ਨਰਸ ਦੀ ਪਿਆਰੀ ਪਹਿਲ, ਕੋਰੋਨਾ ਮਰੀਜ਼ਾਂ ਲਈ ਵਜਾਈ ਵਾਇਲਨ

Thursday, Jul 09, 2020 - 06:32 PM (IST)

ਸੈਂਟਿਯਾਗੋ (ਬਿਊਰੋ): ਵਰਤਮਾਨ ਸਮੇਂ ਵਿਚ ਪੂਰੀ ਦੁਨੀਆ ਕੋਰੋਨਾਵਾਇਰਸ ਮਹਾਮਾਰੀ ਦੀ ਦਹਿਸ਼ਤ ਵਿਚ ਜੀਅ ਰਹੀ ਹੈ। ਇਸ ਵਾਇਰਸ ਦਾ ਪ੍ਰਭਾਵ ਸਿਹਤ ਤੋਂ ਲੈ ਕੇ ਅਰਥਵਿਵਸਥਾ ਤੱਕ ਪਿਆ ਹੈ। ਇਸ ਵਾਇਰਸ ਦੀ ਚਪੇਟ ਵਿਚ ਆਏ ਮਰੀਜ਼ ਅਤੇ ਉਸ ਦੇ ਨੇੜਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਹਤ ਸੇਵਾਵਾਂ ਅਤੇ ਕੁਝ ਹੋਰ ਸੇਵਾਵਾਂ ਨਾਲ ਜੁੜੇ ਲੋਕ ਆਪਣੀ ਜਾਨ ਖਤਰੇ ਵਿਚ ਪਾ ਕੇ ਇਸ ਮਹਾਮਾਰੀ ਵਿਰੁੱਧ ਜੰਗ ਲੜ ਰਹੇ ਹਨ।

 

ਨਿਰਾਸ਼ਾ ਦੇ ਇਸ ਮਹੌਲ ਵਿਚ ਕਦੇ-ਕਦੇ ਰਾਹਤ ਭਰਪੂਰ ਅਤੇ ਚੰਗੀਆਂ ਖਬਰਾਂ ਵੀ ਸੁਣਨ ਨੂੰ ਮਿਲਦੀਆਂ ਹਨ। ਅਜਿਹੀ ਹੀ ਇਕ ਖਬਰ ਚਿਲੀ ਦੀ ਰਾਜਧਾਨੀ ਸੈਂਟਿਯਾਗੋ ਤੋਂ ਕੋਰੋਨਾ ਵਾਰੀਅਰਜ਼ ਦੀ ਸਾਹਮਣੇ ਆਈ ਹੈ। ਸ਼ਹਿਰ ਦੇ ਐੱਲ ਪਿਨੋ ਹਸਪਤਾਲ ਦੀ ਨਰਸ ਡਾਮਾਰਿਸ ਸਿਲਵਾ ਕੁਝ ਅਨੋਖੇ ਅਤੇ ਖਾਸ ਅੰਦਾਜ਼ ਵਿਚ ਮਰੀਜ਼ਾਂ ਦੇ ਚਿਹਰੇ 'ਤੇ ਮੁਸਕਾਨ ਲਿਆ ਰਹੀ ਹੈ। ਕੋਰੋਨਾ ਮਰੀਜ਼ਾਂ ਦੀ ਦੇਖਭਾਲ ਵਿਚੋਂ ਸਮਾਂ ਕੱਢ ਕੇ ਉਹ ਆਪਣਾ ਵਾਇਲਨ ਹੱਥ ਵਿਚ ਲੈ ਕੇ ਹਸਪਤਾਲ ਦੇ ਕੋਰੀਡੋਰ ਵਿਚੋਂ ਨਿਕਲਦੀ ਹੈ। ਇਸ ਦੌਰਾਨ ਉਹ ਬਹੁਤ ਖੂਬਸੂਰਤ ਚੋਣਵੇਂ ਗੀਤਾਂ ਦੀਆਂ ਧੁਨਾਂ ਵਜਾਉਂਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਅਗਲੇ 5 ਸਾਲਾਂ 'ਚ ਗਲੋਬਲ ਤਾਪਮਾਨ 'ਚ ਹੋਵੇਗਾ ਵਾਧਾ, WMO ਨੇ ਜ਼ਾਹਰ ਕੀਤੀ ਚਿੰਤਾ

ਉਹ ਹਫਤੇ ਵਿਚ ਇਹ ਕੰਮ ਆਪਣੀ ਸ਼ਿਫਟ ਨੂੰ ਖਤਮ ਕਰਨ ਦੇ ਬਾਅਦ ਕਈ ਘੰਟਿਆਂ ਤੱਕ ਕਰਦੀ ਹੈ। ਨਰਸ ਡਾਮਰਿਸ ਸਿਲਵਾ ਆਪਣੇ ਵਾਇਲਨ 'ਤੇ ਮਸ਼ਹੂਰ ਲੈਟਿਨ ਗੀਤਾਂ ਦੀਆਂ ਧੁਨਾਂ ਵਜਾਉਂਦੀ ਹੈ। ਇਸ ਸੰਬੰਧ ਵਿਚ ਉਸ ਦਾ ਕਹਿਣਾ ਹੈ ਕਿ ਇਹ ਪਿਆਰ ਦੇ ਨਾਲ, ਵਿਸ਼ਵਾਸ ਅਤੇ ਆਸ ਦੀ ਕਿਰਨ ਦਿੰਦਾ ਹੈ। ਇਸ ਲਈ ਮੈਂ ਇਸ ਕੰਮ ਨੂੰ ਦਿਲੋਂ ਕਰਦੀ ਹਾਂ। ਜਦੋਂ ਮੈਂ ਮਰੀਜ਼ ਦੇ ਸਾਹਮਣੇ ਦੀ ਲੰਘਦੀ ਹਾਂ ਤਾਂ ਉਹ ਮੁਸਕੁਰਾਉਂਦੇ ਹਨ ਅਤੇ ਉਹਨਾਂ ਦੇ ਚਿਹਰੇ 'ਤੇ ਚਮਕ ਆ ਜਾਂਦੀ ਹੈ। ਸਿਲਵਾ ਆਈ.ਸੀ.ਯੂ. ਵਿਚ ਮਰੀਜ਼ਾਂ ਦੇ ਲਈ ਵਾਇਲਨ ਵਜਾਉਂਦੀ ਹੈ। ਨਰਸ ਸਿਲਵਾ ਦੀ ਇਹ ਛੋਟੀ ਜਿਹੀ ਪਰ ਪਿਆਰੀ ਪਹਿਲ ਦੁਨੀਆ ਭਰ ਵਿਚ ਲੋਕਾਂ ਨੂੰ ਕਾਫੀ ਪਸੰਦ ਆਈ ਹੈ।


Vandana

Content Editor

Related News