''ਸ਼ਿਕਾਗੋ ਮੈਗਜ਼ੀਨ'' ''ਚ ਰਾਜਾ ਕ੍ਰਿਸ਼ਨਮੂਰਤੀ 50 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ''ਚ ਸ਼ਾਮਲ

Wednesday, Feb 21, 2024 - 12:43 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਜ ਇਲੀਨੋਇਸ ਦੇ ਸਭ ਤੋਂ ਵੱਡੇ ਸ਼ਹਿਰ ਸ਼ਿਕਾਗੋ ਦੇ ਵੱਕਾਰੀ ਮੈਗਜ਼ੀਨ 'ਸ਼ਿਕਾਗੋ ਮੈਗਜ਼ੀਨ' ਵਿਚ ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੂੰ ਸ਼ਿਕਾਗੋ ਦੇ 50 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਕ੍ਰਿਸ਼ਨਾਮੂਰਤੀ ਨੂੰ ਸੂਚੀ 'ਚ 24ਵਾਂ ਸਥਾਨ ਮਿਲਿਆ ਹੈ ਅਤੇ ਇਸ ਨਾਲ ਉਹ ਸਭ ਤੋਂ ਉੱਚਾ ਰੈਂਕ ਹਾਸਲ ਕਰਨ ਵਾਲੇ ਦੱਖਣੀ ਏਸ਼ੀਆਈ ਮੂਲ ਦੇ ਪਹਿਲੇ ਵਿਅਕਤੀ ਬਣ ਗਏ ਹਨ। ਇਸ ਸੂਚੀ ਵਿੱਚ ਇਲੀਨੋਇਸ ਦੇ ਗਵਰਨਰ ਜੇਬੀ ਪ੍ਰਿਟਜ਼ਕਰ ਦਾ ਨਾਮ ਸਭ ਤੋਂ ਉੱਪਰ ਹੈ ਅਤੇ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜਾਨਸਨ ਦਾ ਨਾਮ ਦੂਜੇ ਸਥਾਨ 'ਤੇ ਹੈ।

ਇਹ ਵੀ ਪੜ੍ਹੋ: ਖਾਲਿਸਤਾਨੀ ਸਿਮਰਨਜੀਤ ਦੇ ਘਰ ਗੋਲੀਬਾਰੀ ਦਾ ਮਾਮਲਾ, ਗ੍ਰਿਫ਼ਤਾਰ ਮੁੰਡਿਆਂ 'ਚੋਂ ਇਕ ਨਿਕਲਿਆ ਪਹਿਲੀ ਪਤਨੀ ਦਾ ਪੁੱਤਰ

'ਸ਼ਿਕਾਗੋ ਮੈਗਜ਼ੀਨ' ਨੇ ਗ੍ਰੇਟਰ ਸ਼ਿਕਾਗੋ ਖੇਤਰ ਵਿੱਚ ਦੱਖਣ ਏਸ਼ੀਆ ਦੇ "ਸਭ ਤੋਂ ਪ੍ਰਭਾਵਸ਼ਾਲੀ" ਵਿਅਕਤੀ ਵਜੋਂ ਵਰਣਨ ਕਰਦੇ ਹੋਏ ਕ੍ਰਿਸ਼ਨਮੂਰਤੀ ਨੂੰ ਆਪਣੀ ਸੂਚੀ ਵਿੱਚ 24ਵਾਂ ਸਥਾਨ ਦਿੱਤਾ ਹੈ। ਮੈਗਜ਼ੀਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਸਾਲ 2026 ਵਿੱਚ ਅਮਰੀਕੀ ਸੰਸਦ ਦੀਆਂ ਚੋਣਾਂ ਲੜਨ ਦੀ ਵੀ ਤਿਆਰੀ ਕਰ ਰਹੇ ਹਨ। ਕ੍ਰਿਸ਼ਨਾਮੂਰਤੀ (50) ਦੇਸ਼ ਦੇ ਵੱਖ-ਵੱਖ ਮੁੱਦਿਆਂ ਦੀ ਜਾਂਚ ਲਈ ਬਣਾਈ ਗਈ 'ਹਾਊਸ ਓਵਰਸਾਈਟ' ਸਬ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਉਨ੍ਹਾਂ ਦਾ ਮੁਹਿੰਮ ਫੰਡ 1.44 ਕਰੋੜ ਅਮਰੀਕੀ ਡਾਲਰ ਹੈ, ਜੋ ਕਿ ਕਿਸੇ ਵੀ ਇਲੀਨੋਇਸ ਕਾਂਗਰਸਮੈਨ ਨਾਲੋਂ ਤਿੰਨ ਗੁਣਾ ਵੱਧ ਹੈ।

ਇਹ ਵੀ ਪੜ੍ਹੋ: ਗਲਤ ਦੋਸ਼ਾਂ ਕਾਰਨ ਜੇਲ੍ਹ 'ਚ ਬਰਬਾਦ ਹੋਏ ਜਵਾਨੀ ਦੇ 37 ਸਾਲ, ਹੁਣ ਮਿਲੇਗਾ 116 ਕਰੋੜ ਦਾ ਮੁਆਵਜ਼ਾ, ਪਹਿਲਾਂ ਹੋਈ ਸੀ ਮੌਤ ਦੀ ਸਜ਼ਾ

ਇੱਕ ਰਾਜਨੀਤਿਕ ਸਲਾਹਕਾਰ ਨੇ ਕਿਹਾ, “ਰਾਜਾ ਬਹੁਤ ਪ੍ਰਭਾਵਸ਼ਾਲੀ ਹਨ।” ਮੈਗਜ਼ੀਨ ਵਿਚ ਕਿਹਾ ਗਿਆ, “ਕ੍ਰਿਸ਼ਣਮੂਰਤੀ ਨੇ ਸਾਲ 2022 ਵਿੱਚ ਡੈਮੋਕਰੇਟਿਕ ਉਮੀਦਵਾਰਾਂ ਅਤੇ ‘ਡੈਮੋਕ੍ਰੇਟਿਕ ਕਾਂਗਰੇਸ਼ਨਲ ਕੈਂਪੇਨ ਕਮੇਟੀ’ ਨੂੰ 460,000 ਅਮਰੀਕੀ ਡਾਲਰ ਦਾਨ ਕੀਤੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ 2026 ਦੀਆਂ ਚੋਣਾਂ ਲੜਨ ਲਈ ਪ੍ਰਚਾਰ ਫੰਡ 'ਚ ਪੈਸੇ ਜਮ੍ਹਾ ਕਰਵਾ ਰਹੇ ਹਨ।”

ਇਹ ਵੀ ਪੜ੍ਹੋ: ਉਜ਼ਬੇਕਿਸਤਾਨ ’ਚ ਛੱਤ ਡਿੱਗਣ ਕਾਰਨ 30 ਭਾਰਤੀ ਮਜ਼ਦੂਰ ਜ਼ਖ਼ਮੀ, 3 ਹਲਾਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News