ਆਈ. ਈ. ਐਕਸ. ਬਿਜਲੀ ਕਾਰੋਬਾਰ ਅਕਤੂਬਰ-ਦਸੰਬਰ ’ਚ 11.9 ਫੀਸਦੀ ਵਧ ਕੇ 34 ਅਰਬ ਯੂਨਿਟ ਤੋਂ ਪਾਰ

Monday, Jan 05, 2026 - 09:57 PM (IST)

ਆਈ. ਈ. ਐਕਸ. ਬਿਜਲੀ ਕਾਰੋਬਾਰ ਅਕਤੂਬਰ-ਦਸੰਬਰ ’ਚ 11.9 ਫੀਸਦੀ ਵਧ ਕੇ 34 ਅਰਬ ਯੂਨਿਟ ਤੋਂ ਪਾਰ

ਨਵੀਂ ਦਿੱਲੀ, (ਭਾਸ਼ਾ)- ਬਿਜਲੀ ਖਰੀਦ-ਵੇਚ ਬਾਜ਼ਾਰ ‘ਇੰਡੀਅਨ ਐਨਰਜੀ ਐਕਸਚੇਂਜ’ (ਆਈ. ਈ. ਐਕਸ.) ਦਾ ਅਕਤੂਬਰ-ਦਸੰਬਰ ’ਚ ਕੁੱਲ ਕਾਰੋਬਾਰ 11.9 ਫੀਸਦੀ ਵਧ ਕੇ 34.08 ਅਰਬ ਯੂਨਿਟ ਰਿਹਾ। ਆਈ. ਈ. ਐਕਸ. ਨੇ ਬਿਆਨ ’ਚ ਕਿਹਾ ਕਿ ਸਮੀਖਿਆ ਅਧੀਨ ਤਿਮਾਹੀ ’ਚ ਐਕਸਚੇਂਜ ਨੇ 18.63 ਲੱਖ ‘ਨਵਿਆਉਣਯੋਗ ਊਰਜਾ ਪ੍ਰਮਾਣ ਪੱਤਰਾਂ’ (ਆਰ. ਈ. ਸੀ.) ਦਾ ਕਾਰੋਬਾਰ ਕੀਤਾ, ਜੋ ਪਿਛਲੇ ਸਾਲ ਦੀ ਤੁਲਨਾ ’ਚ 29.8 ਫੀਸਦੀ ਦੀ ਗਿਰਾਵਟ ਹੈ।

ਬਿਆਨ ’ਚ ਕਿਹਾ ਗਿਆ ਕਿ ਆਰ. ਈ. ਸੀ. ਦੇ ਕਾਰੋਬਾਰੀ ਸੈਸ਼ਨ 10 ਦਸੰਬਰ ਅਤੇ 25 ਦਸੰਬਰ ਨੂੰ ਆਯੋਜਿਤ ਕੀਤੇ ਗਏ, ਜਿਨ੍ਹਾਂ ’ਚ ‘ਕਲੀਅਰਿੰਗ’ ਮੁੱਲ ਕ੍ਰਮਵਾਰ 359 ਰੁਪਏ ਪ੍ਰਤੀ ਆਰ. ਈ. ਸੀ. ਅਤੇ 345 ਰੁਪਏ ਪ੍ਰਤੀ ਆਰ. ਈ. ਸੀ. ਸੀ। ਇਸ ਤਿਮਾਹੀ ’ਚ ‘ਡੇ-ਅਹੈੱਡ ਮਾਰਕੀਟ’ ਮਤਲਬ ਅਗਲੇ ਦਿਨ ਦੀ ਸਪਲਾਈ ਲਈ ਸੌਦੇ ਦੀ ਮਾਤਰਾ ਸਾਲਾਨਾ ਆਧਾਰ ’ਤੇ 2.8 ਫੀਸਦੀ ਘਟ ਕੇ 1625 ਕਰੋੜ ਯੂਨਿਟ ਰਹਿ ਗਈ।


author

Rakesh

Content Editor

Related News