ਚਿਲੀ ''ਚ ਪੁਲਸ ਦੀ ਕਾਰਵਾਈ ਖਿਲਾਫ ਸੜਕਾਂ ''ਤੇ ਉਤਰੇ ਸੈਂਕੜੇ ਲੋਕ

01/19/2020 11:51:12 AM

ਸੈਂਟਿਯਾਗੋ— ਚਿਲੀ 'ਚ ਆਰਥਿਕ ਅਤੇ ਸਮਾਜਿਕ ਅਸਮਾਨਤਾ ਖਿਲਾਫ ਚੱਲ ਰਹੇ ਪ੍ਰਦਰਸ਼ਨਾਂ 'ਚ ਪੁਲਸ ਦੀ ਕਾਰਵਾਈ ਦਾ ਵਿਰੋਧ ਕਰਨ ਲਈ ਸੈਂਕੜੇ ਲੋਕਾਂ ਨੇ ਸ਼ਨੀਵਾਰ ਨੂੰ ਰੈਲੀ ਕੱਢੀ। ਲਗਭਗ 30 ਸਾਲ ਪਹਿਲਾਂ 1990 'ਚ ਆਗਸਟੋ ਪਿਨੋਚੇਟ ਦੀ ਤਾਨਾਸ਼ਾਹੀ ਦੇ ਅੰਤ ਦੇ ਬਾਅਦ ਪਹਿਲੀ ਵਾਰ ਇੰਨੀ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋ ਰਹੇ ਹਨ।

ਪ੍ਰਦਰਸ਼ਨਕਾਰੀ ਅਸਮਾਨਤਾ ਅਤੇ ਦੇਸ਼ ਦੀ ਜਾਇਦਾਦ 'ਤੇ ਕੁਲੀਨ ਵਰਗ ਦੇ ਕੰਟਰੋਲ ਖਿਲਾਫ ਸੜਕਾਂ 'ਤੇ ਉਤਰੇ ਹਨ। ਪਲਾਜਾ ਇਟਾਲੀਆ 'ਚ 1000 ਤੋਂ ਵਧੇਰੇ ਲੋਕ ਜਿਨ੍ਹਾਂ ਨੇ ਕਾਲੇ ਕੱਪੜੇ ਪਾਏ ਸਨ, ਚੁੱਪੀ ਸਾਧ ਕੇ ਰੈਲੀ ਕੱਢੀ। ਪੁਲਸ ਨੇ ਉਨ੍ਹਾਂ 'ਤੇ ਹੰਝੂ ਗੈਸ, ਪਾਣੀ ਦੀਆਂ ਵਾਛੜ, ਬਰਡਸ਼ਾਟ ਆਦਿ ਦੀ ਵਰਤੋਂ ਕੀਤੀ ਪਰ ਲੋਕਾਂ ਨੇ ਚੁੱਪ ਰਹਿ ਕੇ ਹੀ ਇਸ ਦੀ ਨਿੰਦਾ ਕੀਤੀ। ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ਹੀ ਇੱਥੇ ਬਰਡ ਸ਼ਾਟ ਦੀ ਵਰਤੋਂ ਬੰਦ ਕਰ ਦਿੱਤੀ ਗਈ ਸੀ। ਸਮਾਜਿਕ ਕਾਰਜਕਰਤਾ ਨੇ ਕਿਹਾ,''ਅਸੀਂ ਜਿਨ੍ਹਾਂ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਝੱਲਿਆ ਹੈ, ਉਸ ਕਾਰਨ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਾਨੂੰ ਜਦ ਤਕ ਜ਼ਰੂਰਤ ਹੋਵੇਗੀ ਤਦ ਤਕ ਇੱਥੇ ਰਹਾਂਗੇ। ਇਹ ਨਵਾਂ ਚਿਲੀ ਹੈ।'' ਇਨ੍ਹਾਂ ਸਭ ਦੀ ਸ਼ੁਰੂਆਤ ਮੈਟਰੋ ਕਿਰਾਇਆ ਵਧਾਉਣ ਖਿਲਾਫ ਵਿਰੋਧ ਨੂੰ ਲੈ ਕੇ ਹੋਈ ਸੀ, ਜਿਸ ਨੇ ਆਰਥਿਕ ਅਤੇ ਸਮਾਜਿਕ ਅਸਮਾਨਤਾ ਖਿਲਾਫ ਵੱਡੇ ਪੱਧਰ 'ਤੇ ਵਿਰੋਧ ਕੀਤਾ। ਚਿਲੀ 'ਚ ਬੀਤੇ ਕਈ ਮਹੀਨਿਆਂ ਤੋਂ ਜਾਰੀ ਪ੍ਰਦਰਸ਼ਨਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 29 ਹੋ ਗਈ, ਉੱਥੇ ਹੀ ਤਕਰੀਬਨ 3700 ਲੋਕ ਜ਼ਖਮੀ ਹੋਏ ਹਨ।


Related News