ਚੀਨ ਦਾ ਅਗਲਾ ਚੰਦਰ ਮਿਸ਼ਨ ਪਾਕਿਸਤਾਨ ਤੋਂ ਇਕ ਪੇਲੋਡ ਲੈ ਕੇ ਜਾਵੇਗਾ
Monday, Oct 02, 2023 - 05:13 PM (IST)
ਬੀਜਿੰਗ (ਭਾਸ਼ਾ)– ਚੀਨ ਦੀ ਪੁਲਾੜ ਏਜੰਸੀ ਨੇ ਕਿਹਾ ਹੈ ਕਿ ਅਗਲੇ ਸਾਲ ਦੇਸ਼ ਦਾ ਪ੍ਰਸਤਾਵਿਤ ਚੰਦਰ ਮਿਸ਼ਨ ਪਾਕਿਸਤਾਨ ਲਈ ਵੀ ਇਕ ਪੇਲੋਡ ਲੈ ਕੇ ਜਾਵੇਗਾ। ਇਸ ਨੂੰ ਦੋਵਾਂ ਮਿੱਤਰ ਦੇਸ਼ਾਂ ਵਿਚਾਲੇ ਪੁਲਾੜ ਖ਼ੇਤਰ ’ਚ ਵਧਦੇ ਸਹਿਯੋਗ ਵਜੋਂ ਦੇਖਿਆ ਜਾ ਰਿਹਾ ਹੈ।
ਸਰਕਾਰੀ ਸਮਾਚਾਰ ਏਜੰਸੀ ‘ਸ਼ਿਨਹੂਆ’ ਨੇ ਸ਼ੁੱਕਰਵਾਰ ਨੂੰ ਚਾਈਨਾ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ (ਸੀ. ਐੱਨ. ਐੱਸ. ਏ.) ਦੇ ਹਵਾਲੇ ਨਾਲ ਕਿਹਾ ਕਿ ਚਾਂਗ ਈ-6 ਚੰਦਰਮਾ ਮਿਸ਼ਨ ਫਿਲਹਾਲ ਯੋਜਨਾ ਅਨੁਸਾਰ ਖੋਜ ਤੇ ਵਿਕਾਸ ਦੇ ਕੰਮ ’ਤੇ ਚੱਲ ਰਿਹਾ ਹੈ। ‘ਦਿ ਗਲੋਬਲ ਟਾਈਮਜ਼’ ਅਖ਼ਬਾਰ ਦੀ ਰਿਪੋਰਟ ਮੁਤਾਬਕ ਚਾਂਗ ਈ-6 ਮਿਸ਼ਨ ਦੀ ਸ਼ੁਰੂਆਤ 2024 ’ਚ ਪ੍ਰਸਤਾਵਿਤ ਹੈ ਤੇ ਇਸ ਮਿਸ਼ਨ ਦਾ ਮਕਸਦ ਚੰਦਰਮਾ ਦੇ ਦੂਰ-ਦੁਰਾਡੇ ਤੋਂ ਨਮੂਨੇ ਲਿਆਉਣਾ ਹੈ।
ਇਹ ਖ਼ਬਰ ਵੀ ਪੜ੍ਹੋ : ਭਾਰਤ ਦੀ ਅਪੀਲ ਦੇ ਬਾਵਜੂਦ ਖਾਲਿਸਤਾਨੀ ਸਮੂਹਾਂ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ 'ਤੇ ਕੈਨੇਡਾ ਨੇ ਖਿੱਚੇ ਪੈਰ
ਇਸ ਦੇ ਅਨੁਸਾਰ ਚੰਦਰਮਾ ਤੋਂ ਨਮੂਨੇ ਇਕੱਠੇ ਕਰਨ ਲਈ ਮਨੁੱਖਾਂ ਵਲੋਂ ਕੀਤੇ ਗਏ ਸਾਰੇ 10 ਮਿਸ਼ਨ ਚੰਦਰਮਾ ਦੇ ਨਜ਼ਦੀਕੀ ਪਾਸੇ ’ਤੇ ਕੇਂਦਰਿਤ ਹਨ। ਸੀ. ਐੱਨ. ਐੱਸ. ਏ. ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੂਰ ਦੇ ਪਾਸੇ ’ਚ ਏਟਕੇਨ ਬੇਸਿਨ ਸ਼ਾਮਲ ਹੈ, ਜੋ ਚੰਦਰਮਾ ਦੇ ਤਿੰਨ ਪ੍ਰਮੁੱਖ ਭੂਮੀ ਰੂਪਾਂ ’ਚੋਂ ਇਕ ਹੈ, ਜੋ ਕਿ ਵਿਗਿਆਨਕ ਤੌਰ ’ਤੇ ਮਹੱਤਵਪੂਰਨ ਹੈ।
ਸੀ. ਐੱਨ. ਐੱਸ. ਏ. ਨੇ ਕਿਹਾ ਕਿ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਚਾਂਗ ਈ-6 ਮਿਸ਼ਨ ਵੱਖ-ਵੱਖ ਦੇਸ਼ਾਂ ਦੇ ਪੇਲੋਡ ਤੇ ਸੈਟੇਲਾਈਟ ਪ੍ਰੋਜੈਕਟਾਂ ਨੂੰ ਲੈ ਕੇ ਜਾਵੇਗਾ, ਜਿਸ ’ਚ ਫਰਾਂਸ ਦਾ ਡੋਰਨ ਰੇਡੌਨ ਖੋਜ ਯੰਤਰ, ਯੂਰਪੀਅਨ ਸਪੇਸ ਏਜੰਸੀ ਦਾ ਨੈਗੇਟਿਵ ਆਇਨ ਡਿਟੈਕਟਰ, ਇਟਲੀ ਦਾ ਲੇਜ਼ਰ ਰੇਟਰੋਰਿਫਲੈਕਟਰ ਤੇ ਪਾਕਿਸਤਾਨ ਦਾ ਛੋਟਾ ਉਪਗ੍ਰਹਿ ਕਿਊਬਸੈਟ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।