ਦਸੰਬਰ ''ਚ ਚੀਨ ਦੇ ਨਿਰਯਾਤ ''ਚ 10.7 ਫੀਸਦੀ ਹੋਇਆ ਵਾਧਾ
Monday, Jan 13, 2025 - 05:00 PM (IST)

ਹਾਂਗਕਾਂਗ (ਭਾਸ਼ਾ)- ਚੀਨ ਦੇ ਨਿਰਯਾਤ ’ਚ ਦਸੰਬਰ 2024 ’ਚ ਸਾਲਾਨਾ ਆਧਾਰ ਉੱਤੇ 10.7 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰਕ ਟੈਰਿਫ ਲਗਾਉਣ ਦੀ ਚਿਤਾਵਨੀ ਨਾਲ ਪੈਦਾ ਹੋਈ ਅਨਿਸ਼ਚਿਤਤਾ ਦਰਮਿਆਨ ਚੀਨ ਦੇ ਕਾਰਖਾਨੀਆਂ ਨੇ ਆਰਡਰਾਂ ਨੂੰ ਪੂਰਾ ਕਰਨ ’ਚ ਤੇਜੀ ਵਿਖਾਈ ਹੈ, ਜਿਸ ਨਾਲ ਦੇਸ਼ ਦੇ ਨਿਰਯਾਤ ’ਚ ਵਾਧਾ ਦਰਜ ਕੀਤਾ ਗਿਆ।
ਅਰਥਸ਼ਾਸਤਰੀਆਂ ਨੇ ਦਸੰਬਰ 2024 ’ਚ ਇਸ ’ਚ ਕਰੀਬ 7 ਫ਼ੀਸਦੀ ਦੇ ਵਾਧੇ ਦਾ ਅਨੁਮਾਨ ਲਗਾਇਆ ਸੀ। ਇਸ ਮਿਆਦ ’ਚ ਚੀਨ ਦਾ ਆਯਾਤ ਵੀ ਅਨੁਮਾਨ ਤੋਂ ਜ਼ਿਆਦਾ ਰਿਹਾ ਅਤੇ ਇਸ ਵਿਚ 1 ਫ਼ੀਸਦੀ ਦਾ ਵਾਧਾ ਹੋਇਆ । ਇਸ ’ਚ 1.5 ਫ਼ੀਸਦੀ ਦੀ ਕਮੀ ਦਾ ਅਨੁਮਾਨ ਸੀ। ਜਿਕਰਯੋਗ ਹੈ ਕਿ ਟਰੰਪ ਨੇ ਚੀਨ ਦੀਆਂ ਉਨ੍ਹਾਂ ਵਸਤੂਆਂ 'ਤੇ 10 ਫ਼ੀਸਦੀ ਟੈਰਿਫ ਲਗਾਉਣ ਦਾ ਸੰਕਲਪ ਕੀਤਾ ਹੈ, ਜਿਨ੍ਹਾਂ ਦੀ ਵਰਤੋਂ ਨਿਰਯਾਤਕ ਵਰਤਮਾਨ ’ਚ ਅਮਰੀਕਾ ’ਚ ਆਪਣੇ ਉਤਪਾਦਾਂ ਨੂੰ ਸਸਤੇ ਭਾਰ ਉੱਤੇ ਵੇਚਣ ਲਈ ਕਰਦੇ ਹਨ। ਆਯਾਤ ਦੀ ਤੁਲਣਾ ’ਚ ਨਿਰਯਾਤ ਜਿਆਦਾ ਹੋਣ ਨਾਲ ਚੀਨ ਦਾ ਵਪਾਰ ਸਰਪਲਸ ਵਧ ਕੇ 104.84 ਅਰਬ ਡਾਲਰ ਹੋ ਗਿਆ।