ਚੀਨ ''ਚ ਮ੍ਰਿਤਕਾਂ ਦੀ ਗਿਣਤੀ 2,744 ਹੋਈ, 78,500 ਲੋਕ ਇਨਫੈਕਟਿਡ

02/27/2020 9:28:11 AM

ਬੀਜਿੰਗ (ਬਿਊਰੋ): ਚੀਨ ਵਿਚ ਮਹਾਮਾਰੀ ਬਣ ਚੁੱਕੇ ਕੋਰੋਨਾਵਾਇਰਸ ਨਾਲ ਬੁੱਧਵਾਰ ਨੂੰ 29 ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,744 ਹੋ ਗਈ। ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਦੱਸਿਆ ਕਿ 29 ਜਨਵਰੀ ਦੇ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਇਸ ਵਾਇਰਸ ਨਾਲ ਇੰਨੇ ਘੱਟ ਲੋਕ ਮਰੇ ਹਨ। ਇਸ ਤੋਂ ਪਹਿਲਾਂ 29 ਜਨਵਰੀ ਨੂੰ ਕੋਰੋਨਾਵਾਇਰਸ ਦੇ ਕਾਰਨ 26 ਲੋਕ ਲੋਕ ਮਰੇ ਸਨ। 

ਕਮਿਸ਼ਨ ਨੇ ਦੱਸਿਆ ਕਿ ਬੁੱਧਵਾਰ ਨੂੰ ਇਸ ਦੇ 433 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 24 ਦੇ ਇਲਾਵਾ ਸਾਰੇ ਹੁਬੇਈ ਸੂਬੇ ਦੇ ਹਨ, ਜਿਸ ਦੀ ਰਾਜਧਾਨੀ ਵੁਹਾਨ ਵਿਚ ਪਿਛਲੇ ਸਾਲ ਦਸੰਬਰ ਵਿਚ ਇਹ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ। ਦੇਸ਼ ਵਿਚ ਹੁਣ ਇਸ ਦੇ ਕੁੱਲ 78,500 ਮਾਮਲੇ ਹਨ। ਇਸ ਦੇ ਨਵੇਂ ਮਾਮਲਿਆਂ ਵਿਚ ਬੀਤੇ ਕੁਝ ਹਫਤਿਆਂ ਤੋਂ ਭਾਵੇਂਕਿ ਗਿਰਾਵਟ ਆ ਰਹੀ ਹੈ। ਹੁਬੇਈ ਵਿਚ ਹਾਲੇ ਵੀ ਇਸ ਦਾ ਪ੍ਰਕੋਪ ਜਾਰੀ ਹੈ ਪਰ ਚੀਨ ਦੇ ਬਾਕੀ ਸ਼ਹਿਰਾਂ ਵਿਚ ਹੌਲੀ-ਹੌਲੀ ਸਥਿਤੀ ਬਿਹਤਰ ਹੋ ਰਹੀ ਹੈ। ਫਿਲਹਾਲ ਸਾਰੇ ਸਕੂਲ ਬੰਦ ਹਨ।


Vandana

Content Editor

Related News