ਦੁਨੀਆ ਨੂੰ ਲੈ ਡੁੱਬੇਗਾ ਚੀਨ ਦਾ ਰੀਅਲ ਅਸਟੇਟ ਸੰਕਟ! ਲਪੇਟ ’ਚ ਆਇਆ ਯੂਰਪ ਦਾ ਸਭ ਤੋਂ ਵੱਡਾ ਬੈਂਕ HSBC

Wednesday, Nov 01, 2023 - 10:41 AM (IST)

ਦੁਨੀਆ ਨੂੰ ਲੈ ਡੁੱਬੇਗਾ ਚੀਨ ਦਾ ਰੀਅਲ ਅਸਟੇਟ ਸੰਕਟ! ਲਪੇਟ ’ਚ ਆਇਆ ਯੂਰਪ ਦਾ ਸਭ ਤੋਂ ਵੱਡਾ ਬੈਂਕ HSBC

ਨਵੀਂ ਦਿੱਲੀ (ਇੰਟ.)– ਜਿਸ ਦਾ ਖਦਸ਼ਾ ਸੀ, ਓਹੀ ਹੋਇਆ। ਚੀਨ ਦਾ ਰੀਅਲ ਅਸਟੇਟ ਸੰਕਟ ਹੌਲੀ-ਹੌਲੀ ਪੂਰੀ ਦੁਨੀਆ ਨੂੰ ਆਪਣੀ ਲਪੇਟ ’ਚ ਲੈਣ ਲੱਗਾ ਹੈ। ਚੀਨ ਦੀ ਅਰਥਵਿਵਸਥਾ ’ਚ ਰੀਅਲ ਅਸਟੇਟ ਦੀ ਕਰੀਬ 30 ਫ਼ੀਸਦੀ ਹਿੱਸੇਦਾਰੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸੈਕਟਰ ਚੀਨ ਦੀ ਅਰਥਵਿਵਸਥਾ ਲਈ ਕਿੰਨਾ ਅਹਿਮ ਹੈ। ਜੇ ਇਹ ਡੁੱਬਿਆ ਤਾਂ ਇਸ ਨਾਲ ਬੈਂਕਿੰਗ ਸੈਕਟਰ ਵੀ ਤਬਾਹ ਹੋ ਜਾਏਗਾ।

ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ

ਦੁਨੀਆ ਦੇ ਕਈ ਬੈਂਕਾਂ ਨੇ ਚੀਨ ਦੇ ਰੀਅਲ ਅਸਟੇਟ ਸੈਕਟਰ ’ਚ ਖੂਬ ਪੈਸਾ ਲਾਇਆ ਹੋਇਆ ਹੈ। ਹੁਣ ਉਸ ਦੇ ਮਾੜੇ ਪ੍ਰਭਾਵ ਵੀ ਦਿਖਾਈ ਦੇਣੇ ਸ਼ੁਰੂ ਹੋ ਗਏ ਹਨ। ਸਟੈਂਡਰਡ ਚਾਰਟਰਡ ਤੋਂ ਬਾਅਦ ਹੁਣ ਯੂਰਪ ਦੇ ਸਭ ਤੋਂ ਵੱਡੇ ਬੈਂਕ ਐੱਚ. ਐੱਸ. ਬੀ. ਸੀ. ਨੂੰ ਵੀ ਚੀਨ ਤੋਂ 50 ਕਰੋੜ ਡਾਲਰ ਦਾ ਝਟਕਾ ਲੱਗਾ ਹੈ। ਬੈਂਕ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਆਉਣ ਵਾਲੇ ਦਿਨਾਂ ’ਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ

ਐੱਚ. ਐੱਸ. ਬੀ. ਸੀ. ਨੇ ਸੋਮਵਾਰ ਨੂੰ ਆਪਣਾ ਨਤੀਜਾ ਜਾਰੀ ਕੀਤਾ ਜੋ ਉਮੀਦਾਂ ਮੁਤਾਬਕ ਨਹੀਂ ਰਿਹਾ। ਬੈਂਕ ਨੇ ਚੀਨ ਦੇ ਰੀਅਲ ਅਸਟੇਟ ਲੋਨ ’ਚ ਹੋਏ ਨੁਕਸਾਨ ਨੂੰ ਕਵਰ ਕਰਨ ਲਈ 50 ਕਰੋੜ ਡਾਲਰ ਦੀ ਵਿਵਸਥਾ ਕੀਤੀ ਹੈ। ਇਸ ਨਾਲ ਬੈਂਕ ਦਾ ਮੁਨਾਫਾ ਪ੍ਰਭਾਵਿਤ ਹੋਇਆ ਹੈ। ਯੂ. ਕੇ. ਦੇ ਇਸ ਬੈਂਕ ਦਾ ਕਹਿਣਾ ਹੈ ਕਿ ਚੀਨ ’ਚ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਖ਼ਰਾਬ ਹੋ ਸਕਦੀ ਹੈ। ਪਿਛਲੇ ਹਫ਼ਤੇ ਇਕ ਹੋਰ ਬੈਂਕ ਸਟੈਂਡਰਡ ਚਾਰਟਰਡ ਨੇ ਵੀ ਕਿਹਾ ਕਿ ਚੀਨ ਕਾਰਨ ਉਸ ਦਾ ਮੁਨਾਫਾ ਪ੍ਰਭਾਵਿਤ ਹੋਇਆ ਹੈ। ਚੀਨ ਵਿਚ ਮਕਾਨਾਂ ਦੀ ਵਿਕਰੀ ਬੁਰੀ ਤਰ੍ਹਾਂ ਡਿਗੀ ਹੈ ਅਤੇ ਇਕ ਤੋਂ ਬਾਅਦ ਇਕ ਡਿਵੈੱਲਪਰਸ ਡਿਫਾਲਟ ਕਰਦੇ ਜਾ ਰਹੇ ਹਨ। ਸਰਕਾਰ ਨੇ ਇਸ ਨੂੰ ਪਟੜੀ ’ਤੇ ਲਿਆਉਣ ਲਈ ਕਈ ਕਦਮ ਉਠਾਏ ਹਨ ਪਰ ਹੁਣ ਤੱਕ ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਹੋਇਆ।

ਇਹ ਵੀ ਪੜ੍ਹੋ - 1 ਨਵੰਬਰ ਤੋਂ ਹੋ ਸਕਦੇ ਨੇ ਇਹ ਵੱਡੇ ਬਦਲਾਅ, ਦੀਵਾਲੀ ਤੋਂ ਪਹਿਲਾ ਜੇਬ 'ਤੇ ਪਵੇਗਾ ਸਿੱਧਾ ਅਸਰ

ਨਿਰਮਾਣ ਖੇਤਰ ’ਚ ਮੁੜ ਗਿਰਾਵਟ
ਇਸ ਦਰਮਿਆਨ ਕਮਜ਼ੋਰ ਮੰਗ ਕਾਰਨ ਚੀਨ ’ਚ ਨਿਰਮਾਣ ਸੈਕਟਰ ’ਚ ਇਕ ਵਾਰ ਮੁੜ ਗਿਰਾਵਟ ਆਈ ਹੈ। ਅਕਤੂਬਰ ’ਚ ਪਰਚੇਜਿੰਗ ਮੈਨੇਜਰਸ ਇੰਡੈਕਸ ਡਿਗਕੇ 49.5 ’ਤੇ ਆ ਗਿਆ, ਜੋ ਸਤੰਬਰ ਵਿਚ 50.2 ’ਤੇ ਸੀ। ਗੈਰ-ਨਿਰਮਾਣ ਪੀ. ਐੱਮ. ਆਈ. ਵੀ 50.6 ਰਹਿ ਗਿਆ,  ਜੋ ਦਸੰਬਰ 2022 ਤੋਂ ਬਾਅਦ ਸਭ ਤੋਂ ਘੱਟ ਹੈ। ਪੀ. ਐੱਮ. ਆਈ. ਇਕਨਾਮਿਕ ਐਕਟੀਵਿਟੀ ਦਾ ਮੰਥਲੀ ਇੰਡੀਕੇਟਰ ਮੰਨਿਆ ਜਾਂਦਾ ਹੈ। ਇਹ 50 ਤੋਂ ਉੱਪਰ ਵਿਸਤਾਰ ਅਤੇ 50 ਤੋਂ ਹੇਠਾਂ ਕਾਂਟ੍ਰੈਕਸ਼ਨ ਦਿਖਾਉਂਦਾ ਹੈ। ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਇਹ ਕਈ ਮੋਰਚਿਆਂ ’ਤੇ ਸੰਘਰਸ਼ ਕਰ ਰਹੀ ਹੈ। ਲੋਕ ਖਰਚ ਕਰਨ ਦੀ ਥਾਂ ਬੱਚਤ ਕਰਨ ’ਚ ਲੱਗੇ ਹਨ, ਬੇਰੋਜ਼ਗਾਰੀ ਸਿਖਰ ’ਤੇ ਹੈ ਅਤੇ ਐਕਸਪੋਰਟ ’ਚ ਵੀ ਗਿਰਾਵਟ ਆਈ ਹੈ। ਨਾਲ ਹੀ ਅਮਰੀਕਾ ਨਾਲ ਵੀ ਤਣਾਅ ਲਗਾਤਾਰ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ - ਕਰਵਾਚੌਥ ਦੇ ਤਿਉਹਾਰ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News