ਰੋਲਰਕੋਸਟਰ 'ਚ 3 ਘੰਟੇ ਤੱਕ ਉਲਟੇ ਲਟਕੇ ਰਹੇ ਬੱਚੇ, ਰੋਂਗਟੇ ਖੜ੍ਹੇ ਕਰ ਦੇਵੇਗਾ ਵੀਡੀਓ

Wednesday, Jul 05, 2023 - 02:21 PM (IST)

ਰੋਲਰਕੋਸਟਰ 'ਚ 3 ਘੰਟੇ ਤੱਕ ਉਲਟੇ ਲਟਕੇ ਰਹੇ ਬੱਚੇ, ਰੋਂਗਟੇ ਖੜ੍ਹੇ ਕਰ ਦੇਵੇਗਾ ਵੀਡੀਓ

ਇੰਟਰਨੈਸ਼ਨਲ ਡੈਸਕ- ਅਮਰੀਕਾ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਰੋਲਰਕੋਸਟਰ ਵਿੱਚ ਫਸੇ ਬੱਚਿਆਂ ਦੀ ਜਾਨ ਬਚਾਈ ਗਈ। ਰਾਈਡ ਦੇ ਵਿਚਕਾਰ ਰੋਲਰਕੋਸਟਰ ਖਰਾਬ ਹੋ ਗਿਆ,ਜਿਸ ਮਗਰੋਂ ਬੱਚਿਆਂ ਦਾ ਇੱਕ ਸਮੂਹ ਘੰਟਿਆਂ ਤੱਕ ਉਲਟਾ ਲਟਕਦਾ ਰਿਹਾ। ਜਦੋਂ ਇਸ ਘਟਨਾ ਦੀ ਖੌਫਨਾਕ ਫੁਟੇਜ ਸਾਹਮਣੇ ਆਈ ਤਾਂ ਲੋਕਾਂ ਦੇ ਹੋਸ਼ ਉੱਡ ਗਏ। ਅਮਰੀਕਾ ਦੇ ਵਿਸਕਾਨਸਿਨ ਦੇ ਕ੍ਰੈਂਡਨ ਵਿੱਚ ਫੋਰੈਸਟ ਕਾਉਂਟੀ ਫੈਸਟੀਵਲ ਵਿੱਚ ਫਾਇਰਬਾਲ ਕੋਸਟਰ ਐਤਵਾਰ ਨੂੰ ਅਚਾਨਕ ਚੱਲਦੇ-ਚੱਲਦੇ ਰੁੱਕ ਗਿਆ।

ਤਿੰਨ ਘੰਟੇ ਹਵਾ ਵਿੱਚ ਉਲਟੇ ਲਟਕਦੇ ਰਹੇ ਬੱਚੇ

PunjabKesari

ਸੀਬੀਐਸ ਐਫੀਲੀਏਟ ਡਬਲਯੂਐਸਏਡਬਲਯੂ ਦੀ ਰਿਪੋਰਟ ਅਨੁਸਾਰ ਉਸ ਸਮੇਂ ਰੋਲਰਕੋਸਟਰ ਵਿੱਚ ਅੱਠ ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਸੱਤ ਬੱਚੇ ਸਨ। ਉਹ ਲਗਭਗ ਤਿੰਨ ਘੰਟੇ ਤੱਕ ਹਵਾ ਵਿੱਚ ਫਸੇ ਰਹੇ ਕਿਉਂਕਿ ਐਮਰਜੈਂਸੀ ਕਰਮਚਾਰੀਆਂ ਨੂੰ ਉਨ੍ਹਾਂ ਨੂੰ ਹੇਠਾਂ ਉਤਾਰਨ ਵਿੱਚ ਲੰਬਾ ਸਮਾਂ ਲੱਗਿਆ। ਐਂਟੀਗੋ ਫਾਇਰ ਡਿਪਾਰਟਮੈਂਟ ਨੂੰ "ਟਿੱਪ-ਓਵਰ ਕਾਰਨੀਵਲ ਰਾਈਡ" ਦੀਆਂ ਰਿਪੋਰਟਾਂ ਤੋਂ ਬਾਅਦ ਦੁਪਹਿਰ 2 ਵਜੇ ਦੇ ਕਰੀਬ ਘਟਨਾ ਸਥਾਨ 'ਤੇ ਬੁਲਾਇਆ ਗਿਆ ਸੀ।

ਇੰਝ ਬਚਾਏ ਗਏ ਲੋਕ

PunjabKesari

ਫਾਇਰਫਾਈਟਰ ਈਐਮਟੀ ਏਰਿਕਾ ਕੋਸਟੀਚਕਾ ਨੇ ਇੱਕ ਸਥਾਨਕ ਟੀਵੀ ਸਟੇਸ਼ਨ ਨੂੰ ਦੱਸਿਆ ਕਿ "ਬਚਾਅ ਕਾਰਜ ਅਜਿਹਾ ਨਹੀਂ ਹੈ ਜੋ ਤੁਰੰਤ ਕੀਤਾ ਜਾ ਸਕੇ।" ਘੱਟੋ-ਘੱਟ ਆਸ ਪਾਸ ਦੀਆਂ ਤਿੰਨ ਕਾਉਂਟੀਆਂ ਤੋਂ ਐਮਰਜੈਂਸੀ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਸਵਾਰਾਂ ਦੀ ਮਦਦ ਲਈ ਬੁਲਾਇਆ ਗਿਆ ਸੀ ਅਤੇ ਯਾਤਰੀਆਂ ਨੂੰ ਆਖਰਕਾਰ ਸੁਰੱਖਿਅਤ ਢੰਗ ਨਾਲ ਬਚਾ ਲਿਆ ਗਿਆ।

 

ਰੋਲਰ ਕੋਸਟਰ 'ਚ ਅਚਾਨਕ ਆਈ ਖਰਾਬੀ

ਫਾਇਰਫਾਈਟਰ ਕੋਸਟੀਚਕਾ ਨੇ ਕਿਹਾ ਕਿ "ਉਨ੍ਹਾਂ ਬੱਚਿਆਂ ਨੇ ਬਹੁਤ ਹਿੰਮਤ ਦਿਖਾਈ। ਉਹ ਲੰਬੇ ਸਮੇਂ ਤੋਂ ਉਲਟੇ ਲਟਕ ਰਹੇ ਸਨ।" ਅਧਿਕਾਰੀਆਂ ਨੇ ਦੱਸਿਆ ਕਿ ਰਾਈਡ 'ਚ ਮਕੈਨੀਕਲ ਖਰਾਬੀ ਸੀ ਪਰ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਇਸ ਦਾ ਕਾਰਨ ਕੀ ਹੋ ਸਕਦਾ ਹੈ। ਕ੍ਰੈਂਡਨ ਫਾਇਰ ਡਿਪਾਰਟਮੈਂਟ ਦੇ ਕੈਪਟਨ ਬਰੇਨਨ ਕੁੱਕ ਨੇ WJFW-TV ਨੂੰ ਦੱਸਿਆ ਕਿ "ਸਾਨੂੰ ਸਿਰਫ਼ ਇਹੀ ਪਤਾ ਹੈ ਕਿ ਇਹ ਇੱਕ ਮਕੈਨੀਕਲ ਗਲਤੀ ਸੀ। ਉਸਨੇ ਕਿਹਾ ਕਿ "ਵਿਸਕਾਨਸਿਨ ਰਾਜ ਦੁਆਰਾ ਇੱਥੇ ਸਾਈਟ ਰਾਈਡ ਦਾ ਹਾਲ ਹੀ ਵਿੱਚ ਨਿਰੀਖਣ ਕੀਤਾ ਗਿਆ ਅਤੇ ਇਸ ਸਮੇਂ ਸਾਡੇ ਕੋਲ ਕੋਈ ਹੋਰ ਜਾਣਕਾਰੀ ਨਹੀਂ ਹੈ।" ਕੈਟੀ ਡੀ ਕਲਾਰਕ ਨਾਂ ਦੀ ਔਰਤ, ਜਿਸ ਦੀਆਂ ਦੋ ਧੀਆਂ ਰਾਈਡ ਵਿੱਚ ਫਸ ਗਈਆਂ ਸਨ ਅਤੇ ਚੀਕ ਰਹੀਆਂ ਸਨ, ਨੇ ਕਿਹਾ ਕਿ ਜਦੋਂ ਉਸਨੇ ਧੀਆਂ ਨੂੰ ਉਲਟਾ ਲਟਕਦੇ ਦੇਖਿਆ ਤਾਂ ਉਹ ਘਬਰਾ ਗਈ। 

ਪੜ੍ਹੋ ਇਹ ਅਹਿਮ ਖ਼ਬਰ-UAE 'ਚ ਰਹਿਣ ਵਾਲੇ ਭਾਰਤੀ ਦੀ ਚਮਕੀ ਕਿਸਮਤ, ਜਿੱਤੇ 33 ਕਰੋੜ ਰੁਪਏ

ਘਟਨਾ ਦੀ ਵੀਡੀਓ ਫੁਟੇਜ ਫੇਸਬੁੱਕ ਯੂਜ਼ਰ ਸਕਾਟ ਬ੍ਰਾਸ ਦੁਆਰਾ ਕੈਪਚਰ ਕੀਤੀ ਗਈ ਸੀ, ਜਿਸ ਨੇ ਦੱਸਿਆ ਕਿ ਰਾਈਡ 'ਤੇ ਇੱਕ ਕੁੜੀ ਨੇ ਬਹਾਦਰੀ ਨਾਲ ਬਚਾਅ ਕਰਨ ਵਾਲਿਆਂ ਨੂੰ ਇੱਕ ਬਜ਼ੁਰਗ ਆਦਮੀ ਦੀ ਮਦਦ ਕਰਨ ਲਈ ਕਿਹਾ। ਉਨ੍ਹਾਂ ਲਿਖਿਆ- "ਅੰਤ ਵਿੱਚ ਉਸ ਛੋਟੀ ਬੱਚੀ ਨੂੰ ਵਧਾਈ, ਜਿਸ ਨੇ ਫਾਇਰਮੈਨ ਨੂੰ ਕਿਹਾ ਕਿ ਪਹਿਲਾਂ ਬਜ਼ੁਰਗ ਆਦਮੀ ਨੂੰ ਬਚਾਓ ਕਿਉਂਕਿ ਉਹ ਜ਼ਿਆਦਾ ਮੁਸੀਬਤ ਵਿੱਚ ਹੈ।" ਉਹ ਛੋਟੀ ਬੱਚੀ ਯਕੀਨੀ ਤੌਰ 'ਤੇ ਬਹਾਦਰੀ ਲਈ ਮੈਡਲ ਦੀ ਹੱਕਦਾਰ ਹੈ। ਖੁਸ਼ੀ ਹੈ ਕਿ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਸਾਰੇ ਸੁਰੱਖਿਅਤ ਆਪਣੇ ਪਰਿਵਾਰਾਂ ਤੱਕ ਪਹੁੰਚ ਗਏ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News