ਚੀਨ ਦੇ ਹੁਬੇਈ ਸੂਬੇ ''ਚ 2,250 ਮੈਡੀਕਲ ਕਰਮੀਆਂ ਦੀ ਕਮੀ

02/07/2020 2:28:10 PM

ਬੀਜਿੰਗ (ਵਾਰਤਾ): ਚੀਨ ਦੇ ਹੁਬੇਈ ਸੂਬੇ ਵਿਚ ਜਾਨਲੇਵਾ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਘੱਟੋ-ਘੱਟ 2,250 ਮੈਡੀਕਲ ਕਰਮੀਆਂ ਦੀ ਕਮੀ ਹੈ। ਸੂਬੇ ਦੇ ਡਿਪਟੀ ਗਵਰਨਰ ਯਾਂਗ ਯੁਨਯਾਨ ਨੇ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਹੁਬੇਈ ਸੂਬੇ ਵਿਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਬੁੱਧਵਾਰ ਨੂੰ 107 ਮੈਡੀਕਲ ਦਲਾਂ ਨੂੰ ਸੂਬੇ ਵਿਚ ਭੇਜਿਆ ਗਿਆ, ਜਿਹਨਾਂ ਵਿਚ 10,596 ਮੈਡੀਕਲ ਕਰਮੀ ਸ਼ਾਮਲ ਹਨ। ਇਹਨਾਂ ਵਿਚ 9,061 ਮੈਡੀਕਲ ਕਰਮੀਆਂ ਨੂੰ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਵੁਹਾਨ ਸ਼ਹਿਰ ਵਿਚ ਭੇਜਿਆ ਗਿਆ ਹੈ। 

ਗੌਰਤਲਬ ਹੈ ਕਿ ਨਵੇਂ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਦਸੰਬਰ ਵਿਚ ਚੀਨ ਦੇ ਵੁਹਾਨ ਸ਼ਹਿਰ ਵਿਚ ਸਾਹਮਣੇ ਆਇਆ ਸੀ ਅਤੇ ਇਸ ਦੇ ਬਾਅਦ ਇਹ ਵਾਇਰਸ 25 ਤੋਂ ਵੱਧ ਦੇਸ਼ਾਂ ਵਿਚ ਫੈਲ ਗਿਆ। ਚੀਨ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 636 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 31,161 ਲੋਕਾਂ ਵਿਚ ਇਸ ਇਨਫੈਕਸ਼ਨ ਦੇ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਸਥਿਤੀ ਨੂੰ ਗਲੋਬਲ ਸਿਹਤ ਐਮਰਜੈਂਸੀ ਐਲਾਨਿਆ ਹੋਇਆ ਹੈ।


Vandana

Content Editor

Related News