ਚੀਨ ਦੀ ਨਾਪਾਕ ਚਾਲ! ਅਰੁਣਾਚਲ ’ਚ ਫੌਜੀ ਕਾਰਵਾਈ ਦੀ ਧਮਕੀ
Thursday, Nov 11, 2021 - 02:48 PM (IST)
ਪੇਈਚਿੰਗ (ਇੰਟ.)- ਚੀਨ ਵੱਲੋਂ ਭਾਰਤ ਦੇ ਵਿਰੁੱਧ ਸੋਸ਼ਲ ਮੀਡੀਆ ’ਤੇ ਵਿਸ਼ਵਮਨ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ’ਚ ਅਰੁਣਾਚਲ ਪ੍ਰਦੇਸ਼ ’ਚ ਫੌਜੀ ਕਾਰਵਾਈ ਦੀ ਧਮਕੀ ਦਿੱਤੀ ਗਈ ਹੈ। ਸੋਸ਼ਲ ਮੀਡੀਆ ’ਤੇ ਕਈ ਵੈਰੀਫਾਈਡ ਅਤੇ ਅਨਵੈਰੀਫਾਈਡ ਅਕਾਊਂਟਸ ਤੋਂ ਪੀਪੁਲਸ ਲਿਬਰੇਸ਼ਨ ਆਰਮੀ ਦੇ ਜਵਾਨਾਂ ਦੇ ਭਾਰਤੀ ਸਰਹੱਦ ’ਤੇ ਮੌਜੂਦ ਹੋਣ ਦੇ ਪੁਰਾਣੇ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀ ਹਨ।
ਇਕ ਰਿਪੋਰਟ ਅਨੁਸਾਰ ਭਾਵੇਂ ਚੀਨ ’ਚ ਟਵਿੱਟਰ ’ਤੇ ਰੋਕ ਲਗਾ ਦਿੱਤੀ ਗਈ ਹੋਵੇ ਪਰ ਭਾਰਤੀ ਸਰਹੱਦ ’ਤੇ ਤਾਇਨਾਤ ਚੀਨੀ ਫੌਜੀਆਂ ਦੀਆਂ ਤਸਵੀਰਾਂ ਅਤੇ ਸੂਚਨਾਵਾਂ ਨਾਲ ਪਲੇਟਫਾਰਮ ਭਰ ਗਿਆ ਹੈ, ਜਿਸ ਦੀ ਵਜ੍ਹਾ ਨਾਲ ਭਾਰਤੀ ਅਧਿਕਾਰੀਆਂ ਨੂੰ ਲੱਦਾਖ ਅਤੇ ਅਰੁਣਾਚਲ ਦੋਹਾਂ ਸਰਹੱਦਾਂ ’ਤੇ ਹਾਈ ਅਲਰਟ ਜਾਰੀ ਕਰਨਾ ਪਿਆ ਹੈ।ਚੀਨ ਨੇ ਹਾਲ ਹੀ ’ਚ ਤਿੱਬਤ ’ਚ ਵੱਡੇ ਪੱਧਰ ’ਤੇ ਯੁੱਧ ਅਭਿਆਸ ਵੀ ਕੀਤਾ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਰਹੱਦ ’ਤੇ ਚੀਨ ਦੇ ਨਾਪਾਕ ਮਨਸੂਬਿਆਂ ’ਤੇ ਖੁਫੀਆ ਜਾਣਕਾਰੀ ਵੀ ਮਿਲੀ ਹੈ।