ਚੀਨ : ਹੇਬੇਈ ਸੂਬੇ ''ਚ ਕੋਵਿਡ-19 ਦੇ 360 ਨਵੇਂ ਮਾਮਲੇ

Sunday, Jan 10, 2021 - 05:56 PM (IST)

ਚੀਨ : ਹੇਬੇਈ ਸੂਬੇ ''ਚ ਕੋਵਿਡ-19 ਦੇ 360 ਨਵੇਂ ਮਾਮਲੇ

ਬੀਜਿੰਗ (ਭਾਸ਼ਾ): ਚੀਨ ਵਿਚ ਕੋਵਿਡ-19 ਦੀ ਨਵੀਂ ਲਹਿਰ ਦੇ ਦੌਰਾਨ ਬੀਜਿੰਗ ਤੋਂ ਦੱਖਣ ਵਿਚ ਸਥਿਤ ਹੇਬੇਈ ਸੂਬੇ ਵਿਚ ਇਨਫੈਕਸ਼ਨ ਦੇ 360 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 69 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚੋ 46 ਹੇਬੇਈ ਦੇ ਹਨ। ਹੇਬੇਈ ਵਿਚ ਆ ਰਹੇ ਨਵੇਂ ਮਾਮਲੇ ਰਾਜਧਾਨੀ ਬੀਜਿੰਗ ਨਾਲ ਨੇੜਤਾ ਦੇ ਕਾਰਨ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਮੰਤਰੀ ਨੇ ਦੇਸ਼ 'ਚ ਬੱਤੀ ਗੁੱਲ ਹੋਣ ਪਿੱਛੇ ਭਾਰਤ ਨੂੰ ਠਹਿਰਾਇਆ ਜ਼ਿੰਮੇਵਾਰ

ਹੇਬੇਈ ਅਤੇ ਬੀਜਿੰਗ ਵਿਚ ਲੋਕਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਹੈ। ਹੇਬੇਈ ਤੋਂ ਜਿਹੜੇ ਲੋਕ ਬੀਜਿੰਗ ਜਾਣਾ ਚਾਹੁੰਦੇ ਹਨ, ਉਹਨਾਂ ਨੂੰ ਦਾਖਲ ਹੋਣ ਤੋਂ ਪਹਿਲਾਂ ਰਾਜਧਾਨੀ ਵਿਚ ਆਪਣੇ ਕੰਮ ਕਰਨ ਦਾ ਸਬੂਤ ਦੇਣਾ ਪੈ ਰਿਹਾ ਹੈ।ਪਿਛਲੇ 8 ਦਿਨਾਂ ਵਿਚ ਹੇਬੇਈ ਸੂਬੇ ਵਿਚ ਜਿੱਥੇ ਇਨਫੈਕਸ਼ਨ ਦੇ 183 ਨਵੇਂ ਮਾਮਲੇ ਆਏ ਹਨ, ਉੱਥੇ 181 ਲੋਕ ਅਜਿਹੇ ਲੋਕ ਵੀ ਪੀੜਤ ਹੋਏ ਹਨ ਜਿਹਨਾਂ ਵਿਚ ਕੋਈ ਲੱਛਣ ਨਜ਼ਰ ਨਹੀਂ ਆ ਰਹੇ ਹਨ। ਚੀਨ ਪੀੜਤਾਂ ਦੀ ਗਿਣਤੀ ਵਿਚ ਉਹਨਾਂ ਲੋਕਾਂ ਨੂੰ ਸ਼ਾਮਲ ਨਹੀਂ ਕਰਦਾ ਹੈ ਜਿਹਨਾਂ ਦੇ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ ਪਰ ਕੋਈ ਲੱਛਣ ਨਜ਼ਰ ਨਹੀਂ ਆ ਰਹੇ ਹਨ।ਹੇਬੇਈ ਵਿਚ ਆਏ ਜ਼ਿਆਦਾਤਰ ਮਾਮਲੇ ਸੂਬਾਈ ਰਾਜਧਾਨੀ ਸ਼ਿਜੁਆਜੁਆਂਗ ਤੋਂ ਹਨ ਜੋ ਕਿ ਬੀਜਿੰਗ ਤੋਂ ਕਰੀਬ 160 ਕਿਲੋਮੀਟਰ ਦੂਰ ਦੱਖਣ-ਪੱਛਮ ਵਿਚ ਸਥਿਤ ਹੈ। ਕੁਝ ਮਾਮਲੇ ਸ਼ਿੰਗਤਾਈ ਸ਼ਹਿਰ ਵਿਚ ਵੀ ਆਏ ਹਨ।

ਪੜ੍ਹੋ ਇਹ ਅਹਿਮ ਖਬਰ- ਹੁਣ ਸੂਰੀਨਾਮ ਦੇ ਭਾਰਤੀ ਮੂਲ ਦੇ ਰਾਸ਼ਟਰਪਤੀ ਹੋਣਗੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News