ਕੋਰੋਨਾ ਦੇ ਬਾਅਦ ਚੀਨ ''ਚ ਨਵਾਂ ਵਾਇਰਸ, 3,000 ਲੋਕ ਪਾਏ ਗਏ ਬਰੁਸੇਲੋਸਿਸ ਪਾਜ਼ੇਟਿਵ
Friday, Sep 18, 2020 - 10:41 AM (IST)
ਬੀਜਿੰਗ (ਬਿਊਰੋ): ਕੋਰੋਨਾ ਮਹਾਮਾਰੀ ਨਾਲ ਹੋ ਰਹੀ ਭਾਰੀ ਤਬਾਹੀ ਦੇ ਵਿਚ ਚੀਨ ਤੋਂ ਆਈ ਇਕ ਖਬਰ ਨੇ ਦੁਨੀਆ ਨੂੰ ਇਕ ਵਾਰ ਫਿਰ ਡਰਾ ਦਿੱਤਾ ਹੈ। ਉੱਤਰ-ਪੱਛਮ ਚੀਨ ਵਿਚ 3000 ਤੋਂ ਵਧੇਰੇ ਲੋਕ ਬਰੁਸੇਲੋਸਿਸ ਪਾਜ਼ੇਟਿਵ ਪਾਏ ਗਏ ਹਨ। ਭਾਵੇਂਕਿ ਹੁਣ ਤੱਕ ਇਸ ਵਾਇਰਸ ਨਾਲ ਕੋਈ ਖਤਰਾ ਪੈਦਾ ਨਹੀਂ ਹੋਇਆ ਹੈ।
ਖਬਰਾਂ ਮੁਤਾਬਕ, ਪਿਛਲੇ ਸਾਲ ਇਕ ਬਾਇਓ ਫਾਰਮਾਸੂਟੀਕਲ ਕੰਪਨੀ ਵਿਚ ਲੀਕ ਦੇ ਬਾਅਦ ਕਈ ਹਜ਼ਾਰਾਂ ਲੋਕ ਬਰੁਸੇਲੋਸਿਸ ਪਾਜ਼ੇਟਿਵ ਪਾਏ ਗਏ। ਗਾਂਸੁ ਸੂਬੇ ਦੀ ਰਾਜਧਾਨੀ ਲਾਨਚੋ ਦੇ ਸਿਹਤ ਕਮਿਸ਼ਨ ਦੇ ਮੁਤਾਬਕ, ਫਿਲਹਾਲ 3,245 ਲੋਕ ਬਰੁਸੇਲੋਸਿਸ ਨਾਲ ਪੀੜਤ ਹਨ। ਭਾਵੇਂਕਿ ਇਹ ਵਾਇਰਸ ਜ਼ਿਆਦਾ ਖਤਰਨਾਕ ਨਹੀਂ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਖਤਮ ਕਰ ਸਕਦਾ ਹੈ ਚੀਨ ਨੂੰ ਦਿੱਤਾ Mfn ਦਾ ਸਟੇਟਸ
ਕੀ ਹੈ ਬਰੁਸੇਲੋਸਿਸ
ਬਰੁਸੇਲੋਸਿਸ ਬੀਮਾਰੀ ਜੀਨਸ ਬਰੁਸੇਲਾ ਦੇ ਬੈਕਟੀਰੀਆ ਸਮੂਹ ਨਾਲ ਫੈਲਦੀ ਹੈ, ਜੋ ਜਾਨਲੇਵਾ ਨਹੀਂ ਹੁੰਦੀ। ਪੀੜਤ ਮਾਤਾ ਵੱਲੋਂ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਨਾਲ ਬੱਚਿਆਂ ਵਿਚ ਇਨਫੈਕਸ਼ਨ ਫੈਲ ਸਕਦਾ ਹੈ।
ਬੀਮਾਰੀ ਦੇ ਲੱਛਣ
- ਸਵਾਇਨ ਫਲੂ ਦੇ ਵਾਂਗ ਜਿਵੇਂ ਭੁੱਖ ਨਾ ਲੱਗਣਾ।
- ਠੰਡ ਲੱਗ ਕੇ ਬੁਖਾਰ ਹੋਣਾ।
- ਪਿੱਠ ਦਰਦ, ਸੁਸਤੀ ਅਤੇ ਚੱਕਰ ਆਉਣ।
- ਵਜ਼ਨ ਲਗਾਤਾਰ ਘਟਦੇ ਰਹਿਣਾ।
ਡਾਕਟਰਾਂ ਦੇ ਮੁਤਾਬਕ, ਜਿਹੜੇ ਲੋਕ ਪਸ਼ੂਪਾਲਣ ਅਤੇ ਜਾਨਵਰਾਂ ਦੇ ਮਾਂਸ ਦਾ ਕੰਮ ਕਰਦੇ ਹਨ ਉਹਨਾਂ ਦੇ ਬਰੁਸੇਲੋਸਿਸ ਪੀੜਤ ਹੋਣ ਦਾ ਖਦਸ਼ਾ ਜ਼ਿਆਦਾ ਰਹਿੰਦਾ ਹੈ। ਮਨੁੱਖਾਂ ਦੇ ਲਈ ਬਰੁਸੇਲੋਸਿਸ ਦਾ ਟੀਕਾ ਨਹੀਂ ਆਇਆ ਹੈ। ਸਿਰਫ ਪਸ਼ੂਆਂ ਵਿਚ ਬਰੁਸੇਲੋਸਿਸ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾਂਦਾ ਹੈ।