗੇ ਦੀ ਜਾਂਚ ਦੇ ਬਾਅਦ ਵਿਦੇਸ਼ੀ ਵਿਦਿਆਰਥੀਆਂ 'ਤੇ ਆਪਣੇ ਨਿਯਮਾਂ ਦੇ ਮੁਤਾਬਕ ਇਸ ਗਲਤੀ ਦੇ ਲਈ ਕਡੁਕਸੇਰੀ ਨੂੰ ਸਜ਼ਾ ਦੇਵੇਗੀ।'' ਇਸ ਦੇ ਨਾਲ ਹੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਵਿਦਿਆਰਥੀ ਨੇ ਮੁਆਫੀ ਮੰਗ ਲਈ ਹੈ। 

ਪੜ੍ਹੋ ਇਹ ਅਹਿਮ ਖਬਰ- International Yoga Day: ਯੋਗਾ ਵਿਸ਼ਵ ਗੁਰੂ ਹੈ 'ਭਾਰਤ', ਜਾਣੋ ਇਸ ਸਾਲ ਦੀ ਥੀਮ

ਇੱਥੇ ਦੱਸ ਦਈਏ ਕਿ ਗਲਵਾਨ ਘਾਟੀ 'ਤੇ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਝੜਪ ਦੇ ਬਾਅਦ ਦੋਹਾਂ ਦੇਸ਼ਾਂ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਉੱਥੇ ਚਾਈਨੀਜ਼ ਅਕੈਡਮੀ ਆਫ ਸੋਸ਼ਲ ਸਾਈਂਸ ਦੇ ਤਹਿਤ ਆਉਣ ਵਾਲੇ ਨੈਸ਼ਨਲ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟ੍ਰੈਟੇਜੀ ਦੇ ਐਸੋਸੀਏਟ ਰਿਸਰਚ ਫੇਲੋ ਲੁਈ ਸ਼ਿਆਕਸੂ ਨੇ ਗਲੋਬਲ ਟਾਈਮਜ਼ ਵਿਚ ਲਿਖਿਆ,''ਸੀਮਾ 'ਤੇ ਨਵੇਂ ਤਣਾਅ ਦਾ ਮੁਲਾਂਕਣ ਕਰਦੇ ਸਮੇਂ ਭਾਰਤ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਚੀਨ ਦਾ ਸੰਜਮ ਕਮਜ਼ੋਰ ਨਹੀਂ ਹੈ।'' ਇਸ ਵਿਚ ਭਾਰਤ ਲਈ ਕਿਹਾ ਗਿਆ ਹੈਕਿ ਉਸ ਨੂੰ ਮਹਾਮਾਰੀ ਦੇ ਕਾਰਨ ਗਲੋਬਲ ਅਰਥਵਿਵਸਥਾ ਵਿਚ ਤਣਾਅ 'ਤੇ ਧਿਆਨ ਦੇਣਾ ਚਾਹੀਦਾ ਹੈ। ਉਸ ਨੇ ਲਿਖਿਆ,''ਜੇਕਰ ਸੀਮਾ 'ਤੇ ਤਣਾਅ ਵੱਧਦਾ ਹੈ ਤਾਂ ਨਿਵੇਸ਼ ਵਾਪਸ ਹੋ ਸਕਦਾ ਹੈ।''


author

Vandana

Content Editor

Related News