ਚੀਨ : 70 ਦਿਨ ਬਾਅਦ ਖੁੱਲ੍ਹੀ ਤਲੇ ਹੋਏ ਕੀੜਿਆਂ ਵਾਲੀ ਮਸ਼ਹੂਰ ਫੂਡ-ਸਟ੍ਰੀਟ

Friday, May 01, 2020 - 02:03 AM (IST)

ਚੀਨ : 70 ਦਿਨ ਬਾਅਦ ਖੁੱਲ੍ਹੀ ਤਲੇ ਹੋਏ ਕੀੜਿਆਂ ਵਾਲੀ ਮਸ਼ਹੂਰ ਫੂਡ-ਸਟ੍ਰੀਟ

ਪੇਈਚਿੰਗ (ਏਜੰਸੀ)- ਚੀਨ ਨੇ ਨਾਨਿੰਗ ਵਿਚ ਇਕ ਫੂਡ ਸਟ੍ਰੀਟ ਕੋਰੋਨਾ ਵਾਇਰਸ ਦੇ ਚੱਲਦੇ ਲਾਕ ਡਾਊ ਵਿਚ ਬੰਦ ਰਹਿਣ ਦੇ 70 ਦਿਨ ਬਾਅਦ ਖੁਲ੍ਹ ਗਈ। ਇਥੋਂ ਦੇ ਸਕਾਰਪੀਅਨਸ, ਸੇਂਟੀਪੀਡਸ ਅਤੇ ਦੂਜੇ ਤਲੇ ਹੋਏ ਕੀੜੇ ਬਹੁਤ ਮਸ਼ਹੂਰ ਹਨ। ਇਥੇ ਗ੍ਰਿਲਡ ਆਕਟੋਪਸ, ਸਪਾਇਸੀ ਕ੍ਰੇਸ਼ਫਿਸ਼, ਸਟੀਮਡ ਡੰਪਲਿੰਗਸ ਅਤੇ ਰਾਈਸ ਕੇਕਸ ਵੀ ਮਿਲਦੇ ਹਨ। ਦਾਵਾ ਕੀਤਾ ਜਾਂਦਾ ਹੈ ਕਿ ਚੀਨ ਦੇ ਵੁਹਾਨ ਵਿਚ ਇਕ ਵੇਟ ਮਾਰਕੀਟ ਤੋਂ ਕੋਰੋਨਾ ਵਾਇਰਸ ਨਿਕਲਿਆ ਸੀ ਅਤੇ ਪੂਰੀ ਦੁਨੀਆ ਵਿਚ ਫੈਲ ਗਿਆ ਸੀ। ਹੁਣ ਤੱਕ ਪੂਰੀ ਦੁਨੀਆ ਵਿਚ ਇਸ ਖਤਰਨਾਕ ਵਾਇਰਸ ਨੇ 2.3 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ।

ਝੋਂਗਸ਼ਾਨ ਰੋਡ ਫੂਡ ਸਟ੍ਰੀਟ ਨੂੰ ਜਨਵਰੀ ਦੇ ਅਖੀਰ ਵਿਚ ਬੰਦ ਕਰ ਦਿੱਤਾ ਗਿਆ ਸੀ। ਦੇਸ਼ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ ਕਮੀ ਆਉਣ 'ਤੇ ਇਸ ਨੂੰ ਖੋਲ੍ਹ ਦਿੱਤਾ ਗਿਆ ਸੀ। ਇਹ ਫੂਡ ਸਟ੍ਰੀਟ ਸ਼ਹਿਰ ਵਿਚ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ ਅਤੇ ਹਰ ਦਿਨ ਸ਼ਾਮ ਨੂੰ 6 ਵਜੇ ਤੋਂ ਲੈ ਕੇ ਤੜਕੇ ਸਵੇਰ ਤੱਕ ਖੁੱਲੀ ਰਹਿੰਦੀ ਹੈ। ਪਹਿਲਾਂ ਇਥੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਸੀ ਪਰ ਹੁਣ ਜ਼ਿਆਦਾ ਤੋਂ ਜ਼ਿਆਦਾ 3000 ਲੋਕਾਂ ਨੂੰ ਜਾਨ ਦੀ ਇਜਾਜ਼ਤ ਹੈ ਜੋ ਪਹਿਲਾਂ ਨਾਲੋਂ 10 ਗੁਣਾ ਘੱਟ ਹੈ।

ਦੁਕਾਨਦਾਰਾਂ ਲਈ ਵੀ ਨਿਯਮ ਹਨ ਅਤੇ ਉਨ੍ਹਾਂ ਨੂੰ ਵਾਰੀ-ਵਾਰੀ ਤੋਂ ਸਟਾਲ ਦੀ ਇਜਾਜ਼ਤ ਹੈ। ਸਟਾਲਸ ਨੂੰ ਇਕ-ਦੂਜੇ ਵਿਚਾਲੇ ਤਕਰੀਬਨ 2 ਮੀਟਰ ਦੀ ਦੂਰੀ ਵੀ ਰੱਖਣੀ ਹੁੰਦੀ ਹੈ। ਇਥੇ ਆਉਣ ਤੋਂ ਪਹਿਲਆਂ ਇਹ ਸਾਬਿਤ ਕਰਨਾ ਹੁੰਦਾ ਹੈ ਕਿ ਕੋਰੋਨਾ ਇਨਫੈਕਸ਼ਨ ਤਾਂ ਨਹੀਂ ਹੈ। ਟਹਿਲਦੇ ਸਮੇਂ ਮਾਸਕ ਪਹਿਨਣਾ ਵੀ ਜ਼ਰੂਰੀ ਹੈ। ਕਈ ਚੀਨੀ ਲੋਕਾਂ ਦਾ ਮੰਨਣਾ ਹੈ ਕਿ ਕੀੜਿਆਂ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਦੇਸ਼ ਵਿਚ ਜੰਗਲੀ ਜਾਨਵਰਾਂ ਦੇ ਮੀਟ 'ਤੇ ਅਸਥਾਈ ਰੂਪ ਨਾਲ ਬੈਨ ਲੱਗਾ ਹੋਇਆ ਹੈ।


author

Sunny Mehra

Content Editor

Related News