ਸ਼ਿਕਾਗੋ : ਛੋਟੇ ਜਹਾਜ਼ ਹਾਦਸੇ ''ਚ 3 ਲੋਕਾਂ ਦੀ ਮੌਤ

Wednesday, Mar 04, 2020 - 11:52 AM (IST)

ਸ਼ਿਕਾਗੋ : ਛੋਟੇ ਜਹਾਜ਼ ਹਾਦਸੇ ''ਚ 3 ਲੋਕਾਂ ਦੀ ਮੌਤ

ਸ਼ਿਕਾਗੋ— ਅਮਰੀਕਾ 'ਚ ਸ਼ਿਕਾਗੋ ਦੇ ਮੱਧ ਇਲਿਨੋਇਸ ਇਲਾਕੇ 'ਚ ਇਕ ਛੋਟਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ।
ਇਲਿਨੋਇਸ ਦੀ ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਜਹਾਜ਼ ਸਥਾਨਕ ਸਮੇਂ ਮੁਤਾਬਕ ਸਵੇਰੇ 8.55 ਵਜੇ ਦੁਰਘਟਨਾ ਦਾ ਸ਼ਿਕਾਰ ਹੋਇਆ। ਜ਼ਮੀਨ 'ਤੇ ਡਿੱਗਦੇ ਹੀ ਜਹਾਜ਼ 'ਚ ਧਮਾਕਾ ਹੋਇਆ ਤੇ ਇਸ 'ਚ ਅੱਗ ਲੱਗ ਗਈ। ਸਥਾਨਕ ਕੋਰੋਨਰ ਦਫਤਰ ਨੇ ਜਹਾਜ਼ 'ਚ ਸਵਾਰ ਸਾਰੇ ਤਿੰਨ ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ।

ਸਥਾਨਕ ਮੀਡੀਆ ਮੁਤਾਬਕ ਅਮਰੀਕਾ ਨੈਸ਼ਨਲ ਟਰਾਂਸਪੋਰਟ ਸੇਫਟੀ ਬਾਰਡਰ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਿੰਗਲ ਇੰਜਣ ਅਤੇ 4 ਸੀਟਾਂ ਵਾਲਾ ਜਹਾਜ਼ ਸੀ। ਇਸ ਦਾ ਸੜਕ 'ਤੇ ਜਹਾਜ਼ ਦਾ ਮਲਬਾ ਡਿਗਿਆ ਸੀ ਜਿਸ ਨੂੰ ਚੁੱਕਣ ਲਈ ਅਧਿਕਾਰੀਆਂ ਨੇ ਇਸ ਰਸਤੇ ਨੂੰ ਲਗਭਗ 5 ਘੰਟਿਆਂ ਲਈ ਬੰਦ ਕੀਤਾ। ਇਸ ਕਾਰਨ ਲੋਕਾਂ ਨੂੰ ਦੂਜੇ ਇਲਾਕਿਆਂ 'ਚੋਂ ਜਾਣ ਦੀ ਸਲਾਹ ਦਿੱਤੀ ਗਈ ਤੇ ਲੰਬੇ ਸਮੇਂ ਤਕ ਆਵਾਜਾਈ ਪ੍ਰਭਾਵਿਤ ਹੋਈ। ਮ੍ਰਿਤਕਾਂ ਦੀ ਪਛਾਣ ਅਜੇ ਸਾਂਝੀ ਨਹੀਂ ਕੀਤੀ ਗਈ।


Related News