ਪਾਕਿਸਤਾਨ ਤਾਲਿਬਾਨ ਦੇ ਪੁਨਰ ਗਠਨ ਨਾਲ ਚੀਨ ਦਾ BRI ਪ੍ਰਾਜੈਕਟ ਖ਼ਤਰੇ ''ਚ

09/10/2020 11:59:55 PM

ਪੇਸ਼ਾਵਰ : ਪਾਕਿਸਤਾਨ ਤਾਲਿਬਾਨ ਦੇ ਵੱਖ-ਵੱਖ ਟੁੱਟਦੇ ਧੜਿਆਂ ਦੇ ਹਾਲਿਆ ਪੁਨਰ ਗਠਨ ਨਾਲ ਪੱਛਮੀ ਉੱਤਰੀ ਪਾਕਿਸਤਾਨ 'ਚ ਚੀਨ ਦੀ ਮਹੱਤਵਪੂਰਣ ਯੋਜਨਾਬੰਦੀ ਬੈਲਟ ਐਂਡ ਰੋਡ ਇਨਿਸ਼ਿਏਟਿਵ (BRI) ਨਾਲ ਜੁੜੇ ਪ੍ਰਾਜੈਕਟਾਂ 'ਤੇ ਖ਼ਤਰਿਆਂ ਦੇ ਬੱਦਲ ਮੰਡਰਾ ਸਕਦੇ ਹਨ। ਮਾਹਰਾਂ ਦੇ ਅਨੁਸਾਰ ਪਾਕਿਸਤਾਨ-ਤਾਲਿਬਾਨ ਦੇ ਮੁੜ ਗਠਜੋੜ ਭਾਵ ਇੱਕਜੁਟ ਹੋਣ ਨਾਲ ਇਸ ਖੇਤਰ 'ਚ ਅੰਦਰੂਨੀ ਸੁਰੱਖਿਆ ਦੇ ਮੁੱਦੇ ਪੈਦਾ ਹੋਣਗੇ। ਇਸਲਾਮਾਬਾਦ ਦੇ ਇੱਕ ਸੁਰੱਖਿਆ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਨਿੱਕੇਈ ਏਸ਼ੀਅਨ ਰਿਵਿਊ ਨੂੰ ਦੱਸਿਆ ਕਿ ਇਸ ਗਠਜੋੜ ਨਾਲ ਖੈਬਰ ਪਖ਼ਤੂਨਖਵਾ ਸੂਬੇ ਦੇ ਵੱਖ-ਵੱਖ ਦੂਰਦਰਾਜ ਦੇ ਇਲਾਕਿਆਂ 'ਚ ਮੁੱਖ ਰੂਪ ਨਾਲ ਪਣਬਿਜਲੀ ਉਤਪਾਦਨ ਅਤੇ ਬੁਨਿਆਦੀ ਢਾਂਚੇ ਦੇ ਖੇਤਰ 'ਚ ਚੱਲ ਰਹੇ ਚੀਨੀ ਵਿਕਾਸ ਪ੍ਰਾਜੈਕਟ ਪ੍ਰਭਾਵਿਤ ਹੋਣਗੇ। 

ਪਾਕਿਸਤਾਨ ਤਾਲਿਬਾਨ ਦੇ ਹਾਲਿਆ ਪੁਨਰ ਗਠਨ ਨੇ ਚੀਨੀ ਰਾਸ਼ਟਰੀ ਪ੍ਰਾਜੈਕਟਾਂ ਅਤੇ ਪ੍ਰਾਜੈਕਟਾਂ ਦੀ ਸੁਰੱਖਿਆ ਬਾਰੇ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ। ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਤਾਲਿਬਾਨ ਜਾਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਤਿੰਨ ਪ੍ਰਮੁੱਖ ਧੜੇ ਜਮਾਤ-ਉਲ-ਅਹਰਾਰ, ਹਿਜ਼ਬ ਉਲ-ਅਹਰਾਰ ਅਤੇ ਹਕੀਮੁੱਲਾਹ ਮਹਿਸੂਦ ਸਮੂਹ ਸਨ। ਅਗਵਾਈ ਦੇ ਮੁੱਦਿਆਂ ਕਾਰਨ ਉਹ 2014 'ਚ ਵੱਖ ਹੋ ਗਏ ਸਨ। ਹਾਲਾਂਕਿ, ਇਹ ਐਲਾਨ ਕੀਤਾ ਗਿਆ ਕਿ ਪਿਛਲੇ ਮਹੀਨੇ ਧਿਰ ਇਕੱਠੇ ਵਾਪਸ ਆ ਰਹੇ ਸਨ ਅਤੇ ਬਲੂਚਿਸਤਾਨ ਸੂਬੇ 'ਚ ਸਰਗਰਮ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਲਸ਼ਕਰ-ਏ-ਝਾਂਗਵੀ ਦੇ ਇੱਕ ਧਿਰ 'ਚ ਸ਼ਾਮਲ ਹੋ ਗਏ ਸਨ।

ਇਸ ਤੋਂ ਇਲਾਵਾ ਗਵਾਦਰ 'ਚ ਸੀਪੇਕ ਪ੍ਰਾਜੈਕਟ 'ਚ ਦੇਰੀ ਸਮੱਸਿਆਵਾਂ ਦੇ ਵਧਣ ਵੱਲ ਇਸ਼ਾਰਾ ਕਰ ਰਹੀ ਹੈ। ਚੀਨ ਸਿਰਫ ਪਾਕਿਸਤਾਨ 'ਚ ਹੀ ਆਪਣੇ ਪ੍ਰਾਜੈਕਟਾਂ ਨੂੰ ਲੈ ਕੇ ਦੇਰੀ ਦਾ ਸਾਹਮਣਾ ਨਹੀਂ ਕਰ ਰਿਹਾ ਹੈ, ਸਗੋਂ ਸ਼੍ਰੀਲੰਕਾ, ਮਲੇਸ਼ਿਆ ਅਤੇ ਕੀਨੀਆ ਵੀ ਇਸ ਸੂਚੀ 'ਚ ਸ਼ਾਮਲ ਹਨ। ਚੀਨ ਦੀ ਜੀ.ਡੀ.ਪੀ. ਦੀ ਰਫ਼ਤਾਰ ਪਿਛਲੇ ਤਿੰਨ ਦਹਾਕਿਆਂ 'ਚ ਸਭ ਤੋਂ ਹੇਠਾਂ ਆ ਗਈ ਹੈ। ਲਗਾਤਾਰ ਮਹਿੰਗਾਈ ਵੱਧਦੀ ਜਾ ਰਹੀ ਹੈ ਅਤੇ ਇਸ 'ਚ ਲੰਬੇ ਸਮੇਂ ਤੱਕ ਚੀਨ ਅਤੇ ਅਮਰੀਕਾ ਵਿਚਾਲੇ ਟ੍ਰੇਡ ਵਾਰ ਦੇ ਅਸਰ ਦਾ ਵੀ ਸਾਹਮਣਾ ਕਰਦਾ ਰਿਹਾ ਹੈ ਚੀਨ। ਹੁਣ ਕੋਰੋਨਾ ਵਾਇਰਸ ਇਕਾਨਮੀ ਲਈ ਵੱਡਾ ਖ਼ਤਰਾ ਬਣ ਗਿਆ ਹੈ।


Inder Prajapati

Content Editor

Related News