ਕੋਰੋਨਾ 'ਤੇ ਕੰਮ ਕਰ ਰਹੀ ਚੀਫ ਸਾਇੰਟਿਸਟ ਨੇ ਦਿੱਤੀ ਚਿਤਾਵਨੀ, ਸ਼ਾਇਦ ਕਦੇ ਨਾ ਮਿਲੇ ਵੈਕਸੀਨ
Saturday, Apr 11, 2020 - 08:02 PM (IST)
ਕੈਨਬਰਾ — ਪਿਛਲੇ 40 ਸਾਲ ਤੋਂ ਐੱਚ.ਆਈ.ਵੀ ਨਾਲ ਹਰ ਸਾਲ ਔਸਤਨ 8 ਲੱਖ ਲੋਕ ਮਰ ਰਹੇ ਹਨ। ਹੁਣ ਤਕ ਐੱਚ.ਆਈ.ਵੀ. ਦੀ ਕੋਈ ਵੈਕਸੀਨ ਨਹੀਂ ਮਿਲ ਸਕੀ ਹੈ। ਇਸ ਗੱਲ ਦਾ ਜ਼ਿਕਰ ਕਰਦੇ ਹੋਏ ਕੋਰੋਨਾ ਵਾਇਰਸ ਦੀ ਵੈਕਸੀਨ ਤਲਾਸ਼ ਕਰ ਰਹੀ ਟੀਮ ਦੀ ਅਗਵਾਈ ਕਰ ਰਹੀ ਪ੍ਰਮੁੱਖ ਸਾਇੰਟਿਸਟ ਜੇਨ ਹਾਲਟਨ ਨੇ ਕਿਹਾ ਕਿ ਸ਼ਾਇਦ ਕੋਰੋਨਾ ਦੀ ਵੈਕਸੀਨ ਕਦੇ ਵੀ ਨਾ ਮਿਲ ਸਕੇ। ਉਨ੍ਹਾਂ ਕਿਹਾ, 'ਵਿਗਿਆਨ 'ਚ ਕੁਝ ਵੀ ਤੈਅ ਨਹੀਂ ਹੈ।'
ਪੜ੍ਹੋ ਇਹ ਖਾਸ ਖਬਰ : ਪੰਜਾਬੀ ਨੌਜਵਾਨ ਦਾ ਕੈਨੇਡਾ ’ਚ ਗੋਲੀਆਂ ਮਾਰ ਕੇ ਕਤਲ
ਜੇਨ ਹਾਲਟਨ ਕੋਰੋਨਾ ਵੈਕਸੀਨ ਦੀ ਖੋਜ ਲਈ ਕੰਮ ਕਰ ਰਹੀ ਅੰਤਰਰਾਸ਼ਟਰੀ ਟੀਮ ਦੀ ਅਗਵਾਈ ਕਰ ਰਹੀ ਹਨ। ਇਸ ਟੀਮ ਨੂੰ ਬਿਲ ਗੇਟਸ ਵੱਲੋਂ ਫੰਡ ਮਿਲਿਆ ਹੈ। ਜੇਨ ਆਸਟਰੇਲੀਆ ਦੀ ਸਭ ਤੋਂ ਅਨੁਭਵੀ ਮਹਾਮਾਰੀ ਐਕਸਪਰਟ ਦੇ ਤੌਰ 'ਤੇ ਵੀ ਜਾਣੀ ਜਾਂਦੀ ਹਨ। ਉਹ ਵਿਸ਼ਵ ਸਿਹਤ ਸੰਗਠਨ ਦੇ ਐਗਜ਼ਿਕਿਊਟਿਵ ਬੋਰਡ 'ਚ ਵੀ ਰਹਿ ਚੁੱਕੀ ਹਨ ਅਤੇ ਵਰਲਡ ਹੈਲਥ ਅਸੈਂਬਲੀ ਦੀ ਪ੍ਰੈਜ਼ੀਡੈਂਟ ਦੇ ਅਹੁਦੇ 'ਤੇ ਵੀ ਕੰਮ ਕਰ ਚੁੱਕੀ ਹਨ।
ਜੇਨ ਹਾਲਟਨ ਨੇ ਇਹ ਚਿਤਾਵਨੀ ਇਸ ਲਈ ਦਿੱਤੀ ਹੈ ਤਾਂਕਿ ਕੋਰੋਨਾ ਖਿਲਾਫ ਕਈ ਦੇਸ਼ ਸਿਰਫ ਵੈਕਸੀਨ ਦੀ ਉਮੀਦ 'ਚ ਨਾ ਬੈਠੇ ਰਹਿਣ ਸਗੋਂ ਕੋਰੋਨਾ ਨੂੰ ਹਰਾਉਣ ਲਈ ਪਲਾਨ ਬੀ 'ਤੇ ਵੀ ਕੰਮ ਕੀਤਾ ਜਾਵੇ। ਦੁਨੀਆ ਭਰ 'ਚ ਕੋਰੋਨਾ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ। 17 ਲੱਖ ਤੋਂ ਜ਼ਿਆਦਾ ਲੋਕ ਪੀੜਤ ਹੋ ਚੁੱਕੇ ਹਨ। ਇਕ ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਾਲਾਂਕਿ ਕਈ ਦੇਸ਼ਾਂ 'ਚ ਕੋਰੋਨਾ ਵੈਕਸੀਨ ਤਲਾਸ਼ ਕਰਨ ਲਈ ਟ੍ਰਾਇਲ ਚਲਾਏ ਜਾ ਰਹੇ ਹਨ।
ਦਿ ਆਸਟਰੇਲੀਅਨ ਅਖਬਾਰ ਨਾਲ ਗੱਲਬਾਤ 'ਚ ਸਾਇੰਟਿਸਟ ਜੇਨ ਹਾਲਟਨ ਕਹਿੰਦੀ ਹਨ ਕਿ ਸਿਹਤ ਅਧਿਕਾਰੀਆਂ ਨੂੰ ਪਲਾਨ ਬੀ 'ਤੇ ਤੇਜੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਕਿਉਂਕਿ ਹੋ ਸਕਦਾ ਹੈ ਅਸੀਂ ਕੋਰੋਨਾ ਦੀ ਵੈਕਸੀਨ ਨਾ ਤਲਾਸ਼ ਕਰ ਸਕੀਏ। ਹਾਲਾਂਕਿ ਦੁਨੀਆ ਦੇ ਕਈ ਹੈਲਥ ਐਕਸਪਰਟ ਉਮੀਦ ਜਤਾ ਰਹੇ ਹਾਂ ਕਿ 2021 ਤਕ ਕੋਰੋਨਾ ਵੈਕਸੀਨ ਤਿਆਰ ਕਰਨ 'ਚ ਦੁਨੀਆ ਨੂੰ ਸਫਲਤਾ ਮਿਲ ਸਕਦੀ ਹੈ। ਪਰ ਜੇਨ ਹਾਲਟਨ ਕਹਿੰਦੀ ਹਨ ਕਿ ਇੰਨੇ ਘੱਟ ਸਮੇਂ 'ਚ ਕੋਰੋਨਾ ਦੀ ਵੈਕਸੀਨ ਤਿਆਰ ਕਰਨਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਇਲਾਵਾ ਹੋਰ ਕੋਰੋਨਾ ਵਾਇਰਸ ਦੀ ਵੈਕਸੀਨ ਵੀ ਹੁਣ ਤਕ ਨਹੀਂ ਬਣੀ ਹੈ।