ਚੀਨ ਦੀ ਬਾਈਡੇਨ ''ਤੇ ਤਿੱਖੀ ਟਿੱਪਣੀ, ਕਿਹਾ- ''ਅਮਰੀਕਾ ਦੇ ਸਭ ਤੋਂ ਕਮਜ਼ੋਰ ਰਾਸ਼ਟਰਪਤੀ''
Tuesday, Nov 24, 2020 - 10:38 AM (IST)
ਬੀਜਿੰਗ- ਚੀਨ ਨੇ ਉਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦੇ ਦਫ਼ਤਰ ਵਿਚ ਵਾਸ਼ਿੰਗਟਨ ਅਤੇ ਬੀਜਿੰਗ ਵਿਚਕਾਰ ਚੰਗੇ ਰਿਸ਼ਤੇ ਬਣਨ ਜਾ ਰਹੇ ਹਨ। ਇਕ ਚੀਨੀ ਸਲਾਹਕਾਰ ਨੇ ਕਿਹਾ ਕਿ ਚੀਨ ਨੂੰ ਇਹ ਵਹਿਮ ਛੱਡ ਦੇਣਾ ਚਾਹੀਦਾ ਹੈ।
ਚੀਨੀ ਸਲਾਹਕਾਰ ਝੇਂਗ ਯੋਂਗਸ਼ਿਪ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਜੋਅ ਬਾਈਡੇਨ ਅਮਰੀਕਾ ਦੇ ਸਭ ਤੋਂ ਕਮਜ਼ੋਰ ਰਾਸ਼ਟਰਪਤੀ ਹਨ। ਉਨ੍ਹਾਂ ਸਾਹਮਣੇ ਘਰੇਲੂ ਅਤੇ ਰਾਜਨੀਤਕ ਮੋਰਚੇ 'ਤੇ ਅਨੇਕ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਵ੍ਹਾਈਟ ਹਾਊਸ ਵਿਚ ਦਾਖ਼ਲ ਹੋਣ ਦੇ ਬਾਅਦ ਘਰੇਲੂ ਸਮੱਸਿਆਵਾਂ ਦੇ ਹੱਲ ਦੀ ਥਾਂ ਅਮਰੀਕੀ ਜਨਤਾ ਦੀ ਨਾਰਾਜ਼ਗੀ ਦਾ ਫਾਇਦਾ ਚੁੱਕ ਸਕਦੇ ਹਨ।
ਝੇਂਗ ਨੇ ਕਿਹਾ ਕਿ ਅਮਰੀਕਾ ਸਮਾਜ ਬਿਖਰ ਰਿਹਾ ਹੈ, ਬਾਈਡੇਨ ਇਸ ਦੇ ਬਾਰੇ ਵਿਚ ਕੁਝ ਨਹੀਂ ਕਰ ਸਕਦੇ। ਬਾਈਡੇਨ ਕੋਲ ਅਮਰੀਕਾ ਦੀ ਇਸ ਅੰਦਰੂਨੀ ਸਮੱਸਿਆ ਦਾ ਕੋਈ ਹੱਲ ਨਹੀਂ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਬਾਈਡੇਨ ਨਿਸ਼ਚਿਤ ਤੌਰ 'ਤੇ ਇਕ ਕਮਜ਼ੋਰ ਰਾਸ਼ਟਰਪਤੀ ਹਨ, ਜੇਕਰ ਉਹ ਘਰੇਲੂ ਮੁੱਦਿਆਂ ਨੂੰ ਨਾ ਸੁਲਝਾ ਸਕੇ ਤਾਂ ਉਹ ਚੀਨ ਖ਼ਿਲਾਫ਼ ਕਦਮ ਚੁੱਕਣ ਲਈ ਰਾਜਨੀਤਕ ਮੋਰਚਿਆਂ 'ਤੇ ਕੁਝ ਕਰਨਗੇ।