ਕੈਂਸਰ ਪੀੜਤ ਬੱਚੇ ਦਾ ਡਾਕਟਰ ਨੇ ਪੂਰਾ ਕੀਤਾ 'ਸੁਫ਼ਨਾ', ਭਾਵੁਕ ਕਰ ਦੇਵੇਗੀ ਵੀਡੀਓ

Sunday, Nov 15, 2020 - 06:01 PM (IST)

ਕੈਂਸਰ ਪੀੜਤ ਬੱਚੇ ਦਾ ਡਾਕਟਰ ਨੇ ਪੂਰਾ ਕੀਤਾ 'ਸੁਫ਼ਨਾ', ਭਾਵੁਕ ਕਰ ਦੇਵੇਗੀ ਵੀਡੀਓ

ਇੰਟਰਨੈਸ਼ਨਲ ਡੈਸਕ (ਬਿਊਰੋ): ਸੋਸ਼ਲ ਮੀਡੀਆ 'ਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ। ਵੀਡੀਓ ਵਿਚ ਇਕ ਛੋਟਾ ਬੱਚਾ ਆਪਣੇ ਪਸੰਦੀਦਾ ਕਿਰਦਾਰ ਬੈਟਮੈਨ ਨੂੰ ਮਿਲ ਰਿਹਾ ਹੈ। ਉਸ ਬੱਚੇ ਨੂੰ ਲੱਗਦਾ ਹੈ ਕਿ ਉਸ ਨੂੰ ਮਿਲਣ ਲਈ ਅਸਲ ਵਿਚ ਬੈਟਮੈਨ ਆ ਗਿਆ ਹੈ ਜਦਕਿ ਅਸਲ ਵਿਚ ਡਾਕਟਰ ਖੁਦ ਬੈਟਮੈਨ ਬਣ ਕੇ ਉਸ ਦੀ ਇੱਛਾ ਪੂਰੀ ਕਰਦਾ ਹੈ। 

PunjabKesari

ਇਹ ਵੀਡੀਓ 'ਦੀ ਫੀਲ ਗੁਡ ਪੇਜ' ਦੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵਿਚ ਕੈਪਸ਼ਨ ਲਿਖੀ ਗਈ ਹੈ,'ਇਕ ਡਾਕਟਰ ਇਕ ਕੈਂਸਰ ਪੀੜਤ ਬੱਚੇ ਨੂੰ ਪੁੱਛਦਾ ਹੈ ਕਿ ਉਸ ਦਾ ਸੁਫ਼ਨਾ ਕੀ ਹੈ। ਬੱਚਾ ਕਹਿੰਦਾ ਹੈ ਕਿ ਉਹ ਬੈਟਮੈਨ ਨਾਲ ਮਿਲਣਾ ਚਾਹੁੰਦਾ ਹੈ।ਅਗਲੇ ਦਿਨ ਡਾਕਟਰ ਖੁਦ ਸੁਪਰਹੀਰੋ ਦੇ ਕੱਪੜੇ ਪਹਿਨ ਕੇ ਉਸ ਨੂੰ ਮਿਲਦਾ ਹੈ।'

PunjabKesari

ਵੀਡੀਓ ਵਿਚ ਸਾਫ ਦਿਸ ਰਿਹਾ ਹੈ ਕਿ ਡਾਕਟਰ ਸੁਪਰਹੀਰੋ ਦੇ ਕੱਪੜੇ ਪਹਿਨ ਕੇ ਆਉਂਦਾ ਹੈ ਅਤੇ ਸਿੱਧਾ ਬੱਚੇ ਨੂੰ ਆ ਕੇ ਮਿਲਦਾ ਹੈ। ਇਸ ਦੇ ਬਾਅਦ ਉਹ ਬੱਚੇ ਦੇ ਸਾਹਮਣੇ ਆ ਕੇ ਬੈਠ ਜਾਂਦਾ ਹੈ। ਬੱਚਾ ਅਚਾਨਕ ਨਾਲ ਬੈਟਮੈਨ ਨੂੰ ਦੇਖ ਕੇ ਖੁਸ਼ ਹੋ ਜਾਂਦਾ ਹੈ। ਇਸ ਦੌਰਾਨ ਬੱਚਾ ਉਸ ਬੈਟਮੈਨ ਦੀ ਛਾਤੀ ਨਾਲ ਚਿਪਕ ਜਾਂਦਾ ਹੈ। ਡਾਕਟਰ ਵੀ ਬੱਚੇ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਹੈ। ਇਸ ਵੀਡੀਓ ਨੂੰ ਜੋ ਵੀ ਦੇਖਦਾ ਹੈ ਉਹ ਭਾਵੁਕ ਹੋ ਜਾਂਦਾ ਹੈ।ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਸ਼ੇਅਰ ਕਰ ਰਹੇ ਹਨ।

 


author

Vandana

Content Editor

Related News