''ਚੀਨ ਵੱਲੋਂ ਨਾਗਰਿਕਾਂ ਦੀ ਨਿਗਰਾਨੀ ਲਈ ਦਮਨ ਦੇ ਉਪਕਰਨ ਦੇ ਰੂਪ ''ਚ ਤਕਨੀਕ ਦੀ ਵਰਤੋਂ''

08/09/2020 6:17:23 PM

ਵਾਸ਼ਿੰਗਟਨ (ਬਿਊਰੋ) ਅਮਰੀਕਾ ਦੇ ਕਾਂਗਰਸ ਕਮਿਸ਼ਨ ਦੇ ਮੁਤਾਬਕ ਚੀਨੀ ਕਮਿਊਨਿਸਟ ਪਾਰਟੀ (CCP)ਆਪਣੀ ਆਬਾਦੀ ਨੂੰ ਕੰਟਰੋਲ ਅਤੇ ਸਰਵੇਖਣ ਕਰਨ ਵਾਲੀ ਤਕਨਾਲੋਜੀ ਦੇ ਉਤਪਾਦਨ ਅਤੇ ਵਰਤੋਂ ਕਰਨ ਲਈ ਵਚਨਬੱਧ ਹੈ। ਫੋਕਸ ਨਿਊਜ਼ ਦੇ ਇਕ ਸਾਂਝੇ ਬਿਆਨ ਵਿਚ ਪ੍ਰਧਾਨ ਰੌਬਿਨ ਕਲੀਵਲੈਂਡ ਅਤੇ ਯੂਐੱਸ-ਚਾਈਨਾ ਇਕਨੌਮਿਕ ਐਂਡ ਸਿਕਓਰਿਟੀ ਰਿਵੀਊ ਕਮਿਸ਼ਨ ਦੇ ਵਾਇਸ ਚੇਅਰਮੈਨ ਕੈਰੋਲਿਨ ਬਾਰਥਾਲੋਮਊ ਨੇ ਕਿਹਾ ਕਿ ਦਮਨ ਦੇ ਉਪਕਰਨ ਦੇ ਰੂਪ ਵਿਚ ਤਕਨਾਲੋਜੀ ਦੀ ਵਰਤੋਂ ਕਰਨ ਲਈ ਚੀਨ ਦਾ ਕਦਮ ਪਾਰਟੀ ਨੂੰ ਬਣਾਈ ਰੱਖਣ ਲਈ ਰਾਜਨੀਤੀ ਨਾਲ ਪ੍ਰੇਰਿਤ ਹੈ। 

ਬਿਆਨ ਵਿਚ ਕਿਹਾ ਗਿਆ ਹੈ,''ਚੀਨੀ ਕਮਿਊਨਿਸਟ ਪਾਰਟੀ ਆਪਣੀ ਆਬਾਦੀ ਨੂੰ ਕੰਟਰੋਲ ਅਤੇ ਸਰਵੇਖਣ ਕਰਨ ਵਾਲੀ ਤਕਨਾਲੋਜੀ ਦੇ ਉਤਪਾਦਨ ਅਤੇ ਵਰਤੋਂ ਦੇ ਲਈ ਵਚਨਬੱਧ ਹੈ। ਦਮਨ ਦੇ ਇਹਨਾਂ ਉਪਕਰਨਾਂ ਦੀ ਵਰਤੋਂ ਕਰਨ ਦਾ ਫੈਸਲਾ ਪਾਰਟੀ ਨੂੰ ਬਣਾਈ ਰੱਖਣ ਦੇ ਲਈ ਰਾਜਨੀਤਕ ਰੂਪ ਨਾਲ ਪ੍ਰੇਰਿਤ ਹੈ।'' ਚੀਨੀ ਸਰਕਾਰ ਨੇ ਅਤੀ ਆਧੁਨਿਕ ਨਿਗਰਾਨੀ ਕੈਮਰਿਆਂ ਜ਼ਰੀਏ ਬੀਜਿੰਗ ਦੇ ਹਰ ਕੋਨੇ ਦੀ ਨਿਗਰਾਨੀ ਕੀਤੀ। ਇਕ ਗੁਪਤ ਡਾਟਾਬੇਸ ਵਿਚ ਦੂਰ ਦਰਜ ਕੀਤੇ ਗਏ ਅਕਸਾਂ ਨਾਲ ਮੇਲ ਖਾਣ ਵਾਲੇ ਚਿਹਰਿਆਂ ਦੀ ਪਛਾਣ ਐਲਗੋਰਿਦਮ ਤੁਹਾਨੂੰ ਆਪਣੇ ਸਾਹਮਣੇ ਦੇ ਦਰਵਾਜੇ ਦੇ ਕੋਲ ਕੁਝ ਕਰਨ ਲਈ ਕਾਨੂੰਨੀ ਪਰੇਸ਼ਾਨੀ ਵਿਚ ਪਾ ਸਕਦਾ ਹੈ। ਨਿੱਜੀ ਚੈਟ ਵਿਚ ਕੀਤੀ ਗਈ ਇਕ ਅਰਧ-ਰਾਜਨੀਤਕ ਪੋਸਟ ਨਾਲ ਤੁਹਾਡੀ ਨੌਕਰੀ ਜਾ ਸਕਦੀ ਹੈ। 

ਫੌਕਸ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਸਰਕਾਰ ਦੇ ਪ੍ਰੋਤਸਾਹਨ ਦੇ ਨਾਲ ਬਾਜ਼ਾਰ ਦੀ ਮੰਗ ਨੂੰ ਪੂਰਾ ਕਰਨ ਲਈ ਟੇਕ ਸਟਾਰਟ ਅਪਸ ਦੇ ਸਕੋਰ ਦੇ ਨਾਲ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿਚ ਨਿਗਰਾਨੀ ਇਕ ਤੇਜ਼ੀ ਨਾਲ ਵੱਧਦਾ ਕਾਰੋਬਾਰ ਬਣਦਾ ਜਾ ਰਿਹਾ ਹੈ। ਕਈ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਕਿਹਾ ਕਿ ਉੱਦਮ ਜਲਦੀ ਨਾਲ ਦਮਨ ਅਤੇ ਦੁਰਵਿਵਹਾਰ ਦੇ ਲਈ ਇਕ ਮਹੱਤਵਪੂਰਨ ਉਪਰਕਨ ਬਣ ਗਿਆ ਹੈ। ਖਾਸ ਕਰ ਕੇ ਘੱਟ ਗਿਣਤੀ ਸਮੂਹਾ 'ਤੇ। ਬੀਜਿੰਗ ਏਕੀਕ੍ਰਿਤ ਸੰਯੁਕਤ ਸੰਚਾਲਨ ਮੰਚ (IJOP) ਨਾਮਕ ਇਕ ਪ੍ਰਣਾਲੀ ਦੀ ਵਰਤੋਂ ਕਰਦਾ ਹੈ ਜਿਸ ਵਿਚ ਸੰਪੂਰਨ ਆਬਾਦੀ ਦਾ ਲੇਖਾ ਪਰੀਖਣ ਕਰਨ ਦੀ ਸਮਰੱਥਾ ਹੈ। ਪ੍ਰਣਾਲੀ ਇਕ ਰਾਜ ਦੀ ਮਲਕੀਅਤ ਵਾਲੇ ਮਿਲਟਰੀ ਠੇਕੇਦਾਰ ਚੀਨ ਇਲੈਕਟ੍ਰਾਨਿਕਸ ਤਕਨਾਲੋਜੀ ਨਿਗਮ (IJOP) ਵੱਲੋਂ ਵਿਕਸਿਤ ਕੀਤੀ ਗਈ ਹੈ। 

ਇਹ ਕਿਹਾ ਜਾਂਦਾ ਹੈ ਕਿ ਚੀਨੀ ਮਿਲਟਰੀ ਸਿਧਾਂਤਕਾਰਾਂ ਵੱਲੋਂ ਇਹ ਸੋਧ ਕੀਤੀ ਗਈ ਸੀ ਕਿ ਕਿਵੇਂ ਇਰਾਕ ਅਤੇ ਅਫਗਾਨਿਸਤਾਨ ਵਿਚ ਯੁੱਧਾਂ ਦੇ ਦੌਰਾਨ ਅਮਰੀਕੀ ਫੌਜ ਨੇ ਸੂਚਨਾ ਤਕਨਾਲੋਜੀ ਦੀ ਵਰਤੋਂ ਕੀਤੀ ਅਤੇ ਉੱਥੋਂ ਦੀ ਵਾਧਾ ਕੀਤਾ। ਇੱਥੋਂ ਤੋਂ ਇਹ ਸ਼ੱਕੀ ਦੇ ਰੂਪ ਵਿਚ ਵਰਗੀਕ੍ਰਿਤ ਕੀਤੇ ਗਏ ਲੋਕਾਂ ਦੇ ਨਾਵਾਂ ਦਾ ਤੇਜ਼ੀ ਨਾਲ ਉਤਪਾਦਨ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਸੰਭਵ ਨਜ਼ਰਬੰਦੀ ਦੇ ਲਈ ਨਿਸ਼ਾਨਬੱਧ ਕੀਤਾ ਜਾਂਦਾ ਹੈ। ਵਿਦੇਸ਼ ਵਿਚ ਆਪਣੀ ਯਾਤਰਾ ਪੈਟਰਨ ਦੇ ਨਤੀਜੇ ਵਜੋਂ ਐਪਲੀਕੇਸ਼ਨ ਇੰਸਟਾਲ ਕੀਤੀਆਂ ਜਾਂਦੀਆਂ ਹਨ ਅਤੇ ਬੁਲੇਟਿਨ ਜਾਂ ਨਿੱਜੀ ਸੰਦੇਸ਼ਾਂ ਵਿਚ ਵਰਤੋਂ ਕੀਤੇ ਜਾਣ ਵਾਲੇ ਵਾਕਅੰਸ਼। 

ਰਿਪੋਰਟ ਵਿਚ ਕਿਹਾ ਗਿਆ ਹੈਕਿ ਕਿਸੇ ਹੋਰ ਵਿਅਕਤੀ ਤੋਂ ਇਹ ਪੁੱਛਣ 'ਤੇ ਕੀ ਉਹ ਪ੍ਰਾਰਥਨਾ ਕਰ ਸਕਦਾ ਹੈ ਜਾਂ ਨਹੀਂ ਬੁਨਿਆਦੀ ਰੂਪ ਨਾਲ। ਸੈਂਟਰ ਫੌਰ ਏ ਸਿਕਓਰ ਫ੍ਰੀ ਸੋਸਾਇਟੀ (ਐੱਸ.ਐੱਫ.ਐੱਸ.) ਦੇ ਕਾਰਜਕਾਰੀ ਨਿਦੇਸ਼ਕ ਜੋਸੇਫ ਹੁਮਰੇ ਨੇ ਫੌਕਸ ਨਿਊਜ਼ ਨੂੰ ਦੱਸਿਆ ਕਿ ਸ਼ਿਨਜਿਆਂਗ ਚੀਨ ਵਿਚ ਨਿਗਰਾਨੀ ਦੀ ਕੇਂਦਰੀ ਦਿਮਾਗੀ ਪ੍ਰਣਾਲੀ ਦੇ ਰੂਪ ਵਿਚ ਕੰਮ ਕਰਦੀ ਹੈ, ਜੋ ਇਕ ਆਈ.ਜੇ.ਓ.ਪੀ. ਹੈ। ਜੋ ਤੁਹਾਨੂੰ ਪਛਾਣ ਦੀ ਜਾਣਕਾਰੀ ਦਰਜ ਕਰਨ ਲਈ ਪ੍ਰੇਰਿਤ ਕਰਦਾ ਹੈ ਜਿਵੇਂ ਕਿ ਤੁਸੀਂ ਦਾੜ੍ਹੀ ਵਧਾਉਂਦੇ ਹੋ ਜਾਂ ਆਪਣਾ ਘਰ ਛੱਡਦੇ ਹੋ ਆਦਿ। ਇਹ ਐਪਸ ਤੁਹਾਡੇ ਜੀਵਨ ਦੇ ਪੈਟਰਨ ਨੂੰ ਨਿਰਧਾਰਤ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ ਅਤੇ ਜੇਕਰ ਚੀਨੀ ਅਧਿਕਾਰੀ ਤੁਹਾਡੇ ਜੀਵਨ ਦੇ ਪੈਟਰਨ ਵਿਚ ਕੋਈ ਵੀ ਤਬਦੀਲੀ ਨਿਰਧਾਰਤ ਕਰਦੇ ਹਨ ਤਾਂ ਉਹ ਤੁਹਾਨੂੰ ਮਿਲਣ ਆਉਂਦੇ ਹਨ।  

ਵਾਸ਼ਿੰਗਟਨ ਸਥਿਤ ਫਾਲੁਨ ਦਾਫਾ ਐਸੋਸੀਏਸ਼ਨ ਦੇ ਇਕ ਮਾਈਕ੍ਰੋਬਾਇਓਲੌਜੀਸਟ ਅਤੇ ਕਾਰਕੁੰਨ/ਬੁਲਾਰੇ ਸ਼ਿਨਾਕਸ ਸੀਨ ਲਿਨ ਨੇ ਕਿਹਾ,'' ਇਹ ਸੁਤੰਤਰ ਸੋਚ ਰੱਖਣ ਵਾਲੇ ਕਿਸੇ ਵੀ ਵਿਅਕਤੀ 'ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਹੀ ਪੂਰੀ ਆਬਾਦੀ ਨੂੰ ਨਿਸ਼ਾਨਾ ਬਣਾ ਰਿਹਾ ਹੈ।'' ਜਿਆਕਸੂ ਨੇ ਕਿਹਾ ਕਿ ਕਈ ਤਕਨੀਕਾਂ ਚਿਹਰੇ ਦੀ ਪਛਾਣ ਵਿਚ ਸ਼ਾਮਲ ਹਨ, ਜਿਸ ਵਿਚ ਫੇਸ਼ੀਅਲ ਐਕਸ਼ਨ ਯੂਨਿਟ ਵਿਸ਼ਲੇਸ਼ਣ, ਚਿਹਰੇ ਦੇ ਸਮੀਕਰਨ ਦੀ ਪਛਾਣ, ਡੂੰਘੇ ਨਿਊਰੋ ਨੈੱਟਵਰਕ ਵਿਸ਼ਲੇਸ਼ਣ, ਚਿਹਰੇ ਦੀਆਂ ਮਾਂਸਪੇਸ਼ੀਆਂ ਦੀ ਗਤੀ ਦੀ ਪਛਾਣ, ਟੌਪੋਗ੍ਰਾਫਿਕ ਮਾਡਲਿੰਗ , ਡੂੰਘੀ ਮਸ਼ੀਨ ਸਿੱਖਣ, ਅਤੇ ਸੁਪਰ ਕੰਪਿਊਟਰ ਤਕਨੀਕ ਸ਼ਾਮਲ ਹਨ। 


Vandana

Content Editor

Related News