ਕੋਵਿਡ-19 : ਚੀਨ ''ਚ ਵੁਹਾਨ ਤੋਂ ਬਾਅਦ 1 ਹੋਰ ਸ਼ਹਿਰ ''ਚ ਹੋਵੇਗੀ ਸਾਰੇ ਨਾਗਰਿਕਾਂ ਦੀ ਜਾਂਚ

Thursday, Jun 04, 2020 - 04:29 PM (IST)

ਬੀਜਿੰਗ (ਭਾਸ਼ਾ) : ਰੂਸ ਦੀ ਸਰਹੱਦ ਨਾਲ ਲੱਗੇ ਚੀਨ ਦੇ ਇਕ ਸ਼ਹਿਰ ਵਿਚ ਸਾਰੇ 28 ਲੱਖ ਨਾਗਰਿਕਾਂ ਦੀ ਕੋਵਿਡ-19 ਜਾਂਚ ਕੀਤੀ ਜਾਵੇਗੀ। ਵੁਹਾਨ ਦੇ ਬਾਅਦ ਇਹ ਦੂਜਾ ਸ਼ਹਿਰ ਹੈ, ਜਿਥੋਂ ਦੇ ਸਾਰੇ ਨਾਗਰਿਕਾਂ ਦੀ ਜਾਂਚ ਕੀਤੀ ਜਾਵੇਗੀ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐਨ.ਐਚ.ਸੀ.) ਅਨੁਸਾਰ ਗਵਾਂਗਦੋਂਗ ਸੂਬੇ ਵਿਚ ਬੁੱਧਵਾਰ ਨੂੰ ਬਾਹਰੋਂ ਆਇਆ 1 ਵਿਅਕਤੀ ਵਾਇਰਸ ਨਾਲ ਇਨਫੈਕਟਡ ਪਾਇਆ ਗਿਆ। ਉਥੇ ਹੀ ਦੇਸ਼ ਵਿਚ ਬਿਨਾਂ ਲੱਛਣ ਵਾਲੇ 4 ਨਵੇਂ ਮਾਮਲੇ ਸਾਹਮਣੇ ਆਏ ਹਨ।

ਵੁਹਾਨ ਦੇ ਅਜਿਹੇ 245 ਮਾਮਲਿਆਂ ਸਮੇਤ ਪੂਰੇ ਦੇਸ਼ ਵਿਚ 326 ਇਸ ਤਰ੍ਹਾਂ ਦੇ ਮਾਮਲੇ ਹਨ ਅਤੇ ਇਹ ਸਾਰੇ ਲੋਕ ਕੁਆਰੰਟੀਨ ਹਨ। ਉਥੇ ਹੀ ਬੁੱਧਵਾਰ ਤੱਕ ਦੇਸ਼ ਵਿਚ ਕੁੱਲ ਪੀੜਤਾਂ ਦੀ ਗਿਣਤੀ 83,022 ਹੈ ਅਤੇ ਇਸ ਵਿਚੋਂ 69 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ 78,319 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰੀ ਮੀਡੀਆ ਅਨੁਸਾਰ ਚੀਨ ਦੇ ਹੇਲੋਂਗਜਿਆਂਗ ਸੂਬੇ ਦੇ ਮੁਦਾਨਜਿਆਂਗ ਸ਼ਹਿਰ ਨੇ 28 ਲੱਖ ਨਾਗਰਿਕਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਸ਼ਹਿਰ ਰੂਸ ਦੀ ਨਾਲ ਲੱਗਿਆ ਹੋਇਆ ਹੈ।


cherry

Content Editor

Related News