ਕੋਰੋਨਾਵਾਇਰਸ ਐਂਟੀਬੌਡੀਜ਼ ਦੇ ਨਾਲ ਹੋਇਆ ਬੱਚੇ ਦਾ ਜਨਮ, ਡਾਕਟਰ ਵੀ ਹੈਰਾਨ

06/07/2020 6:05:33 PM

ਬੀਜਿੰਗ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ।ਇਸ ਦੌਰਾਨ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕੋਰੋਨਾਵਾਇਰਸ ਐਂਟੀਬੌਡੀਜ਼ ਦੇ ਨਾਲ ਇਕ ਬੱਚੇ ਦਾ ਜਨਮ ਹੋਇਆ ਹੈ। ਇਹ ਮਾਮਲਾ ਚੀਨ ਦੇ ਸ਼ੇਨਝੇਨ ਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮਾਂ ਤੋਂ ਕੁਦਰਤੀ ਤਰੀਕੇ ਨਾਲ ਇਹ ਐਂਟੀਬੌਡੀਜ਼ ਬੱਚੇ ਨੂੰ ਮਿਲਿਆ। ਸ਼ੇਨਝੇਨ ਥਰਡ ਹਸਪਤਾਲ ਨੇ ਕਿਹਾ ਹੈ ਕਿ ਉਹ ਮਹਿਲਾ ਅਤੇ ਬੱਚੇ ਦੇ ਮਾਮਲੇ ਨੂੰ ਸਮਝਣ ਲਈ ਹੋਰ ਅਧਿਐਨ ਕਰਨਗੇ।

PunjabKesari

ਬੱਚੇ ਦੀ ਮਾਂ ਅਪ੍ਰੈਲ ਵਿਚ ਕੋਰੋਨਾਵਾਇਰਸ ਪਾਜ਼ੇਟਿਵ ਪਾਈ ਗਈ ਸੀ ਪਰ ਉਹਨਾਂ ਵਿਚ ਕੋਈ ਲੱਛਣ ਨਹੀਂ ਦਿੱਸਿਆ ਸੀ। ਡਿਲੀਵਰੀ ਦੇ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਬੱਚਾ ਅਤੇ ਮਾਂ ਦੋਵੇਂ ਹੀ ਕੋਰੋਨਾਵਾਇਰਸ ਨੈਗੇਟਿਵ ਸਨ। 30 ਮਈ ਨੂੰ ਮਹਿਲਾ ਨੇ ਸ਼ੇਨਝੇਨ ਥਰਡ ਹਸਪਤਾਲ ਵਿਚ ਬੱਚੇ ਨੂੰ ਜਨਮ ਦਿੱਤਾ। ਮਹਿਲਾ ਮੂਲ ਰੂਪ ਨਾਲ ਹੁਬੇਈ ਦੀ ਰਹਿਣ ਵਾਲੀ ਹੈ। ਹੁਬੇਈ ਦੇ ਵੁਹਾਨ ਤੋਂ ਹੀ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਹੋਈ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਵਿਚ ਕੁਦਰਤੀ ਤੌਰ 'ਤੇ ਵਾਇਰਸ ਨਾਲ ਲੜਨ ਦੀ ਸਮਰੱਥਾ ਹੈ। 

ਪੜ੍ਹੋ ਇਹ ਅਹਿਮ ਖਬਰ- ਜੌਰਜ ਫਲਾਈਡ ਦੀ ਮੌਤ ਦੇ ਬਾਅਦ ਮਿਨੇਪੋਲਿਸ ਪੁਲਸ 'ਤੇ ਲੱਗੀ ਇਹ ਪਾਬੰਦੀ

ਚੀਨੀ ਮੀਡੀਆ ਰਿਪੋਰਟਾਂ ਵਿਚ ਮਹਿਲਾ ਦਾ ਬਦਲਿਆ ਹੋਇਆ ਨਾਮ ਝਿਆਓ ਦੱਸਿਆ ਗਿਆ ਹੈ। ਅਪ੍ਰੈਲ ਦੀ ਸ਼ੁਰੂਆਤ ਵਿਚ ਕੋਰੋਨਾਵਾਇਰਸ ਪਾਜ਼ੇਟਿਵ ਆਉਣ ਦੇ ਬਾਅਦ ਕਰੀਬ 10 ਦਿਨਾਂ ਤੱਕ ਝਿਆਓ ਦਾ ਇਲਾਜ ਚੱਲਿਆ ਸੀ। ਝਿਆਓ ਸ਼ੇਨਝੇਨ ਵਿਚ ਹੀ ਰਹਿੰਦੀ ਹੈ ਅਤੇ ਕੰਮ ਕਰਦੀ ਹੈਪਰ ਉਹ ਜਨਵਰੀ ਵਿਚ ਹੁਬੇਈ ਦੇ ਵੁਚਾਂਗ ਸ਼ਹਿਰ ਵਿਚ ਪਤੀ ਦੇ ਨਾਲ ਗਈ ਸੀ ਜਿੱਥੇ ਉਹਨਾਂ ਦਾ ਪਰਿਵਾਰ ਰਹਿੰਦਾ ਹੈ। ਇਸੇ ਦੌਰਾਨ ਉਹ ਕੋਰੋਨਾ ਪੀੜਤ ਹੋ ਗਈ ਸੀ। ਝਿਆਓ ਦੀ ਮਾਂ ਵੀ ਫਰਵਰੀ ਵਿਚ ਪਾਜ਼ੇਟਿਵ ਪਾਈ ਗਈ ਸੀ।


Vandana

Content Editor

Related News