ਕੋਰੋਨਾਵਾਇਰਸ 9 ਦਿਨ ਤੱਕ ਦਰਵਾਜੇ ਤੇ ਗੱਡੀ ਦੈ ਹੈਂਡਲਾਂ ''ਤੇ ਰਹਿ ਸਕਦੈ ਜ਼ਿੰਦਾ

02/11/2020 6:01:15 PM

ਵਾਸ਼ਿੰਗਟਨ/ਬੀਜਿੰਗ (ਬਿਊਰੋ): ਕੋਰੋਨਾਵਾਇਰਸ ਦੇ ਅਸਰ ਨਾਲ ਪੂਰੀ ਦੁਨੀਆ ਦੇ ਲੋਕ ਦਹਿਸ਼ਤ ਵਿਚ ਹਨ। ਇਸ ਦੌਰਾਨ ਇਕ ਰਿਸਰਚ ਵਿਚ ਖੁਲਾਸਾ ਹੋਇਆ ਹੈਕਿ ਵੁਹਾਨ ਤੋਂ ਦੁਨੀਆ ਭਰ ਵਿਚ ਫੈਲਿਆ ਇਹ ਵਾਇਰਸ ਦਰਵਾਜਿਆਂ ਅਤੇ ਗੱਡੀਆਂ ਦੇ ਹੈਂਡਲਾਂ ਵਿਚ ਟਿਕ ਕੇ ਜ਼ਿੰਦਾ ਰਹਿ ਸਕਦਾ ਹੈ। ਇਸ ਨੂੰ ਖਤਮ ਕਰਨ ਲਈ ਕੀਟਾਣੂਨਾਸ਼ਕ (Disinfectant) ਦੀ ਵਰਤੋਂ ਕਰਨੀ ਜ਼ਰੂਰੀ ਹੈ। ਨਹੀ ਤਾਂ ਇਹ ਆਮ ਫਲੂ ਦੇ ਮੁਕਾਬਲੇ ਚਾਰ ਗੁਣਾ ਜ਼ਿਆਦਾ ਸਮੇਂ ਤੱਕ ਕਿਸੇ ਸਤਹਿ 'ਤੇ ਜ਼ਿੰਦਾ ਰਹਿ ਸਕਦਾ ਹੈ। ਜਿੱਥੇ ਸਧਾਰਨ ਫਲੂ 2 ਦਿਨ ਹੀ ਜ਼ਿੰਦਾ ਰਹਿੰਦਾ ਹੈ ਉੱਥੇ ਕੋਰੋਨਾਵਾਇਰਸ ਇਸ ਸਥਿਤੀ ਵਿਚ 9 ਦਿਨ ਤੱਕ ਕਿਸੇ ਸਤਹਿ ਤੋਂ ਦੂਜੇ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਸਕਦਾ ਹੈ। 

ਇਹ ਅਧਿਐਨ ਜਰਮਨੀ ਦੀ ਰੂਹ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਗ੍ਰੀਫਸਵਾਲਡ ਦੇ ਮਾਹਰਾਂ ਵੱਲੋਂ ਕੀਤਾ ਗਿਆ। ਮਾਹਰਾਂ ਨੇ ਕੋਰੋਨਾਵਾਇਰਸ 'ਤੇ ਕੀਤੇ ਗਏ 22 ਅਧਿਐਨਾਂ ਦੇ ਡਾਟਾ ਨੂੰ ਸਟੱਡੀ ਕੀਤਾ। ਇਸ ਵਿਚ ਸਾਹਮਣੇ ਆਇਆ ਕਿ ਕੋਰੋਨਾਵਾਇਰਸ ਗਲਾਸ, ਪਲਾਸਟਿਕ, ਲੱਕੜ ਅਤੇ ਧਾਤ ਨਾਲ ਬਣੀਆਂ ਵਸਤਾਂ 'ਤੇ ਕਾਫੀ ਸਮੇਂ ਤੱਕ ਜ਼ਿੰਦਾ ਰਹਿ ਸਕਦਾ ਹੈ। ਫਲੂ ਦੀ ਤਰ੍ਹਾਂ ਹੀ ਇਹ ਕਿਸੇ ਵੀ ਵਸਤੂ 'ਤੇ 4 ਡਿਗਰੀ ਜਾਂ ਉਸ ਨਾਲੋਂ ਘੱਟ ਤਾਪਮਾਨ ਵਿਚ ਇਕ ਮਹੀਨੇ ਤੱਕ ਜ਼ਿੰਦਾ ਰਹਿ ਸਕਦਾ ਹੈ। ਭਾਵੇਂਕਿ 30 ਡਿਗਰੀ ਤੋਂ ਜ਼ਿਆਦਾ ਤਾਪਮਾਨ ਵਿਚ ਇਸ ਦੇ ਜਿਉਂਦੇ ਰਹਿਣ ਦੀ ਸਮਰੱਥਾ ਘੱਟ ਜਾਂਦੀ ਹੈ।

ਕੋਰੋਨਾਵਾਇਰਸ ਨੂੰ ਕੀਟਾਣੂਨਾਸ਼ਕ ਨਾਲ ਖਤਮ ਕੀਤਾ ਜਾ ਸਕਦਾ ਹੈ। ਜਿੱਥੇ ਅਲਕੋਹਲ ਇਸ ਨੂੰ ਇਕ ਮਿੰਟ ਵਿਚ ਖਤਮ ਕਰ ਸਕਦਾ ਹੈ ਉੱਥੇ ਬਲੀਚ ਇਸ ਨੂੰ ਖਤਮ ਕਰਨ ਵਿਚ 30 ਸੈਕੰਡ ਲੈਂਦਾ ਹੈ। ਹਾਲੇ ਤੱਕ ਇਹ ਸਾਫ ਨਹੀਂ ਹੈਕਿ ਕਿਸੇ ਵਸਤੂ 'ਤੇ ਮੌਜੂਦ ਕੋਰੋਨਾਵਾਇਰਸ ਇਨਸਾਨ ਦੇ ਹੱਥ ਵਿਚ ਪਹੁੰਚਣ ਵਿਚ ਕਿੰਨਾ ਸਮਾਂ ਲੈਂਦਾ ਹੈ ਪਰ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਸ ਤੋਂ ਬਚਣ ਲਈ ਲੋਕਾਂ ਨੂੰ ਲਗਾਤਾਰ ਅਲਕੋਹਲ ਦੇ ਹੈਂਡਵਾਸ਼ ਨਾਲ ਹੱਥ ਧੋਣੇ ਚਾਹੀਦੇ ਹਨ। 

ਇਕ ਦਿਨ ਪਹਿਲਾਂ ਹੀ ਚੀਨੀ ਅਫਸਰਾਂ ਨੇ ਕੋਰੋਨਾਵਾਇਰਸ ਨੂੰ ਲੈ ਕੇ ਬਹੁਤ ਭਿਆਨਕ ਖੁਲਾਸਾ ਕੀਤਾ। ਉਹਨਾਂ ਨੇ ਦੱਸਿਆ ਕਿ ਇਹ ਵਾਇਰਸ ਹੁਣ ਹਵਾ ਵਿਚ ਮੌਜੂਦ ਸੂਖਮ ਬੂੰਦਾਂ ਵਿਚ ਮਿਲ ਕੇ ਫੈਲ ਰਿਹਾ ਹੈ। ਇਹ ਹਵਾ ਵਿਚ ਤੈਰਦੇ ਹੋਏ ਦੂਜੇ ਵਿਅਕਤੀ ਨੂੰ ਇਨਫੈਕਟਿਡ ਕਰ ਰਿਹਾ ਹੈ। ਜਿਵੇਂ ਏਯਰੋਸੋਲ ਟਰਾਂਸਮਿਸ਼ਨ ਕਿਹਾ ਜਾਂਦਾ ਹੈ। ਹੁਣ ਤੱਕ ਵਾਇਰਸ ਦੇ ਡਾਇਰੈਕਟ ਟਰਾਂਸਮਿਸ਼ਨ ਅਤੇ ਕੰਟੈਕਟ ਟਰਾਂਮਿਸ਼ਨ ਦੀ ਹੀ ਪੁਸ਼ਟੀ ਹੋਈ ਸੀ। ਸ਼ੰਘਾਈ ਸਿਵਲ ਅਫੇਅਰਜ਼ ਬਿਊਰੋ ਦੇ ਡਿਪਟੀ ਮੁਖੀ ਨੇ ਦੱਸਿਆ,''ਏਯਰੋਸੋਲ ਟਰਾਂਮਿਸ਼ਨ ਦਾ ਮਤਲਬ ਹੈ ਕਿ ਵਾਇਰਸ ਹਵਾ ਵਿਚ ਮੌਜੂਦ ਸੂਖਮ ਬੂੰਦਾਂ ਨਾਲ ਮਿਲ ਕੇ ਏਯਰੋਸੋਲ ਬਣਾ ਰਿਹਾ ਹੈ। ਮੈਡੀਕਲ ਮਾਹਰਾਂ ਦੇ ਮੁਤਾਬਕ ਇਸ ਨਾਲ ਸਾਹ ਲੈਣ 'ਤੇ ਵੀ ਇਨਫੈਕਸ਼ਨ ਹੋ ਰਿਹਾ ਹੈ।''


Vandana

Content Editor

Related News