''ਕੋਵਿਡ-19 ਨਾਲ ਲੜਨ ਲਈ ਸੈਨੇਟਾਈਜ਼ਰ ਤੋਂ ਬਿਹਤਰ ਹੈ ਸਾਬਣ''
Thursday, Mar 12, 2020 - 02:26 PM (IST)
ਬੀਜਿੰਗ (ਬਿਊਰੋ): ਚੀਨ ਦੇ ਵੁਹਾਨ ਸ਼ਹਿਰ ਵਿਚ ਪੈਦਾ ਹੋਇਆ ਕੋਰੋਨਾਵਾਇਰਸ ਹੁਣ ਤੱਕ 124 ਦੇਸ਼ਾਂ ਵਿਚ ਫੈਲ ਚੁੱਕਿਆ ਹੈ। ਭਾਰਤ ਵਿਚ ਵੀ ਇਸ ਵਾਇਰਸ ਸਬੰਧੀ 73 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਦੇ ਫੈਲਣ ਦੇ ਬਾਅਦ ਸ਼ੁਰੂਆਤ ਤੋਂ ਹੀ ਲੋਕਾਂ ਨੂੰ ਸਾਬਣ ਜਾਂ ਸੈਨੇਟਾਈਜ਼ਰ ਨਾਲ ਹੱਥ ਧੋਣ ਦੀ ਸਲਾਹ ਦਿੱਤੀ ਜਾ ਰਹੀ ਹੈ। ਭਾਵੇਂਕਿ ਇਕ ਨਵੀਂ ਬਹਿਸ ਇਸ ਗੱਲ 'ਤੇ ਵੀ ਸ਼ੁਰੂ ਹੋ ਚੁੱਕੀ ਹੈ ਕਿ ਵਾਇਰਸ ਨਾਲ ਲੜਨ ਲਈ ਸਾਬਣ ਜਾਂ ਸੈਨੇਟਾਈਜ਼ਰ ਵਿਚੋਂ ਸਭ ਤੋਂ ਵੱਧ ਬਿਹਤਰ ਕੀ ਹੈ।
ਪ੍ਰੋਫੈਸਰ ਨੇ ਕੀਤਾ ਦਾਅਵਾ
ਯੂਨੀਵਰਸਿਟੀ ਆਫ ਸਾਊਥ ਵੇਲਜ਼ ਦੇ ਪ੍ਰੋਫੈਸਰ ਪਾਲ ਥਾਰਡਸਰਨ ਨੇ ਕੋਰੋਨਾਵਾਇਰਸ ਤੋਂ ਬਚਣ ਲਈ ਸਾਬਣ ਨੂੰ ਜ਼ਿਆਦਾ ਬਿਹਤਰ ਵਿਕਲਪ ਦੱਸਿਆ ਹੈ। ਸਾਬਣ ਵਾਇਰਸ ਵਿਚ ਮੌਜੂਦ ਲਿਪਿਡ ਦਾ ਆਸਾਨੀ ਨਾਲ ਖਾਤਮਾ ਕਰ ਸਕਦਾ ਹੈ।ਅਸਲ ਵਿਚ ਸਾਬਣ ਵਿਚ ਫੈਟੀ ਐਸਿਡ ਅਤੇ ਸਾਲਟ ਜਿਹੇ ਤੱਤ ਹੁੰਦੇ ਹਨ ਜਿਹਨਾਂ ਨੂੰ ਐਮਫੀਫਾਈਲਜ਼ ਕਿਹਾ ਜਾਂਦਾ ਹੈ। ਸਾਬਣ ਵਿਚ ਲੁਕੇ ਇਹ ਤੱਤ ਵਾਇਰਸ ਦੀ ਬਾਹਰੀ ਪਰਤ ਨੂੰ ਕਿਰਿਆਹੀਣ ਕਰ ਦਿੰਦੇ ਹਨ। ਕਰੀਬ 20 ਸੈਕੰਡ ਤੱਕ ਹੱਥ ਧੋਣ ਨਾਲ ਉਹ ਚਿਪਚਿਪਾ ਪਦਾਰਥ ਨਸ਼ਟ ਹੋ ਜਾਂਦਾ ਹੈ ਜੋ ਵਾਇਰਸ ਨੂੰ ਇਕੱਠੇ ਜੋੜ ਕੇ ਰੱਖਣ ਦਾ ਕੰਮ ਕਰਦਾ ਹੈ।
ਤੁਸੀਂ ਕਈ ਵਾਰ ਮਹਿਸੂਸ ਕੀਤਾ ਹੋਵੇਗਾ ਕਿ ਸਾਬਣ ਨਾਲ ਹੱਥ ਧੋਣ ਦੇ ਬਾਅਦ ਸਕਿਨ ਥੋੜ੍ਹੀ ਖੁਸ਼ਕ ਹੋ ਜਾਂਦੀ ਹੈ ਅਤੇ ਉਸ 'ਤੇ ਕੁਝ ਝੁਰੜੀਆਂ ਪੈਣ ਲੱਗਦੀਆਂ ਹਨ। ਅਸਲ ਵਿਚ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਾਬਣ ਕਾਫੀ ਡੂੰਘਾਈ ਵਿਚ ਜਾ ਕੇ ਕੀਟਾਣੂਆਂ ਨੂੰ ਮਾਰਦਾ ਹੈ।
ਸੈਨੇਟਾਈਜ਼ਰ ਸਾਬਣ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ
ਜਾਨ ਹਾਪਕਿੰਸ ਯੂਨੀਵਰਸਿਟੀ ਦੇ ਇਕ ਸ਼ੋਧ ਦੇ ਮੁਤਾਬਕ,''ਜੈੱਲ, ਲਿਕਵਿਡ ਜਾਂ ਕ੍ਰੀਮ ਦੇ ਰੂਪ ਵਿਚ ਮੌਜੂਦ ਸੈਨੇਟਾਈਜ਼ਰ ਕੋਰੋਨਾਵਾਇਰਸ ਨਾਲ ਲੜਨ ਵਿਚ ਸਾਬਣ ਜਿੰਨੇ ਬਿਹਤਰ ਨਹੀਂ ਹਨ। ਕੋਰੋਨਾਵਾਇਰਸ ਦਾ ਸਾਹਮਣਾ ਸਿਰਫ ਉਹੀ ਸੈਨੇਟਾਈਜ਼ਰ ਕਰ ਸਕੇਗਾ, ਜਿਸ ਵਿਚ ਅਲਕੋਹਲ ਦੀ ਮਾਤਰਾ ਵੱਧ ਹੋਵੇਗੀ। ਸਧਾਰਨ ਤੌਰ 'ਤੇ ਵਰਤਿਆ ਜਾਣਾ ਵਾਲਾ ਸਾਬਣ ਇਸ ਲਈ ਜ਼ਿਆਦਾ ਬਿਹਤਰ ਵਿਕਲਪ ਹੈ।''
ਪੜ੍ਹੋ ਇਹ ਅਹਿਮ ਖਬਰ- ਜਾਣੋ ਕਿਵੇਂ 103 ਸਾਲਾ ਬਜ਼ੁਰਗ ਮਹਿਲਾ ਨੇ ਦਿੱਤੀ ਕੋਰੋਨਾਵਾਇਰਸ ਨੂੰ ਮਾਤ
ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਨਾਲ ਚੀਨ ਵਿਚ ਹਜ਼ਾਰਾਂ ਅਤੇ ਇਟਲੀ, ਈਰਾਨ ਜਿਹੇ ਦੇਸ਼ਾਂ ਵਿਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਵੱਡੀ ਮਹਾਮਾਰੀ ਤੱਕ ਐਲਾਨ ਕਰ ਦਿੱਤਾ ਹੈ। ਇਸ ਵਾਇਰਸ ਨਾਲ ਅਜਿਹੇ ਲੋਕਾਂ ਨੂੰ ਜ਼ਿਆਦਾ ਖਤਰਾ ਹੈ ਜਿਹਨਾਂ ਦਾ ਇਮਿਊਨ ਸਿਸਟਮ ਕਾਫੀ ਖਰਾਬ ਹੈ।
ਪੜ੍ਹੋ ਇਹ ਅਹਿਮ ਖਬਰ- 'ਬੌਡੀ ਸ਼ੇਮਿੰਗ' ਵਿਰੁੱਧ ਅਮਰੀਕੀ ਗਾਇਕਾ ਦੀ ਮੁਹਿੰਮ, ਲਾਈਵ ਸ਼ੋਅ ਦੌਰਾਨ ਉਤਾਰੇ ਕੱਪੜੇ