ਬਿਨਾਂ ਕੋਵਿਡ-19 ਲੱਛਣਾਂ ਵਾਲੇ ਬੱਚੇ ਵੀ ਹਫਤਿਆਂ ਤੱਕ ਫੈਲਾ ਸਕਦੇ ਨੇ ਵਾਇਰਸ

Sunday, Aug 30, 2020 - 01:05 AM (IST)

ਬਿਨਾਂ ਕੋਵਿਡ-19 ਲੱਛਣਾਂ ਵਾਲੇ ਬੱਚੇ ਵੀ ਹਫਤਿਆਂ ਤੱਕ ਫੈਲਾ ਸਕਦੇ ਨੇ ਵਾਇਰਸ

ਵਾਸ਼ਿੰਗਟਨ: ਮਹਾਮਾਰੀ ਦੇ ਪ੍ਰਸਾਰ ਵਿਚ ਬੱਚਿਆਂ ਦੀ ਆਬਾਦੀ ਦੇ ਮਹੱਤਵ 'ਤੇ ਰੌਸ਼ਣੀ ਪਾਉਣ ਵਾਲੇ ਇਕ ਨਵੇਂ ਅਧਿਐਨ ਦੇ ਮੁਤਾਬਕ ਕੋਵਿਡ-19 ਬੀਮਾਰੀ ਨਾਲ ਗ੍ਰਸਤ ਬੱਚੇ, ਵਾਇਰਸ ਦੇ ਲੱਛਣਾਂ ਦੇ ਨਜ਼ਰ ਨਹੀਂ ਆਉਣ ਜਾਂ ਉਨ੍ਹਾਂ ਤੋਂ ਉਭਰ ਜਾਣ ਦੇ ਹਫਤਿਆਂ ਬਾਅਦ ਤੱਕ ਇਸ ਨੂੰ ਫੈਲਾ ਸਕਦੇ ਹਨ। 

ਜੇ.ਏ.ਐੱਮ.ਏ. ਪੀਡਿਆਟ੍ਰਿਕਸ ਨਾਮ ਦੇ ਜਨਰਲ ਵਿਚ ਪ੍ਰਕਾਸ਼ਿਤ ਇਸ ਅਧਿਐਨ ਵਿਚ ਦੱਖਣੀ ਕੋਰੀਆ ਵਿਚ 22 ਹਸਪਤਾਲਾਂ ਵਿਚ ਨਵੇਂ ਕੋਰੋਨਾ ਵਾਇਰਸ ਸਾਰਸ-ਕੋਓਵੀ-2 ਨਾਲ ਇਨਫੈਕਟਿਡ 91 ਬੱਚਿਆਂ 'ਤੇ ਨਜ਼ਰ ਰੱਖੀ ਗਈ ਤੇ ਇਹ ਪਤਾ ਲਗਾਇਆ ਗਿਆ ਕਿ ਉਹ ਉਮੀਦ ਤੋਂ ਵਧੇਰੇ ਸਮੇਂ ਤੱਕ ਵਾਇਰਲ ਗੈਰ-ਲੋੜੀਂਦੀ ਸਮੱਗਰੀ ਆਰ.ਐੱਨ.ਏ. ਦੇ ਵਾਹਕ ਹੁੰਦੇ ਹਨ। ਖੋਜਕਾਰਾਂ ਵਿਚ ਦੱਖਣੀ ਕੋਰੀਆ ਦੇ ਸਿਓਲ ਨੈਸ਼ਨਲ ਯੂਨੀਵਰਸਿਟੀ ਕਾਲਜ ਆਫ ਮੈਡੀਸਿਨ ਦੇ ਮੈਂਬਰ ਵੀ ਸ਼ਾਮਲ ਸਨ। ਉਨ੍ਹਾਂ ਨੇ ਅਧਿਐਨ ਵਿਚ ਕਿਹਾ ਕਿ ਲੱਛਣਾਂ ਨੂੰ ਲੈ ਕੇ ਬੱਚਿਆਂ ਦੇ ਵਧੇਰੇ ਮਾਮਲਿਆਂ ਵਿਚ ਕੋਵਿਡ-19 ਦੀ ਪਛਾਣ ਨਾਕਾਮ ਰਹਿੰਦੀ ਹੈ ਤੇ ਬੱਚਿਆਂ ਵਿਚ ਸਾਰਸ-ਸੀਓਵੀ-2 ਆਰ.ਐੱਨ.ਏ. ਉਮੀਦ ਤੋਂ ਵਧੇਰੇ ਸਮੇਂ ਤੱਕ ਪਾਇਆ ਗਿਆ। ਪ੍ਰਕਾਸ਼ਿਤ ਅਧਿਐਨ ਵਿਚ ਵਿਗਿਆਨੀਆਂ ਨੇ ਕਿਹਾ ਕਿ ਕੋਵਿਡ-19 ਦੇ ਪ੍ਰਸਾਰ ਵਿਚ ਬੱਚੇ ਵਧੇਰੇ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਾਂ।

ਖੋਜਕਾਰਾਂ ਵਿਚ ਅਮਰੀਕਾ ਦੀ ਦ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਪ ਮੈਡੀਸਿਨ ਐਂਡ ਹੈਲਥ ਸਾਈਂਸੇਜ ਦੇ ਰਾਬਰਟ ਐੱਲ. ਡੀਬਿਆਸੀ ਵੀ ਸ਼ਾਮਲ ਹਨ। ਅਧਿਐਨ ਮੁਤਾਬਕ ਤਕਰੀਬਨ 22 ਫੀਸਦੀ ਬੱਚਿਆਂ ਵਿਚ ਕਦੇ ਵੀ ਲੱਛਣ ਵਿਕਸਿਤ ਨਹੀਂ ਹੋਏ, 20 ਫੀਸਦੀ ਬੱਚਿਆਂ ਵਿਚ ਸ਼ੁਰੂਆਤ ਵਿਚ ਲੱਛਣ ਨਹੀਂ ਸਨ ਪਰ ਬਾਅਦ ਵਿਚ ਉਨ੍ਹਾਂ ਵਿਚ ਲੱਛਣ ਨਜ਼ਰ ਆਏ ਤੇ 58 ਫੀਸਦੀ ਦੀ ਸ਼ੁਰੂਆਤੀ ਜਾਂਚ ਵਿਚ ਲੱਛਣ ਨਜ਼ਰ ਆਏ। ਵਿਗਿਆਨੀਆਂ ਨੇ ਕਿਹਾ ਕਿ ਖੋਜ ਦੌਰਾਨ ਜਿਨ੍ਹਾਂ ਹਸਪਤਾਲਾਂ ਵਿਚ ਬੱਚਿਆਂ ਨੂੰ ਰੱਖਿਆ ਗਿਆ ਸੀ ਉਥੇ ਔਸਤਨ ਹਰ ਤਿੰਨ ਦਿਨ ਵਿਚ ਬੱਚਿਆਂ ਦੀ ਜਾਂਚ ਕੀਤੀ ਗਈ ਜਿਸ ਨਾਲ ਇਹ ਤਸਵੀਰ ਸਾਫ ਹੋਈ ਕਿ ਕਿੰਨੇ ਸਮੇਂ ਤੱਕ ਉਨ੍ਹਾਂ ਤੋਂ ਵਾਇਰਸ ਪ੍ਰਸਾਰ ਹੁੰਦਾ ਹੈ। ਨਤੀਜਿਆਂ ਵਿਚ ਖੁਲਾਸਾ ਹੋਇਆ ਕਿ ਲੱਛਣਾਂ ਦੀ ਮਿਆਦ ਵੱਖ-ਵੱਖ ਬੱਚਿਆਂ ਵਿਚ ਵੱਖ-ਵੱਖ ਹੈ ਜੋ ਤਿੰਨ ਦਿਨ ਤੋਂ ਲੈ ਕੇ ਤਕਰੀਬਨ 3 ਹਫਤਿਆਂ ਤੱਕ ਸੀ। 

ਇਸ ਅਧਿਐਨ ਦੇ ਲੇਖਕਾਂ ਵਿਚ ਬੱਚੇ ਕਿੰਨੇ ਵੇਲੇ ਤੱਕ ਵਾਇਰਸ ਦਾ ਪ੍ਰਸਾਰ ਕਰ ਸਕਦੇ ਹਨ ਤੇ ਕਦੋਂ ਤੱਕ ਇਨਫੈਕਸ਼ਨ ਹੋ ਸਕਦੇ ਹਨ ਇਸ ਵਿਚ ਵੀ ਕਾਫੀ ਭੇਦ-ਭਾਵ ਹੈ। ਉਨ੍ਹਾਂ ਨੇ ਕਿਹਾ ਬੱਚਿਆਂ ਦੇ ਸਮੂਚੇ ਸਮੂਹ ਵਿਚ ਔਸਤਨ ਢਾਈ ਹਫਤਿਆਂ ਤੱਕ ਵਿਸ਼ਾਣੂ ਪਾਇਆ ਜਾ ਸਕਦਾ ਹੈ ਪਰ ਬੱਚਿਆਂ ਦੇ ਸਮੂਹ ਦਾ ਇਕ ਮਹੱਤਵਪੂਰਨ ਹਿੱਸਾ ਬਿਨਾਂ ਲੱਛਣ ਵਾਲੇ ਮਰੀਜ਼ਾਂ ਵਿਚੋਂ ਹਰ ਪੰਜਵਾਂ ਮਰੀਜ਼ ਤੇ ਲੱਛਣ ਪੈਦਾ ਕਰਨ ਵਾਲੇ ਤਕਰੀਬਨ ਅੱਧੇ ਮਰੀਜ਼ ਤਿੰਨ ਹਫਤੇ ਦੀ ਮਿਆਦ ਤੱਕ ਵੀ ਵਾਇਰਸ ਦੇ ਵਾਹਕ ਬਣੇ ਹੋਏ ਸਨ।


author

Baljit Singh

Content Editor

Related News