ਹਵਾ ਪ੍ਰਦੂਸ਼ਣ ਨਾਲ ਚੀਨ ਦਾ ਹੋਇਆ ਬੁਰਾ ਹਾਲ, ਹਾਈਵੇਅ ਕਰਨਾ ਪਿਆ ਬੰਦ
Friday, Nov 05, 2021 - 03:42 PM (IST)
ਇੰਟਰਨੈਸ਼ਨਲ ਡੈਸਕ : ਚੀਨ ਦੀ ਰਾਜਧਾਨੀ ਬੀਜਿੰਗ ’ਚ ਹਵਾ ਪ੍ਰਦੂਸ਼ਣ ਦਾ ਭਿਆਨਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬੀਜਿੰਗ ’ਚ ਸ਼ੁੱਕਰਵਾਰ ਨੂੰ ਵਿਜ਼ੀਬਲਟੀ 200 ਮੀਟਰ ਤੋਂ ਘੱਟ ਹੋ ਗਈ। ਪ੍ਰਦੂਸ਼ਣ ਕਾਰਨ ਹਾਈਵੇ ਨੂੰ ਬੰਦ ਕਰਨਾ ਪਿਆ ਹੈ। ਬੀਜਿੰਗ ਨੇ ਵੀਰਵਾਰ ਨੂੰ ਸਰਦੀਆਂ ਲਈ ਆਪਣਾ ਪਹਿਲਾ ਪ੍ਰਦੂਸ਼ਣ ਅਲਰਟ ਜਾਰੀ ਕੀਤਾ। ਇਸ ਦੇ ਤਹਿਤ ਬਾਹਰੀ ਨਿਰਮਾਣ ਗਤੀਵਿਧੀਆਂ, ਫੈਕਟਰੀਆਂ ਦੇ ਆਪ੍ਰੇਸ਼ਨ ਤੇ ਬਾਹਰੀ ਸਕੂਲ ਗਤੀਵਿਧੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਵਿਜ਼ੀਬਿਲਟੀ ਬਹੁਤ ਹੀ ਘੱਟ ਹੋ ਗਈ ਹੈ, ਜਿਸ ਕਾਰਨ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ ਨੂੰ ਸੰਘਣੀ ਧੁੰਦ ਨਾਲ ਢਕੇ ਦੇਖਿਆ ਜਾ ਸਕਦਾ ਹੈ। ਬੀਜਿੰਗ ਦੀ ਹਵਾ ਬਹੁਤ ਹੀ ਖ਼ਰਾਬ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ’ਚ ਮੰਤਰੀ ਰਿਸ਼ੀ ਸੁਨਕ ਨੇ ਮਹਾਤਮਾ ਗਾਂਧੀ ਦੀ ਯਾਦ ’ਚ ਸਿੱਕਾ ਕੀਤਾ ਜਾਰੀ
ਵੱਡੇ-ਵੱਡੇ ਕਾਰਖਾਨਿਆਂ ਦਾ ਗੜ੍ਹ ਬੀਜਿੰਗ-ਤਿਆਨਜਿਨ-ਹੇਬੇਈ ਖੇਤਰ ਅਕਸਰ ਪੱਤਝੜ ਤੇ ਸਰਦੀਆਂ ’ਚ ਭਾਰੀ ਧੁੰਦ ਦੀ ਲਪੇਟ ’ਚ ਆ ਜਾਂਦਾ ਹੈ। ਇਹ ਧੁੰਦ ਉਦੋਂ ਹੋਰ ਵਧ ਜਾਂਦੀ ਹੈ, ਜਦੋੀ ਹਵਾ ਨਹੀਂ ਚਲਦੀ ਹੈ। ਇਸ ਵੀਕੈਂਡ ’ਚ ਸਾਈਬੇਰੀਆ ਤੋਂ ਆਉਣ ਵਾਲੀ ਸੀਤ ਲਹਿਰ ਨਾਲ ਹਵਾ ਪ੍ਰਦੂਸ਼ਣ ਦੇ ਹਟਣ ਦਾ ਖਦਸ਼ਾ ਹੈ। ਵਾਤਾਵਰਣ ਮੰਤਰਾਲਾ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਚੀਨ ਦਾ ਟੀਚਾ ਮੁੱਖ ਸ਼ਹਿਰਾਂ ’ਚ ਇਸ ਸਾਲ ਸਰਦੀਆਂ ’ਚ ਔਸਤਨ 4 ਫੀਸਦੀ ਦੀ ਔਸਤ ਨਾਲ ਪੀ. ਐੱਮ. 2.5 ਦਾ ਪੱਧਰ ਸ਼ੁੱਕਰਵਾਰ ਨੂੰ 234 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੇ ਉੱਚ ਪੱਧਰ ’ਤੇ ਪਹੁੰਚ ਗਿਆ।