ਚੀਨ ''ਚ ਜਨਮ ਦਰ ''ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ : ਰਿਪੋਰਟ
Wednesday, May 12, 2021 - 01:21 PM (IST)
ਬੀਜਿੰਗ (ਭਾਸ਼ਾ): ਚੀਨ ਦੇ ਦੂਰ-ਦੁਰਾਡੇ ਪੱਛਮੀ ਸ਼ਿਨਜਿਆਂਗ ਸੂਬੇ ਵਿਚ 2017 ਅਤੇ 2019 ਦੇ ਵਿਚ ਜਨਮ ਦਰ ਵਿਚ ਬਹੁਤ ਜ਼ਿਆਦਾ ਗਿਰਾਵਟ ਆਈ ਹੈ। ਹਾਲ ਦੇ ਇਤਿਹਾਸ ਵਿਚ ਕਿਸੇ ਵੀ ਖੇਤਰ ਵਿਚ ਜਨਮ ਦਰ ਵਿਚ ਆਈ ਇਹ ਸਭ ਤੋਂ ਵੱਧ ਗਿਰਾਵਟ ਹੈ। ਆਸਟ੍ਰੇਲੀਆਈ ਥਿੰਕ ਟੈਂਕ 'ਆਸਟ੍ਰੇਲੀਅਨ ਸਟ੍ਰੈਟੇਜੀ ਪਾਲਿਸੀ ਇੰਸਟੀਚਿਊਟ' ਦੀ ਇਕ ਨਵੀਂ ਰਿਪੋਰਟ ਦੇ ਮੁਤਾਬਕ, ਉਹਨਾਂ ਇਲਾਕਿਆਂ ਵਿਚ 48.74 ਫੀਸਦੀ ਦੀ ਗਿਰਾਵਟ ਆਈ ਹੈ ਜਿੱਥੇ ਉਇਗਰ, ਕਜ਼ਾਖ ਅਤੇ ਹੋਰ ਵੱਡੇ ਮੁਸਲਿਮ ਨਸਲੀ ਘੱਟ ਗਿਣਤੀ ਰਹਿੰਦੇ ਹਨ।
ਪੜ੍ਹੋ ਇਹ ਅਹਿਮ ਖਬਰ- 'ਕਵਾਡ' ਖ਼ਿਲਾਫ਼ ਬੰਗਲਾਦੇਸ਼ ਨੂੰ ਚੀਨ ਦੀ ਚਿਤਾਵਨੀ 'ਤੇ ਅਮਰੀਕਾ ਨੇ ਲਿਆ ਨੋਟਿਸ
ਇਹ ਰਿਪੋਰਟ ਚੀਨੀ ਸਰਕਾਰ ਦੇ ਕਰੀਬ ਇਕ ਦਹਾਕੇ ਦੇ ਅੰਕੜਿਆਂ 'ਤੇ ਆਧਾਰਿਤ ਹੈ। ਦੇਸ਼ ਦੇ ਸਭ ਤੋਂ ਵੱਡੇ ਘੱਟ ਗਿਣਤੀ ਖੇਤਰ ਵਿਚ 2017 ਅਤੇ 2018 ਦੇ ਵਿਚ ਵੀ ਜਨਮ ਦਰ 43.7 ਫੀਸਦੀ ਡਿੱਗੀ ਅਤੇ 1,60,000 ਬੱਚਿਆਂ ਦਾ ਹੀ ਜਨਮ ਹੋਇਆ। ਐੱਸ.ਪੀ.ਆਈ. ਦੇ ਖੋਜੀ ਅਤੇ ਰਿਪੋਰਟ ਦੇ ਸਹਿ-ਲੇਖਕ ਨਾਥਨ ਰਸਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਜਦੋਂ ਤੋਂ ਗਲੋਬਲ ਜਨਮ ਅੰਕੜਿਆਂ ਦਾ ਸੰਗ੍ਰਹਿ ਸ਼ੁਰੂ ਕੀਤਾ ਹੈ ਉਦੋਂ ਤੋਂ 71 ਸਾਲਾਂ ਵਿਚ ਜਨਮ ਦਰ ਵਿਚ ਇਹ ਗਿਰਾਵਟ ਬੇਮਿਸਾਲ ਹੈ। ਇਸ ਨੇ ਸੀਰੀਆਈ ਗ੍ਰਹਿ ਯੁੱਧ ਅਤੇ ਰਵਾਂਡਾ ਅਤੇ ਕੋਲੰਬੀਆ ਵਿਚ ਕਤਲੇਆਮ ਦੌਰਾਨ ਜਨਮ ਦਰ ਵਿਚ ਆਈ ਗਿਰਾਵਟ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਅਤੇ ਸ਼ਿਨਜਿਆਂਗ ਸਰਕਾਰ ਨੇ ਹਾਲੇ ਇਸ 'ਤੇ ਟਿੱਪਣੀ ਨਹੀਂ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਨਾਗਰਿਕ ਅਤੇ ਭਾਰਤੀ ਮੂਲ ਦੇ ਸਿੰਗਾਪੁਰੀ ਨਾਗਰਿਕ 'ਤੇ ਦੋਸ਼ ਤੈਅ