ਹਿੰਸਕ ਪ੍ਰਦਰਸ਼ਨਾਂ ਵਿਚਾਲੇ ਚਿਲੀ ਦੇ ਕਈ ਸੂਬਿਆਂ 'ਚ ਐਮਰਜੰਸੀ ਐਲਾਨ

Saturday, Oct 19, 2019 - 01:51 PM (IST)

ਹਿੰਸਕ ਪ੍ਰਦਰਸ਼ਨਾਂ ਵਿਚਾਲੇ ਚਿਲੀ ਦੇ ਕਈ ਸੂਬਿਆਂ 'ਚ ਐਮਰਜੰਸੀ ਐਲਾਨ

ਸੈਂਟਿਆਗੋ— ਚਿਲੀ ਦੇ ਰਾਸ਼ਟਰਪਤੀ ਸੈਬੇਸਟੀਅਨ ਪਿਨੇਰਾ ਨੇ ਜਨਤਕ ਆਵਾਜਾਈ ਦੇ ਕਿਰਾਏ 'ਚ ਹੋਏ ਵਾਧੇ ਦੇ ਖਿਲਾਫ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਰਾਜਧਾਨੀ ਸੈਂਟੀਆਗੋ ਤੇ ਦੇਸ਼ ਦੇ ਕਈ ਹੋਰ ਹਿੱਸਿਆਂ 'ਚ ਐਮਰਜੰਸੀ ਐਲਾਨ ਕਰ ਦਿੱਤੀ ਹੈ।

ਸ਼੍ਰੀ ਪਿਨੇਰਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ 'ਚ ਝੜਪਾਂ, ਸਬਵੇਅ ਤੇ ਜਾਇਦਾਦਾਂ ਦੇ ਨਾਲ-ਨਾਲ ਨਾਗਰਿਕਾਂ ਦੀ ਸੁਰੱਖਿਆ 'ਤੇ ਹਮਲੇ ਦੀਆਂ ਘਟਨਾਵਾਂ ਹੋਈਆਂ ਹਨ। ਉਨ੍ਹਾਂ ਲੋਕਾਂ ਨੇ ਅੰਦੋਲਨ ਨੂੰ ਰੋਕਿਆ ਤੇ ਜਨਤਕ ਕਾਨੂੰਨ ਦਾ ਲਗਾਤਾਰ ਉਲੰਘਣ ਕੀਤਾ ਹੈ। ਸੰਵਿਧਾਨ ਵਲੋਂ ਮਿਲੀਆਂ ਸ਼ਕਤੀਆਂ ਦੇ ਮੁਤਾਬਕ ਕਾਨੂੰਨ-ਵਿਵਸਥਾ ਨੂੰ ਬਣਾਏ ਰੱਖਣਾ ਮੇਰੀ ਜ਼ਿੰਮੇਦਾਰੀ ਹੈ। ਮੈਂ ਸੈਂਟੀਆਗੋ ਤੇ ਚਾਕਬੁਕੋਂ ਸੂਬਿਆਂ ਦੇ ਨਾਲ-ਨਾਲ ਪੁਏਂਟੇ ਅਰਲੇ ਤੇ ਬੇਨਾਰਡਰ 'ਚ ਐਮਰਜੰਸੀ ਐਲਾਨ ਕੀਤੀ ਹੈ। ਚਿਲੀ ਦੇ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਆਵਾਜਾਈ ਕਿਰਾਏ 'ਤੇ ਗੱਲਬਾਤ ਕਰਨ ਲਈ ਇਕ ਕਾਰਜਕਾਰੀ ਸਮੂਹ ਦਾ ਗਠਨ ਕਰਾਂਗਾ।

ਜ਼ਿਕਰਯੋਗ ਹੈ ਕਿ ਚਿਲੀ 'ਚ ਜਨਤਕ ਆਵਾਜਾਈ ਦੇ ਕਿਰਾਏ 'ਚ ਵਾਧੇ ਦੇ ਖਿਲਾਫ ਪਿਛਲੇ ਹਫਤੇ ਤੋਂ ਲੋਕ ਪ੍ਰਦਰਸ਼ਨ ਕਰ ਰਹੇ ਹਨ। ਸ਼ੁੱਕਰਵਾਰ ਨੂੰ ਪ੍ਰਦਰਸ਼ਨ ਹਿੰਸਕ ਹੋ ਗਿਆ ਤੇ ਪ੍ਰਦਰਸ਼ਨਕਾਰੀਆਂ ਨੇ ਸਬਵੇਅ ਸਟੇਸ਼ਨਾਂ ਦੇ ਨਾਲ ਆਵਾਜਾਈ ਦਫਤਰਾਂ 'ਚ ਅੱਗ ਲਗਾ ਦਿੱਤੀ। ਇਸ ਘਟਨਾ ਤੋਂ ਬਾਅਦ ਸੈਂਟੀਆਗੋ ਸਬਵੇਅ ਨੂੰ ਹਫਤੇ ਦੇ ਆਖਰੀ ਦਿਨ ਬੰਦ ਰੱਖਣ ਦਾ ਐਲਾਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦੀਆਂ ਲਾਅ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨਾਲ ਝੜਪਾਂ ਵੀ ਹੋਈਆਂ।


author

Baljit Singh

Content Editor

Related News