ਚੀਨ ''ਚ ਕੋਵਿਡ-19 ਦੇ 45 ਨਵੇਂ ਮਾਮਲੇ, 5 ਦੀ ਮੌਤ
Sunday, Mar 29, 2020 - 10:04 AM (IST)

ਬੀਜਿੰਗ (ਬਿਊਰੋ): ਚੀਨ ਵਿਚ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੀਆਂ ਖਬਰਾਂ ਹਨ। ਇੱਥੇ ਸ਼ਨੀਵਾਰ ਨੂੰ 45 ਨਵੇਂ ਮਾਮਲੇ ਸਾਹਮਣੇ ਆਏ, ਉੱਥੇ 5 ਲੋਕਾਂ ਦੀ ਮੌਤ ਵੀ ਹੋਈ। ਚੀਨ ਵਿਚ ਕੋਰੋਨਾਵਾਇਰਸ ਦੇ ਕਾਰਨ ਮੌਤ ਦਾ ਅੰਕੜਾ 3,300 ਤੱਕ ਪਹੁੰਚ ਗਿਆ ਹੈ ਜਦਕਿ 81,000 ਤੋਂ ਵਧੇਰੇ ਇਨਫੈਕਟਿਡ ਹਨ। ਚੀਨ ਦੇ ਸਿਹਤ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ।
ਦੇਸ਼ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਐੱਸ.) ਨੇ ਸ਼ਨੀਵਾਰ ਨੂੰ ਹੇਨਾਨ ਸੂਬੇ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ। ਇਸ ਦੇ ਨਾਲ ਹੀ ਹੁਬੇਈ ਸੂਬੇ ਵਿਚ 5 ਕੋਰੋਨਾ ਮਰੀਜ਼ਾਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ 44 ਨਵੇਂ ਵਿਦੇਸ਼ੀ ਮਾਮਲਿਆਂ ਦੇ ਨਾਲ ਇੱਥੇ ਕੁੱਲ ਵਿਦੇਸ਼ੀ ਮਾਮਲਿਆ ਦੀ ਗਿਣਤੀ 693 ਪਹੁੰਚ ਗਈ ਹੈ।