SCO ਸੰਮੇਲਨ ਤੋਂ ਵੱਖ ਹੋਵੇਗੀ ਪੀ.ਐੱਮ. ਮੋਦੀ ਤੇ ਜਿਨਪਿੰਗ ਦੀ ਮੁਲਾਕਾਤ

Monday, Jun 10, 2019 - 01:08 PM (IST)

SCO ਸੰਮੇਲਨ ਤੋਂ ਵੱਖ ਹੋਵੇਗੀ ਪੀ.ਐੱਮ. ਮੋਦੀ ਤੇ ਜਿਨਪਿੰਗ ਦੀ ਮੁਲਾਕਾਤ

ਬੀਜਿੰਗ (ਬਿਊਰੋ)— ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (SCO) ਸ਼ਿਖਰ ਸੰਮੇਲਨ ਤੋਂ ਵੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਹੋਵੇਗੀ। ਪੀ.ਐੱਮ. ਮੋਦੀ ਦੇ ਦੂਜੇ ਕਾਰਜਕਾਲ ਵਿਚ ਦੋਹਾਂ ਨੇਤਾਵਾਂ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। ਇੱਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਐੱਸ.ਸੀ.ਓ. ਸਮੇਲਨ ਵਿਚ ਨਰਿੰਦਰ ਮੋਦੀ ਅਤੇ ਇਮਰਾਨ ਖਾਨ ਦੀ ਮੁਲਾਕਾਤ ਦਾ ਕੋਈ ਪ੍ਰੋਗਰਾਮ ਨਹੀਂ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਐੱਸ.ਸੀ.ਓ. ਸ਼ਿਖਰ ਸੰਮੇਲਨ ਬਿਸ਼ਕੇਕ ਵਿਚ 13-14 ਜੂਨ ਨੂੰ ਹੋਵੇਗਾ। 

ਇਹ ਚੀਨ ਦੀ ਅਗਵਾਈ ਵਾਲਾ ਅੱਠ ਮੈਂਬਰੀ ਆਰਥਿਕ ਅਤੇ ਸੁਰੱਖਿਆ ਸੰਗਠਨ ਹੈ। ਇਸ ਸਮੂਹ ਵਿਚ ਭਾਰਤ ਅਤੇ ਪਾਕਿਸਤਾਨ ਨੂੰ 2017 ਵਿਚ ਸ਼ਾਮਲ ਕੀਤਾ ਗਿਆ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਸ਼ੀ 12 ਤੋਂ 16 ਜੂਨ ਤੱਕ ਕਿਰਗਿਸਤਾਨ ਅਤੇ ਤਜ਼ਾਕਿਸਤਾਨ ਦੀ ਰਾਜਕੀ ਯਾਤਰੀ ਕਰਨਗੇ। ਚੀਨ ਵਿਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਨੇ ਬੀਤੇ ਹਫਤੇ ਕਿਹਾ ਸੀ ਕਿ ਦੋਵੇਂ ਨੇਤਾ ਐੱਸ.ਸੀ.ਓ. ਸਿਖਰ ਸੰਮੇਲਨ ਦੇ ਮੌਕੇ 'ਤੇ ਮਿਲਣਗੇ। ਚੀਨ ਨੂੰ ਆਸ ਹੈ ਕਿ ਮੁਲਾਕਾਤ ਦੌਰਾਨ ਦੋਵੇਂ ਨੇਤਾ ਅਮਰੀਕਾ ਨਾਲ ਆਪਣੇ ਵਪਾਰ ਸਬੰਧਾਂ ਬਾਰੇ ਗੱਲਬਾਤ ਕਰਨਗੇ।


author

Vandana

Content Editor

Related News