ਚੀਨ ''ਚ 5.7 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ

12/16/2018 12:54:54 PM

ਬੀਜਿੰਗ (ਵਾਰਤਾ)— ਚੀਨ ਵਿਚ ਸਿਚੁਆਨ ਸੂਬੇ ਦੇ ਸ਼ਿੰਗਡੇਨ ਕਾਊਂਟੀ ਵਿਚ ਐਤਵਾਰ ਦੁਪਹਿਰ ਮੱਧਮ ਦਰਜੇ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚੀਨੀ ਭੂਚਾਲ ਨੈੱਟਵਰਕ ਕੇਂਦਰ (ਸੀ.ਈ.ਐੱਨ.ਸੀ.) ਮੁਤਾਬਕ ਕਾਊਂਟੀ ਦੇ ਯਿਬੀਨ ਸ਼ਹਿਰ ਵਿਚ ਐਤਵਾਰ ਦੁਪਹਿਰ 12:46 (ਸਥਾਨਕ ਸਮੇਂ ਮੁਤਾਬਕ) 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.7 ਮਾਪੀ ਗਈ। ਭੂਚਾਲ ਦਾ ਕੇਦਰ 28.24 ਉੱਤਰੀ ਅਕਸ਼ਾਂਸ਼ ਅਤੇ 104.95 ਪੂਰਬੀ ਦੇਸ਼ਾਂਤਰ ਵਿਚ ਜ਼ਮੀਨ ਦੀ ਸਤਹਿ ਤੋਂ 12 ਕਿਲੋਮੀਟਰ ਹੇਠਾਂ ਸੀ। ਫਿਲਹਾਲ ਭੂਚਾਲ ਨਾਲ ਜਾਨਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।


Vandana

Content Editor

Related News