ਚੀਨ ''ਚ ਸਾਹਮਣੇ ਆਏ ਕੋਵਿਡ-19 ਦੇ 5 ਨਵੇਂ ਮਾਮਲੇ

Sunday, May 31, 2020 - 10:44 AM (IST)

ਚੀਨ ''ਚ ਸਾਹਮਣੇ ਆਏ ਕੋਵਿਡ-19 ਦੇ 5 ਨਵੇਂ ਮਾਮਲੇ

ਬੀਜਿੰਗ (ਭਾਸ਼ਾ): ਚੀਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 3 ਲੋਕਾਂ ਵਿਚ ਇਨਫੈਕਸ਼ਨ ਦੇ ਲੱਛਣ ਨਹੀਂ ਦਿਸ ਰਹੇ ਹਨ। ਸਿਹਤ ਅਧਿਕਾਰੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਦੱਸਿਆ ਕਿ ਇਨਫੈਕਸ਼ਨ ਦਾ ਕੋਈ ਅਜਿਹਾ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ ਜਿਸ ਵਿਚ ਵਿਅਕਤੀ ਦੇਸ਼ ਵਿਚ ਇਨਫੈਕਟਿਡ ਹੋਇਆ ਹੋਵੇ। ਦੇਸ਼ ਵਿਚ ਸ਼ਨੀਵਾਰ ਨੂੰ ਜਿਹੜੇ 5 ਲੋਕ ਇਨਫੈਕਟਿਡ ਪਾਏ ਗਏ ਹਨ ਉਹਨਾਂ ਵਿਚੋਂ 2 ਲੋਕ ਸ਼ਾਂਦੋਂਗ ਸੂਬੇ ਦੇ ਹਨ ਅਤੇ ਉਹ ਵਿਦੇਸ਼ ਤੋਂ ਆਏ ਹਨ।

ਪੜ੍ਹੋ ਇਹ ਅਹਿਮ ਖਬਰ- ਬੈਲਜੀਅਮ ਦੇ ਪ੍ਰਿੰਸ ਹੋਏ ਕੋਰੋਨਾ ਪਾਜ਼ੇਟਿਵ, ਪਾਰਟੀ 'ਚ ਕੀਤੀ ਸੀ ਸ਼ਿਰਕਤ

ਐੱਨ.ਐੱਚ.ਸੀ. ਨੇ ਦੱਸਿਆ ਕਿ ਬਾਕੀ 3 ਲੋਕਾਂ ਵਿਚ ਇਨਫੈਕਸ਼ਨ ਦੇ ਲਛਣ ਨਹੀਂ ਦਿਸ ਰਹੇ ਹਨ। ਇਹ ਮਾਮਲੇ ਚੀਨੀ ਮੁੱਖ ਭੂਮੀ ਵਿਚ ਸਾਹਮਣੇ ਆਏ ਹਨ। ਇਹਨਾਂ ਵਿਚੋਂ ਇਕ ਮਾਮਲਾ ਵੁਹਾਨ ਦਾ ਹੈ। ਦੇਸ਼ ਵਿਚ ਸ਼ਨੀਵਾਰ ਤੱਕ ਅਜਿਹੇ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 389 ਹੋ ਗਈ ਜਿਹਨਾਂ ਵਿਚ ਇਨਫੈਕਸ਼ਨ ਦੇ ਲੱਛਣ ਨਹੀਂ ਹਨ। ਇਹਨਾਂ ਵਿਚੋਂ 322 ਮਾਮਲੇ ਵੁਹਾਨ ਵਿਚ ਸਾਹਮਣੇ ਆਏ ਹਨ। ਇਹਨਾਂ ਸਾਰੇ ਮਰੀਜ਼ਾਂ ਨੂੰ ਮੈਡੀਕਲ ਨਿਗਰਾਨੀ ਵਿਚ ਰੱਖਿਆ ਗਿਆ ਹੈ। ਚੀਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲੇ ਵੱਧ ਕੇ 83,001 ਹੋ ਗਏ ਹਨ ਜਿਹਨਾਂ ਵਿਚੋਂ 4,634 ਲੋਕਾਂ ਦੀ ਮੌਤ ਹੋ ਗਈ ਹੈ। ਕਮਿਸ਼ਨ ਨੇ ਦੱਸਿਆ ਕਿ 78,304 ਮਰੀਜ਼ ਇਨਫੈਕਟਿਡ ਹੋਣ ਦੇ ਬਾਅਦ ਸਿਹਤਮੰਦ ਹੋ ਗਏ ਹਨ ਅਤੇ 63 ਮਰੀਜ਼ਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।


ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਾਲੀ ਟੀਮ 'ਚ ਸ਼ਾਮਲ, ਕਿਹਾ-'ਮਾਣ ਦੀ ਗੱਲ'


author

Vandana

Content Editor

Related News