ਅਪ੍ਰੈਲ ''ਚ ਆ ਸਕਦੈ ਕੋਰੋਨਾਵਾਇਰਸ ਦਾ ਟੀਕਾ, ਚੀਨੀ ਸਿਹਤ ਅਧਿਕਾਰੀ ਦਾਅਵਾ

Sunday, Mar 08, 2020 - 07:46 PM (IST)

ਅਪ੍ਰੈਲ ''ਚ ਆ ਸਕਦੈ ਕੋਰੋਨਾਵਾਇਰਸ ਦਾ ਟੀਕਾ, ਚੀਨੀ ਸਿਹਤ ਅਧਿਕਾਰੀ ਦਾਅਵਾ

ਬੀਜਿੰਗ- ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇੰਨਾਂ ਹੀ ਨਹੀਂ ਕਈ ਦੇਸ਼ ਇਸ ਦਾ ਇਲਾਜ ਲੱਭਣ ਵਿਚ ਲੱਗੇ ਹੋਏ ਹਨ। ਮਹਾਮਾਰੀ ਦੇ ਕਹਿਰ ਤੋਂ ਤੁਰੰਤ ਬਾਅਦ ਚੀਨ ਨੇ ਇਸ ਦੇ ਇਲਾਜ ਤੇ ਦਵਾਈ ਲਈ ਵਾਇਰਸ ਦੇ ਅਧਿਐਨ ਆਦੀ ਵਿਸ਼ਿਆਂ 'ਤੇ ਰਿਸਰਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਕੱਲੇ ਚੀਨ ਵਿਚ ਇਸ ਵਾਇਰਸ ਕਾਰਨ 3000 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ।

ਚੀਨ ਵਲੋਂ ਕੀਤੇ ਜਾ ਰਹੇ ਅਧਿਐਨਾਂ ਵਿਚ ਇਕ ਮਹੀਨੇ ਵਿਚ ਬਹੁਤ ਵਿਕਾਸ ਹੋਇਆ ਹੈ। ਚੀਨੀ ਰਾਸ਼ਟਰੀ ਸਿਹਤ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਅਨੁਮਾਨ ਹੈ ਕਿ ਅਪ੍ਰੈਲ ਮਹੀਨੇ ਤੱਕ ਟੀਕੇ ਬਣਾਉਣ ਵਿਚ ਸਫਲਤਾ ਹਾਸਲ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਮੁਮਕਿਨ ਹੈ ਕਿ ਅਪ੍ਰੈਲ ਮਹੀਨੇ ਕੁਝ ਟੀਕਿਆਂ ਨੂੰ ਐਮਰਜੰਸੀ ਵਰਤੋਂ ਵਿਚ ਲਿਆਂਦਾ ਜਾਵੇਗਾ। ਪੱਤਰਕਾਰ ਏਜੰਸੀ ਆਈ.ਏ.ਐਨ.ਐਸ. ਮੁਤਾਬਤ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਪੇਈਚਿੰਗ ਵਿਚ ਕੋਵਿਡ-19 ਦੀ ਰੋਕਥਾਮ ਦੇ ਰਿਸਰਚ ਸੈਂਟਰ ਦਾ ਨਿਰੀਖਣ ਕਰਨ ਪਹੁੰਚੇ ਸਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਮਹਾਮਾਰੀ ਨਾਲ ਮੁਕਾਬਲੇ ਦੇ ਲਈ ਵਿਗਿਆਨੀ ਵਿਕਾਸ ਤੇ ਤਕਨੀਕ ਦੇ ਇਨੋਵੇਸ਼ਨ ਦੀ ਲੋੜ ਹੁੰਦੀ ਹੈ।

ਚੀਨੀ ਵਿਗਿਆਨੀਆਂ ਨੇ ਏ.ਆਈ. ਤੇ ਉੱਚ ਪੱਧਰੀ ਕੰਪਿਊਟਿੰਗ ਨਾਲ ਇਕ ਮਹੀਨੇ ਵਿਚ ਵਾਇਰਸ ਦੇ ਡੀ.ਐਨ.ਏ. ਦੇ ਬਾਰੇ ਵਿਚ ਪਤਾ ਲਾਇਆ ਹੈ, ਜਿਸ ਦੀ ਤਸਵੀਰ ਨੂੰ ਦੁਨੀਆ ਸਾਹਮਣੇ ਸਾਂਝਾ ਕੀਤਾ ਗਿਆ। ਇਸ ਨਾਲ ਕੋਵਿਡ-19 ਦਾ ਇਲਾਜ ਕਰਨ ਵਿਚ ਨਵੀਂਆਂ ਦਵਾਈਆਂ ਤੇ ਟੀਕਿਆਂ ਦੀ ਰਿਸਰਚ ਨੂੰ ਅੱਗੇ ਵਧਾਉਣ ਵਿਚ ਮਦਦ ਮਿਲੇਗੀ। ਨਾਲ ਹੀ ਹਵੋਸ਼ਨਸ਼ਾਨ ਤੇ ਲੇਈਸ਼ਨਸ਼ਾਨ ਜਿਹੇ ਦੋ ਹਸਪਤਾਲਾਂ ਦੇ ਨਿਰਮਾਣ ਵਿਚ ਚੀਨੀ ਪੋਈਤੋ ਉਪਗ੍ਰਹਿ ਨੇਵਿਗੇਸ਼ਨ ਸਿਸਟਮ ਨੇ ਸਰਵੇਖਣ ਤੇ ਮੈਪ ਦੇ ਕੰਮ ਨੂੰ ਪੁਖਤਾ ਕੀਤਾ ਹੈ। ਨਾਲ ਹੀ ਇਹਨਾਂ ਦੋ ਹਸਪਤਾਲਾਂ ਦੇ ਲਈ ਵੱਡਮੁੱਲੇ ਸਮੇਂ ਦੀ ਬਚਤ ਕੀਤੀ ਹੈ।

ਇਨਫੈਕਟਡ ਰੋਗਾਂ ਦੇ ਫੈਲਾਅ ਨੂੰ ਰੋਕਣ ਦੇ ਲਈ ਸਭ ਤੋਂ ਕਾਰਗਰ ਉਪਾਅ ਇਨਫੈਕਸ਼ਨ ਨੂੰ ਰੋਕਣਾ ਹੈ। ਚੀਨ ਦੇ ਸਬੰਧਿਤ ਵਿਭਾਗਾਂ ਨੇ ਵਿਕਸਿਤ ਨਾਗਰਿਕ ਇੰਟਰਨੈੱਟ ਪਛਾਣ ਸਿਸਟਮ ਨਾਲ ਮਹਾਮਾਰੀ ਗ੍ਰਸਤ ਖੇਤਰਾਂ ਦੇ ਲੋਕਾਂ ਦੀ ਯਾਤਰਾ ਹਿਸਟਰੀ ਦੇ ਬਾਰੇ ਪਤਾ ਲਗਾਇਆ ਤੇ ਸਮੇਂ 'ਤੇ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੀ ਖੋਜ ਕੀਤੀ। ਨਾਲ ਹੀ ਕਾਰਗਰ ਰੂਪ ਨਾਲ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਸਰੋਤ ਨੂੰ ਰੋਕਿਆ ਹੈ। ਲੋਕਾਂ ਦੇ ਘਰਾਂ ਵਿਚ ਠਹਿਰਣ ਦੌਰਾਨ ਚੀਨ ਵਿਚ ਮਜ਼ਬੂਤ ਇੰਟਰਨੈੱਟ ਬੁਨਿਆਦੀ ਸੰਰਚਨਾਵਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਲੋਕਾਂ ਨੇ ਆਨਲਾਈਨ ਕੰਮ, ਪੜਾਈ ਤੇ ਸ਼ਾਪਿੰਗ ਕਰ ਆਪਣੀਆਂ ਲੋੜਾਂ ਨੂੰ ਪੂਰਾ ਕੀਤਾ ਹੈ।


author

Baljit Singh

Content Editor

Related News