ਚੀਨ ਦੀ ਘਟੀਆ ਹਰਕਤ, ਸ਼੍ਰੀਲੰਕਾ ਦੇ ਰਾਸ਼ਟਰੀ ਝੰਡੇ ਦਾ ਇੰਝ ਕੀਤਾ ਅਪਮਾਨ

03/14/2021 8:54:20 PM

ਕੋਲੰਬੋ-ਦੂਜਿਆਂ ਦੀ ਜ਼ਮੀਨ 'ਤੇ ਨਜ਼ਰ ਰੱਖਣ ਵਾਲਾ ਚੀਨ ਹੁਣ ਘਟੀਆ ਹਰਕਤ 'ਤੇ ਉਤਰ ਆਇਆ ਹੈ। ਚੀਨ 'ਚ ਸ਼੍ਰੀਲੰਕਾ ਦੇ ਰਾਸ਼ਟਰੀ ਝੰਡੇ ਨੂੰ ਪੈਰ ਪੂੰਝਣ ਵਾਲਾ ਗਲੀਚਾ ਬਣਾ ਕੇ ਬਾਜ਼ਾਰ 'ਚ ਉਤਾਰ ਦਿੱਤਾ ਗਿਆ ਹੈ। ਈ-ਕਾਮਰਸ ਸਾਈਟਸ 'ਤੇ ਸ਼੍ਰੀਲੰਕਾ ਦੇ ਰਾਸ਼ਟਰੀ ਝੰਡੇ ਦਾ ਗਲੀਚਾ ਬਣਾ ਕੇ ਵਿਕਰੀ ਕੀਤੀ ਜੀ ਰਹੀ ਹੈ ਜਿਸ ਨੂੰ ਲੈ ਕੇ ਹੁਣ ਸ਼੍ਰੀਲੰਕਾ ਨੇ ਸਖਤ ਇਤਰਾਜ਼ ਜਤਾਇਆ ਹੈ।

ਇਹ ਵੀ ਪੜ੍ਹੋ -ਬ੍ਰਿਟੇਨ 'ਚ ਪ੍ਰਦਰਸ਼ਨਕਾਰੀਆਂ ਤੇ ਪੁਲਸ ਦਰਮਿਆਨ ਝੜਪਾਂ, ਪ੍ਰੀਤੀ ਪਟੇਲ ਨੇ ਮੰਗੀ ਰਿਪੋਰਟ

ਡੇਲੀ ਮਿਰਰ ਦੀ ਰਿਪੋਰਟ ਮੁਤਾਬਕ ਸ਼੍ਰੀਲੰਕਾ ਦੀ ਸਰਕਾਰ ਵੱਲੋਂ ਚੀਨੀ ਵਿਦੇਸ਼ ਮੰਤਰਾਲਾ 'ਚ ਇਤਰਾਜ਼ ਜਤਾਇਆ ਗਿਆ ਹੈ। ਸ਼੍ਰੀਲੰਕਾ ਸਰਕਾਰ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਈ-ਕਾਮਰਸ ਸਾਈਟਸ ਐਮਾਜ਼ੋਨ 'ਤੇ ਸ਼੍ਰੀਲੰਕਾ ਦੇ ਰਾਸ਼ਟਰੀ ਝੰਡੇ ਨੂੰ ਗਲੀਚਾ ਬਣਾ ਕੇ ਵੇਚਿਆ ਜਾ ਰਿਹਾ ਹੈ, ਉਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਬੇਹਦ ਇਤਰਾਜ਼ਯੋਗ ਹੈ। ਰਿਪੋਰਟ ਮੁਤਾਬਕ, ਚੀਨ ਸਥਿਤ ਸ਼੍ਰੀਲੰਕਾ ਅਬੈਂਸੀ ਦੇ ਵਿਦੇਸ਼ ਸਕੱਤਰ ਐਡਮਿਰਲ ਪ੍ਰੋਫੈਸਰ ਜਯਨਾਥ ਕੋਲੰਬਜਨ ਨੇ ਸ਼੍ਰੀਲੰਕਾ ਸਰਕਾਰ ਦੀ ਚਿੰਤਾ ਨੂੰ ਚੀਨ ਦੇ ਸਾਹਮਣੇ ਰੱਖਿਆ ਹੈ। ਸ਼੍ਰੀਲੰਕਾ ਵੱਲੋਂ ਰਾਸ਼ਟਰੀ ਝੰਡੇ ਨੂੰ ਡੋਰਮੇਟ ਦਾ ਉਤਪਾਦਨ ਕਰਨ ਅਤੇ ਵਿਕਰੀ ਕਰਨ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਹੈ।

ਇਹ ਵੀ ਪੜ੍ਹੋ -ਡਿਊਕ ਯੂਨੀਵਰਸਿਟੀ ਨੇ ਸਾਰੇ ਅੰਡਰਗ੍ਰੈਜੁਏਟ ਵਿਦਿਆਰਥੀਆਂ ਨੂੰ 21 ਮਾਰਚ ਤੱਕ ਭੇਜਿਆ ਇਕਾਂਤਵਾਸ 'ਚ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News